Ferozepur News

ਜ਼ਿਲ•ਾ ਫਿਰੋਜ਼ਪਰ ਪੁਲਸ ਵਲੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸਾਢੇ 20 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ

16FZR01ਫਿਰੋਜ਼ਪੁਰ 16 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਫਿਰੋਜ਼ਪੁਰ ਪੁਲਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਫਿਰੋਜ਼ਪੁਰ ਪੁਲਸ ਵਲੋਂ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿ ਚੋਰੀਆਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ ਚੋਰੀ ਕੀਤੇ ਸਾਢੇ 20 ਤੌਲੇ ਸੋਨੇ ਦੇ ਗਹਿਣੇ ਜਿੰਨ•ਾਂ ਦੀ ਕੁੱਲ ਮਲੀਤੀ ਕੀਮਤ 6 ਲੱਖ ਰੁਪਏ ਬਣਦੀ ਹੈ, ਬਰਾਮਦ ਕੀਤੀ ਹੈ। ਅਮਰਜੀਤ ਸਿੰਘ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਫਿਰੋਜ਼ਪੁਰ ਨੇ ਕਾਨਫਰੰਸ ਵਿਚ ਦੱਸਿਆ ਕਿ ਉਨ•ਾਂ ਵਲੋਂ ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬੀਤੀ ਦਿਨ ਇੰਸਪੈਕਟਰ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਘੱਲਖੁਰਦ ਨੂੰ ਖੂਫੀਆ ਇਤਲਾਹ ਮਿਲੀ ਕਿ ਮੁੱਦਕੀ ਫਰੀਦਕੋਟ ਰੋਡ ਤੇ ਰਾਜੂ ਦੇ ਢਾਬਾ ਤੇ ਕੁਝ ਸ਼ੱਕੀ ਵਿਅਕਤੀ ਮਿਲ ਕੇ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿਚ ਹਨ। ਇਸ ਇਤਲਾਹ ਤੇ ਮੁੱਖ ਅਫਸਰ ਥਾਣਾ ਘੱਲਖੁਰਦ ਨੇ ਸਮੇਤ ਪੁਲਸ ਪਾਰਟੀਆਂ ਦੇ ਦੱਸੀ ਗਈ ਜਗ•ਾ ਤੇ ਛਾਪੇਮਾਰੀ ਕਰਕੇ 5 ਵਿਅਕਤੀਆਂ ਨੂੰ ਜਿੰਨ•ਾਂ ਵਿਚ ਸੂਰਜ ਉਰਫ ਟੱਕਲੂ ਪੁੱਤਰ ਚੰਦੇਸ਼ਵਰ ਵਾਸੀ ਗੋਲਬਾਗ ਸੋਕੜ ਨਹਿਰ ਥਾਣਾ ਸਿਟੀ ਫਿਰੋਜ਼ਪੁਰ, ਵਿੱਕੀ ਪੁੱਤਰ ਸ਼ਿੰਗਾਰਾ ਵਾਸੀ ਗੋਲਬਾਗ ਸੋਕੜ ਨਹਿਰ ਥਾਣਾ ਸਿਟੀ ਫਿਰੋਜ਼ਪੁਰ, ਗੁਲਸ਼ਨ ਪੁੱਤਰ ਸਾਰੂ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ, ਹੀਰਾ ਲਾਲ ਪੁੱਤਰ ਸੋਹਣ ਲਾਲ ਵਾਸੀ ਭਾਰਤ ਨਗਰ ਵਾਰਡ ਨੰਬਰ 2 ਫਿਰੋਜ਼ਪੁਰ ਸ਼ਹਿਰ, ਸਤਵੰਤ ਸਿੰਘ ਉਰਫ ਕਾਕਾ ਪੁੱਤਰ ਸੁੱਚਾ ਸਿੰਘ ਵਾਸੀ ਬੇਦੀ ਕਾਲੌਨੀ ਫਿਰੋਜ਼ਪੁਰ ਸ਼ਹਿਰ ਨੂੰ ਮੌਕੇ ਤੇ ਹੀ ਕਾਬੂ ਕਰਕੇ ਉਨ•ਾਂ ਕੋਲੋਂ ਸਾਢੇ 20 ਤੌਲੇ ਸੋਨੇ ਦੇ ਗਹਿਣੇ ਬਰਾਮਦ ਕਰਕੇ ਉਨ•ਾਂ ਖਿਲਾਫ 454, 380 ਤਹਿਤ ਥਾਣਾ ਘੱਲਖੁਰਦ ਵਿਚ ਮਾਮਲਾ ਦਰਜ ਕੀਤਾ ਗਿਆ। ਜਿੰਨ•ਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ•ਾਂ ਦਾ ਗੈਂਗ ਲੀਡਰ ਸੂਰਜ ਉਰਫ ਟੱਕਲੂ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਮਿਲ ਕੇ ਚੋਰੀਆਂ ਕਰਦੇ ਆ ਰਹੇ ਹਨ, ਇਨ•ਾਂ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆਂ ਵਿਚ ਚੋਰੀਆਂ ਦੇ ਮੁਕੱਦਮੇ ਦਰਜ ਹਨ। ਜੋ ਕਿ ਇਹ ਦਿਨ ਦੇ ਸਮੇਂ ਰਿਹਾਇਸ਼ੀ ਇਲਾਕੇ ਵਿਚ ਰੈਕੀ ਕਰਦੇ ਸਨ ਤੇ ਜਿੰਨ•ਾਂ ਘਰਾਂ ਨੂੰ ਤਾਲੇ ਲੱਗੇ ਹੁੰਦੇ ਸਨ ਉਨ•ਾਂ ਘਰਾਂ ਵਿਚੋਂ ਦਿਨ ਰਾਤ ਨੂੰ ਤਲੇ ਤੋੜ ਕੇ ਗਹਿਣੇ, ਕੀਮਤੀ ਸਮਾਨ ਵਗੈਰਾ ਚੋਰੀ ਕਰ ਲੈਂਦੇ ਸਨ। ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।

Related Articles

Back to top button