Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਕੱਢੀ ਗਈ ਸਾਈਕਲ ਰੈਲੀ

ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਕੱਢੀ ਗਈ ਸਾਈਕਲ ਰੈਲੀ

ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਕੱਢੀ ਗਈ ਸਾਈਕਲ ਰੈਲੀ

ਫਿਰੋਜ਼ਪੁਰ, 4.9.2021: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਅਗਵਾਈ ਵਿੱਚ ਅਕਾਦਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਿਰੰਤਰ ਅਗਰਸਰ ਹੈ। ਇਸੇ ਕੜੀ ਤਹਿਤ ਕਾਲਜ ਦੇ ਐਨ ਸੀ ਸੀ  ਵਿੰਗ ਵੱਲੋਂ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਨਾਲ ਮਿਲ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਚਲਾਈ ਜਾ ਰਹੀ ਫਿਟ ਇੰਡੀਆ ਫਰੀਡਮ ਰਨ 2.0 (ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ) ਦੇ ਤਹਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕਾਲਜ ਦਾ ਐੱਨ ਸੀ ਸੀ ਵਿੰਗ 5 ਪੰਜਾਬ ਗਰਲਜ਼ ਬਟਾਲੀਅਨ ਐੱਨ ਸੀ ਸੀ ਮੋਗਾ ਦੇ ਕਮਾਂਡਿੰਗ ਅਫਸਰ ਕਰਨਲ ਬੀ ਐਸ ਕੁਮਾਰ ਸੁਹੇਲ ਦੇ ਦਿਸ਼ਾ ਨਿਰਦੇਸ਼ਨ ਵਿਚ  ਅਤੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਅਗਵਾਈ ਵਿੱਚ ਇਸ ਗਤੀਵਿਧੀ ਵਿੱਚ ਭਾਗ ਲੈ ਰਿਹਾ ਹੈ।ਇਸ ਮੌਕੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ  ਫਿੱਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਸੰਦਰਭ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਸਾਈਕਲ ਰੈਲੀ ਰਾਹੀਂ ਅਸੀਂ ਜਨ-ਜਨ ਤਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਕਿ  ‘ਜਾਨ ਨਾਲ ਹੀ ਜਹਾਨ ਹੈ’। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਰਹੀਏ ਤਾਂ ਹੀ ਅਸੀਂ ਇਕ ਸਿਹਤਮੰਦ ਸਮਾਜ  ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਦੇ ਸਕਦੇ ਹਾਂ । ਸਾਈਕਲ ਰੈਲੀ ਦੇ ਨਾਲ ਨਾਲ ਕੈਡਿਟਸ ਨੇ ‘ਰਨ ਫਾਰ ਫਨ’ ਵਿਚ ਵੀ ਭਾਗ ਲਿਆ।ਪ੍ਰਿੰਸੀਪਲ ਮੈਡਮ ਨੇ  ਰੀਟੋਰੀਅਨ ਸ੍ਰੀ ਕਮਲ ਸ਼ਰਮਾ, ਪ੍ਰੈਜ਼ੀਡੈਂਟ ,ਰੋਟਰੀ ਕਲੱਬ ਫਿਰੋਜ਼ਪੁਰ ਕੈਂਟ, ਰੀਟੋਰੀਅਨ ਹਰਵਿੰਦਰ ਘਈ,ਅਸਿਸਟੈਂਟ ਗਵਰਨਰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ, ਸ਼੍ਰੀ ਅਸ਼ੋਕ ਬਹਿਲ, ਸੈਕਟਰੀ, ਰੈਡ ਕਰਾਸ, ਫਿਰੋਜ਼ਪੁਰ, ਸ੍ਰੀ ਸੋਹਨ ਸਿੰਘ ਸੋਢੀ, ਹੁਸੈਨੀਵਾਲਾ ਰਾਈਡਰਜ਼ ਫ਼ਿਰੋਜ਼ਪੁਰ, ਇੰਜੀਨੀਅਰ ਗੁਰਮੁਖ ਸਿੰਘ, ਇੰਜੀਨੀਅਰ ਨਵਨੀਤ ਕੁਮਾਰ, ਸ੍ਰੀ ਹਰਬੀਰ ਸਿੰਘ ਸੰਧੂ,  ਸ੍ਰੀ  ਅਮਨ ਸ਼ਰਮਾ ਅਤੇ ਸ੍ਰੀ  ਸੁਰਿੰਦਰਪਾਲ ਕੰਬੋਜ ਜੀ ਦਾ ਇਸ ਰੈਲੀ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ । ਨਾਲ ਹੀ ਉਨ੍ਹਾਂ  ਲੈੱਫ.  ਪਰਮਵੀਰ ਕੌਰ ,  ਏ.ਐਨ.ਓ.ਐੱਨ ਸੀ ਸੀ ਵਿੰਗ  ਨੂੰ ਇਸ ਰਾਸ਼ਟਰੀ ਪੱਧਰ ਦੀ  ਭਾਗੀਦਾਰੀ ਲਈ ਅਤੇ ਕੈਡਿਟਸ ਨੂੰ ਉਤਸ਼ਾਹਿਤ ਕਰਨ ਲਈ ਵਧਾਈ  ਦਿੱਤੀ। ਸ੍ਰੀ ਨਿਰਮਲ ਸਿੰਘ ਜੀ  ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਐੱਨ ਸੀ ਸੀ ਵਿੰਗ ਦੇ ਏ ਐਨ ਓ ਅਤੇ ਸਮੂਹ ਟੀਮ ਨੂੰ ਮੁਬਾਰਕਬਾਦ ਦਿੱਤੀ।

Related Articles

Leave a Reply

Your email address will not be published. Required fields are marked *

Back to top button