ਮਾਸਟਰ ਗੁਲਜ਼ਾਰ ਸਿੰਘ ਬਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਦਲਿਤ ਸਮੁਦਾਇ ‘ਚ ਖੁਸ਼ੀ ਦੀ ਲਹਿਰ
ਵਿਧਾਇਕ ਪਿੰਕੀ ਸ਼ੁਰੂ ਤੋਂ ਹੀ ਵਰਕਰਾਂ ਨੂੰ ਅੱਗੇ ਲੈਂਦੇ ਆਏ ਹਨ- ਕੁਲਬੀਰ ਜ਼ੀਰਾ
ਮਾਸਟਰ ਗੁਲਜ਼ਾਰ ਸਿੰਘ ਬਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਦਲਿਤ ਸਮੁਦਾਇ ‘ਚ ਖੁਸ਼ੀ ਦੀ ਲਹਿਰ
ਵਿਧਾਇਕ ਪਿੰਕੀ ਸ਼ੁਰੂ ਤੋਂ ਹੀ ਵਰਕਰਾਂ ਨੂੰ ਅੱਗੇ ਲੈਂਦੇ ਆਏ ਹਨ- ਕੁਲਬੀਰ ਜ਼ੀਰਾ
ਫ਼ਿਰੋਜ਼ਪੁਰ 24 ਦਸੰਬਰ 2019 ( ) ਪੰਜਾਬ ਸਰਕਾਰ ਵੱਲੋਂ ਦਲਿਤ ਸਮੁਦਾਇ ਅਤੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਾਸਟਰ ਗੁਲਜ਼ਾਰ ਸਿੰਘ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਇਸ ਸਬੰਧੀ ਉਨ੍ਹਾਂ ਦੀ ਨਿਯੁਕਤੀ ਦਾ ਨੋਟਿਫਿਕੇਸ਼ਨ ਜਾਰੀ ਹੋ ਚੁਕਿਆ ਹੈ। ਉਨ੍ਹਾਂ ਦੇ ਚੇਅਰਮੈਨ ਬਣਨ ਤੇ ਜ਼ਿਲ੍ਹੇ ਦੇ ਦਲਿਤ ਸਮੁਦਾਇ ਵਿਚ ਖੁਸ਼ੀ ਦੀ ਲਹਿਰ ਹੈ।
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਪਿੰਕੀ ਨੇ ਮਾਸਟਰ ਗੁਲਜ਼ਾਰ ਸਿੰਘ ਅਤੇ ਸਮੂਹ ਦਲਿਤ ਸਮੁਦਾਇ ਨੂੰ ਸ਼ੁਭਕਾਮਨਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮਾਸਟਰ ਗੁਲਜ਼ਾਰ ਜੋ ਕਿ ਕਾਫੀ ਸਮੇਂ ਤੋਂ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਇੱਕ ਬੁਹਤ ਹੀ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਇਸ ਡਿਊਟੀ ਨੂੰ ਵੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਲੋਕਾਂ ਦੀ ਸੇਵਾ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿਚ ਹਰ ਵਰਗ ਨੂੰ ਇਕੋ ਜਿਹਾ ਸਮਝਿਆ ਜਾਂਦਾ ਹੈ ਤੇ ਹਰ ਵਰਗ ਲਈ ਕੰਮ ਕੀਤਾ ਜਾਂਦਾ ਹੈ, ਇਸ ਲਈ ਸਾਡੀ ਪਾਰਟੀ ਵੱਲੋਂ ਚੇਅਰਮੈਨ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਤਾਂ ਜੋ ਦਲਿਤ ਸਮੁਦਾਇ ਨੂੰ ਸਮਾਜ ਵਿਚ ਉੱਚਾ ਰੁਤਬਾ ਮਿਲ ਸਕੇ।
ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਧਾਇਕ ਪਿੰਕੀ ਪਹਿਲਾਂ ਵੀ ਆਪਣੇ ਵਰਕਰਾਂ ਲਈ ਕੰਮ ਕਰਦੇ ਆਏ ਹਨ ਤੇ ਹੁਣ ਵੀ ਉਨ੍ਹਾਂ ਇੱਕ ਆਮ ਦਲਿਤ ਪਰਿਵਾਰ ਨਾਲ ਸਬੰਧਿਤ ਵਰਕਰ ਲਈ ਇਹ ਕੰਮ ਕਰ ਕੇ ਇਸ ਸਮੁਦਾਇ ਲਈ ਬਹੁਤ ਵੱਡਾ ਕੰਮ ਕੀਤਾ ਹੈ।
ਚੇਅਰਮੈਨ ਮਾਸਟਰ ਗੁਲਜ਼ਾਰ ਵੱਲੋਂ ਬੀ.ਐਡ ਅਧਿਆਪਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਲੈਕਚਰਾਰ ਅਤੇ ਫਿਰ ਸਰਕਾਰੀ ਹਾਈ ਸਕੂਲ ਆਰਿਫ਼ ਕੇ ਤੋਂ ਪ੍ਰਿੰਸੀਪਲ ਦੀ ਸੇਵਾ ਨਿਭਾਉਣ ਤੋਂ ਬਾਅਦ ਰਿਟਾਇਰਡ ਹੋਏ। ਮਾਸਟਰ ਗੁਲਜ਼ਾਰ ਸਿੰਘ ਨੇ ਵਿਧਾਇਕ ਪਿੰਕੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ ਅਤੇ ਲੋਕਾਂ ਦੀ ਸੇਵਾ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਪਹੁੰਚ ਕੇ ਉਨ੍ਹਾਂ ਦੇ ਕੰਮ ਕਰਨਗੇ।
ਇਸ ਦੌਰਾਨ ਬੱਬੂ ਪ੍ਰਧਾਨ, ਸ਼ਾਮਾ ਪ੍ਰਧਾਨ, ਵੀਰੂ ਪ੍ਰਧਾਨ, ਅਜ਼ੇ ਜੋਸ਼ੀ, ਸ਼ਮਸ਼ੇਰ ਸਰਪੰਚ, ਸਤਨਾਮ ਸਰਪੰਚ, ਅਮਰਜੀਤ ਸਰਪੰਚ, ਕਾਲਾ ਸਰਪੰਚ, ਅਕਾਸ਼ ਸਰਪੰਚ, ਰਾਜ ਕੁਮਾਰ, ਮੁਖਤਿਆਰ ਸਿੰਘ, ਜਿੰਦਰ, ਅੰਗਰੇਜ ਸਿੰਘ, ਚਰਨ ਸਿੰਘ, ਸ਼ਿੰਦਰ, ਕਾਸਮ ਨੰਬਰਦਾਰ, ਹੈਪੀ ਸਰਪੰਚ, ਬਾਬਾ ਵਿਜੈ ਗਿੱਲ, ਰਾਜਿੰਦਰ ਸਿੱਪੀ ਪੰਜਾਬ ਸਰਕਾਰ ਦੇ ਇਸ ਫੈਂਸਲੇ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਧਾਇਕ ਦਾ ਦਲਿਤ ਸਮੁਦਾਇ ਨੂੰ ਉੱਚਾ ਚੁਕਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਸਟਰ ਗੁਲਜ਼ਾਰ ਦੇ ਚੇਅਰਮੈਨ ਬਣਨ ਨਾਲ ਪੂਰੇ ਦਲਿਤ ਸਮੁਦਾਇ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਚਰਨ ਸਿੰਘ, ਸੁਰਜੀਤ ਸਿੰਘ ਸੇਠੀ, ਜਾਗੀਰ ਸਿੰਘ ਅੱਕੂ ਮਸਤਾ, ਸਰਪੰਚ ਬਗ਼ੀਚਾ ਸਿੰਘ, ਬੂਟਾ ਸਿੰਘ, ਮਨਦੀਪ ਸਿੰਘ, ਬਲਾਕ ਸੰਮਤੀ ਚੇਅਰਮੈਨ ਕੁਲਦੀਪ ਸਿੰਘ, ਮੈਂਬਰ ਭਗਵਾਨ ਸਿੰਘ, ਸੁਰਜੀਤ ਸਿੰਘ, ਪਰਮਿੰਦਰ ਸਿੰਘ, ਯਾਦਵਿੰਦਰ ਸਿੰਘ, ਚਰਨ ਸਿੰਘ ਸਾਬਕਾ ਸਰਪੰਚ, ਰਾਜਿੰਦਰ ਛਾਬੜਾ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ।