Ferozepur News

ਡਿਪਟੀ ਕਮਿਸ਼ਨਰ ਵੱਲੋਂ ਨਵ-ਨਿਯੁੱਕਤ ਪੀ.ਸੀ.ਐਸ. ਸ.ਖੁਸ਼ਦਿਲ ਸਿੰਘ ਸੰਧੂ ਦਾ ਸਨਮਾਨ

ਡਿਪਟੀ ਕਮਿਸ਼ਨਰ ਵੱਲੋਂ ਨਵ-ਨਿਯੁੱਕਤ ਪੀ.ਸੀ.ਐਸ. ਸ.ਖੁਸ਼ਦਿਲ ਸਿੰਘ ਸੰਧੂ  ਦਾ ਸਨਮਾਨ
ਖੁਸ਼ਦਿਲ ਸਿੰਘ ਸੰਧੂ ਨੇ ਕੀਤਾ ਫ਼ਿਰੋਜ਼ਪੁਰ ਦਾ ਨਾਂ ਰੋਸ਼ਨ 
?
?
ਡਿਪਟੀ ਕਮਿਸ਼ਨਰ ਵੱਲੋਂ ਫਿਰੋਜਪੁਰ ਜਿਲ੍ਹੇ ਨਾਲ ਸਬੰਧਤ ਨਵ-ਨਿਯੁੱਕਤ ਪੀ.ਸੀ.ਐਸ. ਸ.ਖੁਸ਼ਦਿਲ ਸਿੰਘ ਸੰਧੂ  ਦਾ  ਆਪਣੇ ਦਫਤਰ ਵਿਚ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇਹੋ ਹੋਣਹਾਰ ਜਵਾਨਾਂ ਤੇ ਪੂਰੇ ਜਿਲ੍ਹੇ ਨੂੰ ਮਾਨ ਹੈ ਜਿਨ੍ਹਾਂ ਨੇ ਜਿਲ੍ਹੇ ਨਾਂ ਰੋਸ਼ਨ ਕੀਤਾ ਹੈ। ਸ੍ਰ ਖੁਸ਼ਦਿਲ ਸਿੰਘ ਸੰਧੂ ਜਿਸ ਦੇ ਪਿਤਾ ਸ੍ਰੀ ਕੁਲਦੀਪ ਸਿੰਘ ਸੰਧੂ ਨਹਿਰੀ ਵਿਭਾਗ ਵਿੱਚ ਬਤੌਰ ਜੇ.ਈ ਫ਼ਿਰੋਜ਼ਪੁਰ ਨੇ ਪੀ.ਸੀ.ਐਸ ਅੇਗਜੈਕਟੀਵ ਵਿੱਚ 5ਵਾਂ ਸਥਾਨ ਪ੍ਰਾਪਤ ਕਰਕੇ ਫ਼ਿਰੋਜ਼ਪੁਰ ਅਤੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ ਹੈ ।ਪ ੀ.ਸੀ.ਐਸ ਲਈ ਕੁਲ 25000 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 264 ਉਮੀਦਵਾਰ ਹੀ ਇੰਟਰਵਿਊ ਲਈ ਚੁਣੇ ਗਏ । ਇੰਜੀ: ਡੀ.ਪੀ.ਐਸ ਖਰਬੰਦਾ ਡਿਪਟੀ ਕਮਿਸ਼ਨਰ ਨੇ ਖੁਸ਼ਦਿਲ ਸਿੰਘ ਸੰਧੂ ਅਤੇ ਉਸ ਦੇ ਪਿਤਾ ਸ੍ਰੀ ਕੁਲਦੀਪ ਸਿੰਘ ਸੰਧੂ ਅਤੇ  ਮਾਤਾ ਸ੍ਰੀਮਤੀ ਪਰਮਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ ।

Related Articles

Back to top button