Ferozepur News

ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਦਾ ਸਾਲਾਨਾ ਜਸ਼ਨ 2022 ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਦਾ ਸਾਲਾਨਾ ਜਸ਼ਨ 2022 ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਦਾ ਸਾਲਾਨਾ ਜਸ਼ਨ 2022 ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ
ਫਿਰੋਜ਼ਪੁਰ 22 ਅਕਤੂਬਰ, 2022:  ਪੜਾਈ ਜਿੱਥੇ ਇੰਨਸਾਨ ਲਈ ਉਸ ਦੇ ਜ਼ਿੰਦਗੀ ਚ ਸਪਨੇ ਪੂਰੇ ਕਰਨ ਲਈ ਵਰਦਾਨ ਹੈ ,ਤੇ ਓਸਨੂ ਇਕ ਸੱਭਿਅਕ ਇੰਨਸਾਨ ਬਨਾਉਂਦੀ ਹੈ,ਓਥੇ  ਉਸਦੀ ਜ਼ਿੰਦਗੀ ਚ ਖੁਸ਼ੀਆਂ ਦੇ ਰੰਗ ਭਰਨ ਦੇ ਲਈ ਸਮਾਜਿਕ  ਸਭਿਆਚਾਰਿਕ   ਗਤੀਵਿਧੀਆਂ , ਹੱਸਣ ਖੇਡਣ, ਮਨਪਰਚਾਵੇ ਆਦਿ ਦਾ ਬਹੁਤ ਵੱਡਾ ਯੋਗਦਾਨ ਹੈ। ਏਸੇ ਕੜੀ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੀ  ਮੰਨੀ ਪ੍ਰਮੰਨੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਾਲਾਨਾ ਸਮਾਗਮ ਜਸ਼ਨ 2022 ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਚ ਕੋਵਿਡ ਦੋਰਾਨ ਇਹ ਪ੍ਰੋਗਰਾਮ ਅੱਗੇ ਪਾਇਆ ਜਾਂਦਾ ਰਿਹਾ ਸੀ। ਪ੍ਰੋਗਰਾਮ  ਵਿੱਚ ਵਿਦਿਆਰਥੀਆਂ ਵਲੋਂ ਲੋਕ ਨਾਚ, ਗਿੱਧਾ, ਭੰਗੜਾ , ਕਮੇਡੀ, ਗੀਤ,ਤੇ ਨਾਟਕ ਆਦਿ ਦੀਆਂ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਇਸਦਾ ਮਿਸਟਰ ਜਸ਼ਨ ਤੇ ਮਿਸ ਜਸ਼ਨ ਈਵੈਂਟ ਰਿਹਾ ਜਿਸ ਵਿੱਚ ਲਗਪਗ 34 ਭਾਗੀਦਾਰਾਂ ਨੇ ਭਾਗ ਲਿਆ। ਅਖੀਰ ਚ ਅਨੁਸ਼ਕਾ ਗੁਪਤਾ ਮਿਸ ਜਸ਼ਨ ਤੇ ਅਦਿਤਿਆ ਸ਼੍ਰੀਵਾਸਤਵ ਨੂੰ ਮਿਸਟਰ ਜਸ਼ਨ 2022 ਚੁਣਿਆ ਗਿਆ। ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਮਾਣਯੋਗ ਵਾਇਸ ਚਾਂਸਲਰ ਡਾ ਬੂਟਾ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਦਾ ਸਾਲਾਨਾ ਜਸ਼ਨ 2022 ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ
ਉਹਨਾ ਆਪਣੀ ਤਕਰੀਰ ਰਾਹੀਂ ਵਿਦਿਆਰਥੀਆਂ ਤੇ ਸੋਸਾਇਟੀ ਫਾਰ ਐਕਸਟ੍ਰਾ ਕਰੀਕੁਲਰ ਐਕਟੀਵਿਟੀ ਦੇ ਕੋਆਰਡੀਨੇਟਰ ਪ੍ਰੋ ਸ੍ਰੀ ਮੁਨੀਸ਼ ਕੁਮਾਰ ਤੇ ਪ੍ਰੋ ਡਾ ਮਨਜਿੰਦਰ ਸਿੰਘ ਨੂੰ ਕੋਵਿੱਡ ਤੋਂ ਬਾਅਦ ਪਹਿਲਾ ਪ੍ਰੋਗਰਾਮ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਇਹਨਾ ਗਤੀਵਿਧੀਆਂ ਚ ਬੀ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ। ਓਹਨਾ ਮਿਸਟਰ ਜਸ਼ਨ ਤੇ ਮਿਸ ਜਸ਼ਨ ਈਵੈਂਟ ਦੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸੈਕਾ ਟੀਮ  ਦੇ ਵਿਦਿਆਰਥੀਆਂ ਪ੍ਰੈਜ਼ੀਡੈਂਟ ਅਦਿਤਿਆ ਕੁਮਾਰ ਝਾ, ਵਾਇਸ ਪ੍ਰੈਜੀਡੈਂਟ   ਸਾਕਸ਼ੀ ਕੁਮਾਰੀ ਤੇ ਰਿਤਿਕ ਰੌਸ਼ਨ ਤੇ ਜਨਰਲ ਸਕੱਤਰ ਸਾਕਸ਼ੀ ਗੁਪਤਾ ਆਦਿ  ਦੀ ਵੀ ਹੌਸਲਾ ਅਫਜ਼ਾਈ ਕੀਤੀ।
ਪ੍ਰੋਗਰਾਮ ਚ ਜੱਜ਼ ਦੀ ਭੂਮਿਕਾ ਡਾ ਪਰਮਪ੍ਰੀਤ ਕੌਰ, ਡਾ ਅਮਿਤ ਅਰੋੜਾ,ਤੇ ਸ਼੍ਰੀ ਇੰਦਰਜੀਤ ਸਿੰਘ ਗਿੱਲ ਵਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿੱਚ ਸ਼੍ਰੀ ਮੁਨੀਸ਼ ਕੁਮਾਰ ਤੇ ਡਾ ਮਨਜਿੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਪ੍ਰੋ ਡਾ ਗਜ਼ਲਪ੍ਰੀਤ ਸਿੰਘ ਅਰਨੇਜਾ , ਡੀਨ ਸਟੂਡੈਂਟ ਵੈਲਫੇਅਰ ਪ੍ਰੋ ਡਾ ਲਲਿਤ ਸ਼ਰਮਾ, ਡੀਨ ਅਕਾਦਮਿਕ ਡਾ ਤੇਜ਼ੀਤ ਸਿੰਘ, ਪੀ ਆਰ ਓ ਯਸ਼ਪਾਲ, ਤੇ ਵੱਡੀ ਗਿਣਤੀ ਵਿੱਚ ਫੈਕਲਟੀ, ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button