Ferozepur News

ਮਿਸ਼ਨ ਫਤਿਹ : ਕੋਵਿਡ-19 ਖਿਲਾਫ ਕੋਵਾ ਐਪ ਸਾਡਾ ਹਥਿਆਰ ਸਾਬਿਤ ਹੋ ਸਕਦਾ ਹੈ- ਡਿਪਟੀ ਕਮਿਸ਼ਨਰ

ਕਿਹਾ, ਕੋਵਿਡ-19 ਬਿਮਾਰੀ ਸਬੰਧੀ ਸਹੀ ਜਾਣਕਾਰੀ ਅਤੇ ਮਿਸ਼ਨ ਫਤਿਹ ਯੋਧਾ ਬਣਨ ਲਈ ਸਮੂਹ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਤੇ ਕੋਵਾ ਐਪ ਜ਼ਰੂਰ ਡਾਉਨਲੋਡ ਕਰਨ

ਮਿਸ਼ਨ ਫਤਿਹ : ਕੋਵਿਡ-19 ਖਿਲਾਫ ਕੋਵਾ ਐਪ ਸਾਡਾ ਹਥਿਆਰ ਸਾਬਿਤ ਹੋ ਸਕਦਾ ਹੈ- ਡਿਪਟੀ ਕਮਿਸ਼ਨਰ

ਫਿਰੋਜ਼ਪੁਰ 30 ਜੂਨ 2020 ਡਿਪਟੀ ਕਮਿਸਨਰ ਸ੍ਰੀਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਕੋਵਿਡ-19 ਖਿਲਾਫ ਸਾਡਾ ਹਥਿਆਰ ਸਾਬਿਤ ਹੋ ਸਕਦੀ ਹੈ ਤੇ ਫਿਰੋਜ਼ਪੁਰ ਵਾਸੀ ਇਸ ਐੱਪ ਨੂੰ ਕੋਰੋਨਾ ਖਿਲਾਫ ਇੱਕ ਹਥਿਆਰ ਵਜੋਂ ਇਸਤੇਮਾਲ ਕਰਕੇ ਇਸ ਬਿਮਾਰੀ ਨੂੰ ਮਾਤ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਚੋਣ ਮਿਸ਼ਨ ਫਤਿਹ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਲਗਾਤਾਰ ਨਵੇਂ ਯੂਜਰ ਇਹ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇਨ ਕਰ ਰਹੇ ਹਨ। ਇਸ ਐਪ ਦਾ ਸਭ ਤੋਂ ਵਧੀਆ ਫੀਚਰ ਇਹ ਹੈ ਕਿ ਇਹ ਸਾਡੇ ਨੇੜੇ ਦੇ ਕੋਵਿਡ ਮਰੀਜ ਤੋਂ ਦੂਰੀ ਬਾਰੇ ਦੱਸ ਦਿੰਦੀ ਹੈ ਅਤੇ ਜੇਕਰ ਅਸੀਂ ਕਿਸੇ ਸੱਕੀ ਮਰੀਜ ਦੇ ਨੇੜੇ ਵੀ ਜਾਂਦੇ ਹਾਂ ਤਾਂ ਇਹ ਸਾਨੂੰ ਸੁਚੇਤ ਕਰਦੀ ਹੈ। ਇਸ ਐਪ ਤੇ ਕੋਵਿਡ ਸਬੰਧੀ ਹਰ ਸਰਕਾਰੀ ਸੂਚਨਾ ਮਿਲਦੀ ਹੈ। ਕੋਵਿਡ ਮਰੀਜਾਂ ਸਬੰਧੀ ਰੀਅਲ ਟਾਈਮ ਸੂਚਨਾ ਵੀ ਮਿਲਦੀ ਹੈ।

ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਉਹਨਾਂ ਕਿਹਾ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ ਜਿਸ ਤੇ ਕੋਵਿਡ 19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ ਪਾਸ ਵੀ ਜਨਰੇਟ ਕਰ ਸਕਦੇ ਹਨ। ਈ ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡੀਓ ਕਾਲ ਵੀ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਸ ਤੋਂ ਬਿਨਾਂ ਇਸ ਐਪ ਤੇ ਲੋਕ ਆਪਣੇ ਨੇੜੇ ਦੇ ਕੋਵਿਡ ਮਰੀਜ ਤੋਂ ਦੂਰੀ ਦਾ ਵੀ ਪਤਾ ਲਗਾ ਸਕਦੇ ਹਨ। ਇਹ ਬਲੂਟੂੱਥ ਅਤੇ ਲੋਕੇਸ਼ਨ ਦੇ ਅਧਾਰ ਤੇ ਯੂਜਰ ਨੂੰ ਕੋਵਿਡ ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਰਾਹੀਂ ਮਿਸ਼ਨ ਫਤਿਹ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਮਿਸ਼ਨ ਜੁਆਇਨ ਕਰਨ ਤੇ ਹਰੇਕ ਯੂਜਰ ਨੂੰ ਇਕ ਰੈਫਰਲ ਕੋਡ ਮਿਲਦਾ ਹੈ ਅਤੇ ਵਿਅਕਤੀ ਇਸ ਰੈਫਰਲ ਕੋਡ ਦੇ ਹਵਾਲੇ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਵਾਉਂਦਾ ਹੈ ਤਾਂ ਉਸਨੂੰ ਪੁਆਇੰਟ ਮਿਲਦੇ ਹਨ। ਇਸ ਤਰਾਂ ਜਿਆਦਾ ਪੁਆਇੰਟ ਹਾਸਲ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਯੋਧੇ ਦਾ ਸਰਟੀਫਿਕੇਟ ਅਤੇ ਟੀ ਸ਼ਰਟ ਭੇਂਟ ਕੀਤੀ ਜਾਵੇਗੀ।

ਇਸ ਲਈ -ਕੋਵਾ ਪੰਜਾਬ- ਐਪ ਡਾਊਨਲੋਡ ਕਰੋ। ਹੋਮਪੇਜ ਤੇ -ਜੁਆਇਨ ਮਿਸ਼ਨ ਫਤਿਹ- ਤੇ ਕਲਿਕ ਕਰੋ। ਥੋੜਾ ਨੀਚੇ ਜਾਓ ਤੇ -ਜੁਆਇਨ ਨਾਓ- ਤੇ ਕਲਿਕ ਕਰੋ। ਆਪਣੇ ਵੇਰਵੇ ਦਰਜ ਕਰੋ। ਰੈਫਰਲ ਕੋਡ ਭਰੋ ਤੇ ਫੋਟੋ ਲਗਾ ਕੇ ਸਬਮਿਟ ਕਰ ਦਿਓ। ਰੋਜਾਨਾ ਆਪਣਾ ਰਿਸਪੋਂਸ ਦਿਓ ਅਤੇ ਇੱਥੇ ਜਨਰੇਟ ਹੋਣ ਵਾਲੇ ਤੁਹਾਡੇ ਰੈਫਰਲ ਕੋਡ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਾਓ ਅਤੇ ਪਾਓ ਮਾਣ ਮਿਸ਼ਨ ਫਤਿਹ ਯੋਧਾ ਬਣਨ ਦਾ। ਸਭ ਤੋਂ ਵੱਧ ਪੁੰਆਇਟ ਪ੍ਰਾਪਤ ਕਰਨ ਵਾਲੇ 1000 ਮਿਸ਼ਨ ਯੋਧਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟ ਭੇਂਟ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਬਿਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਇਲ ਤੇ ਕੋਵਾ ਐਪ ਜਰੂਰ ਡਾਉਨਲੋਡ ਕਰਨ।

Related Articles

Leave a Reply

Your email address will not be published. Required fields are marked *

Back to top button