Ferozepur News

Another Flashback memory from IG (Retd.) Sham Lal Gakhar

Another Flashback memory from IG (Retd.) Sham Lal Gakhar

Ferozepur, August 9, 221: ਅੱਜ ਮੈਂ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ । ਸਾਡੇ ਗੁਆਂਢ ਵਿੱਚ ਇੱਕ ਪਰਿਵਾਰ ਰਹਿਂਦਾ ਸੀ ਰਾਮ ਚੰਦ ਪਠਿਆਂ ਵਾਲੇ ਦਾ ਪਰਿਵਾਰ । ਇਨ੍ਹਾਂ ਦਾ ਘਰ ਕਰਤਾ ਰਾਮ ਜੀ ਦੇ ਅਤੇ ਸਾਡੇ ਘਰ ਦੇ ਵਿੱਚ ਸੀ। ਸਾਡੀ ਅਤੇ ਰਾਮ ਚੰਦ ਪੱਠਿਆਂ ਵਾਲੇ ਦੀ ਦੀਵਾਰ ਸਾਂਝੀ ਹੈ ਬਸਤੀ ਬਲੋਚਾਂ ਵਾਲੀ ਵਿੱਚ ।ਇਹ ਸਾਰੀ ਗੱਲ ਮੈਂ ਖੁਦ ਲਿਖ ਰਿਹਾ ਹਾਂ l ਇਹ ਵੀ ਬੜ੍ਹਾ ਮਿਹਨਤੀ ਅਤੇ ਸਾਦਾ ਪਰਿਵਾਰ ਸੀ। ਸਵੇਰ ਕਰੀਬ ਚਾਰ ਵਜੇ ਬਾਪ ਅਤੇ ਦੋਨੋਂ ਬੇਟੇ ਉੱਠਦੇ ਅਤੇ ਭੈਂਸਾਗੱਡੀ ਲੈਕੇ ਪੱਠੇ ਲੈਣ ਖੇਤਾਂ ਵਿੱਚ ਚਲੇ ਜਾਂਦੇ ।ਸਾਰਾ ਦਿਨ ਟਾਲ ਤੇ ਪੱਠੇ ਕੁਤਰ ਕੁਤਰ ਕੇ ਵੇਚਦੇ ਰਹਿੰਦੇ ਅਤੇ ਰਾਤ ਨੂੰ ਘਰ ਵਾਪਸ ਆ ਜਾਂਦੈ । ਅਗਲੇ ਦਿਨ ਫਿਰ ਇਹ ਦਿਨ ਚਰਿਆ ਸ਼ੁਰੂ ਹੋ ਜਾਂਦੀ।ਰਾਤ ਨੂਜਦੋਂ ਉਹ ਫਰੀ ਹੋ ਕਿ ਖਾਲੀ ਗੱਡਾ ਲੈਕੇ ਆਉਂਦੇ ਤਾਂ ਸਾਡੇ ਘਰ ਦੇ ਬਾਹਰ ਸੜਕ ਤੇ ਗੱਡਾ ਖੜ੍ਹਾ ਕਰ ਦਿੰਦੇ ।

ਅਸੀਂ ਕਾਫੀ ਲੜਕੇ ਮਿਲਕੇ ਉਸ ਗੱਡੇ ਉਪਰ ਬੈਠ ਜਾਂਦੇ ਅਤੇ ਗੱਪਾਂ ਮਾਰਦੇ ਰਹਿੰਦੇ ।ਉਸ ਸਮੇਂ ਮੈਂ ਸਕੂਲ ਵਿੱਚ ਪੜ੍ਹਦਾ ਸੀ। ਰਾਮ ਚੰਦ ਦੇ ਦੋ ਬੇਟੇ ਅਤੇ ਇੱਕ ਬੇਟੀ ਸੀ। ਵੱਡੇ ਬੇਟੇ ਦਾ ਨਾਮ ਅਸ਼ੋਕ ਅਤੇ ਛੋਟੇ ਦਾ ਨਾਂ ਸੁਭਾਸ਼ ਸੀ ਅਤੇ ਬੇਟੀ ਦਾ ਨਾਂ ਊਸ਼ਾ ਸੀ ਜੋ ਸਭ ਤੋਂ ਛੋਟੀ ਸੀ । ਉਸਦੇ ਬੇਟੇ ਅਸ਼ੋਕ ਨੇ ਬਾਦ ਵਿੱਚ ਆਤਮ ਹੱਤਿਆ ਕਰ ਲਈ ਸੀ। ਬਾਰਡਰ ਰੋਡ ਤੇ ਪਿੰਡ ਬਾਰੇ ਕੇ ਕੋਲ ਨਹਿਰ ਵਿੱਚੋਂ ਉਸਦੀ ਡੈਡ ਬਾਡੀ ਮਿਲੀ ਸੀ। ਲੇਕਿਨ ਆਤਮ ਹੱਤਿਆ ਦਾ ਕਾਰਨ ਅੱਜ ਤੱਕ ਪਤਾ ਨਹੀਂ ਚੱਲ ਸਕਿਆ। ਲੇਕਿਨ ਉਹ ਪਰਿਵਾਰ ਬਹੁਤ ਚੰਗਾ ਅਤੇ ਮਿਹਨਤੀ ਸੀ। ਮੈਂ ਇਹ ਗੱਲ ਬਸਤੀ ਬਲੋਚਾਂ ਵਾਲੀ ਫ਼ਿਰੋਜ਼ ਪੁਰ ਸ਼ਹਿਰ ਦੀ ਕਰ ਰਿਹਾ ਹਾਂ ਕਿਉਂਕਿ ਮੈਂ ਵੀ ਬਸਤੀ ਬਲੋਚਾਂ ਵਾਲੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਹਾਂ। ਤਕਰੀਬਨ ਅੱਠ ਨੌਂ ਸਾਲ ਪਹਿਲਾਂ ਮੈਨੂੰ ਇੱਕ ਫੋਨ ਆਇਆ ਮੋਬਾਈਲ ਤੇ । ਮੈਂ ਚੱਕ ਲਿਆ ।ਅੱਗੋਂ ਇਕ ਲੇਡੀ ਬੋਲੀ ਵੀਰ ਜੀ ਨਮਸਤੇ । ਮੈਂ ਵੀ ਨਮਸਤੇ ਕੀਤੀ । ਮੈਂ ਪੁੱਛਿਆ ਤੁਸੀਂ ਕੌਂਣ ਬੋਲ ਰਹੇ ਹੋ। ਉਸਨੇ ਕਿਹਾ ਮੈਂ ਵੀਰ ਜੀ ਊਸ਼ਾ ਬੋਲ ਰਹੀ ਹਾਂ । ਮੈਂ ਰਾਮ ਚੰਦ ਪੱਠਿਆਂ ਵਾਲੇ ਜੋ ਕਿ ਤੁਹਾਡੇ ਗੁਆਂਢੀ ਹਨ ਉਨ੍ਹਾਂ ਦੀ ਬੇਟੀ ਊਸ਼ਾ ਬੋਲ ਰਹੀ ਹਾਂ ਸਾਡੀ ਅਤੇ ਵੀਰ ਜੀ ਤੁਹਾਡੇ ਮਕਾਨ ਦੀ ਦੀਵਾਰ ਸਾਂਝੀ ਹੈ ਫਿਰੋਜ਼ਪੁਰ ਵਿੱਚ। ਮੈਂ ਕਿਹਾ ਹਾਂ ਊਸ਼ਾ ਮੈਂ ਸਮਝ ਗਿਆ ਹਾਂ।ਸਾਰੀ ਤਸਵੀਰ ਮੇਰੇ ਦਿਮਾਗ ਵਿੱਚ ਘੁੰਮ ਗਈ l ਕਿਉਂਕਿ ਉਸਦਾ ਫੋਨ ਮੈਨੂੰ ਪੈਂਤੀ ਚਾਲੀ ਸਾਲ ਬਾਦ ਆਇਆ ਸੀ। ਮੈਂ ਉਸਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਊਸ਼ਾ ਕਿੱਥੋਂ ਬੋਲ ਰਹੀ ਹੈਂ । ਉਸਨੇ ਕਿਹਾ ਕਿ ਮੈਂ ਵੀਰ ਜੀ ਕੋਟਕਪੂਰੇ ਤੋਂ ਬੋਲ ਰਹੀ ਹਾਂ ।ਮੇਰਾ ਵਿਆਹ ਕੋਟਕਪੂਰੇ ਹੋ ਗਿਆ ਸੀ । ਉਸਨੇ ਮੈਨੂੰ ਕਿਹਾ ਕਿਹਾ ਮੈਂ ਵੀਰ ਜੀ ਇਕ ਪਰੋਬਲਮ ਵਿੱਚ ਫਸ ਗਈ ਹਾਂ ।

ਮੈਂ ਕਿਹਾ ਦੱਸ ਊਸ਼ਾ ਕੀ ਗੱਲ ਹੈ । ਉਸਨੇ ਕਿਹਾ ਕਿ ਮੇਰੇ ਪਤੀ ਨੂੰ ਕੈਂਸਰ ਸੀ ਅਤੇ ਉਹ ਪਿਛਲੇ ਪੰਜ ਛੇ ਮਹੀਨੇ ਤੋਂ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖਲ ਹੈ। ਹੁਣ ਬਿਲਕੁਲ ਠੀਕ ਹੈ ।ਪੀ ਜੀ ਆਈ ਵਾਲਿਆਂ ਨੇ ਕੱਲ੍ਹ ਛੂਟੀ ਦੇਣੀ ਹੈ। ਉਨ੍ਹਾਂ ਨੇ ਕਰੀਬ ਇਕ ਲੱਖ ਬਿੱਲ ਬਣਾਇਆ ਹੈ । ਮੇਰੇ ਕੋਲ ਕੋਈ ਵੀ ਪੈਸਾ ਨਹੀਂ ਹੈ। ਮੈਂ ਪੁੱਛਿਆ ਊਸ਼ਾ ਤੇਰੇ ਪਤੀ ਕੀ ਕੰਮ ਕਰਦੇ ਹਨ। ਉਸਨੇ ਕਿਹਾ ਉਹ ਕੁਝ ਵੀ ਕੰਮ ਨਹੀਂ ਕਰਦੇ ।ਉਹ ਕਦੇ ਕਿਸੇ ਇੱਕ ਦੁਕਾਨ ਤੇ ਦਿਹਾੜੀ ਵਾਸਤੇ ਚਲੇ ਜਾਂਦੇ ਹਨ ਅਤੇ ਕਦੇ ਕਿਸੇ ਦੂਜੀ ਦੁਕਾਨ ਤੇ ਚਲੇ ਜਾਂਦੇ ਹਨ ਅਤੇ ਕਦੇ ਕੰਮ ਤੇ ਨਹੀਂ ਜਾਂਦੇ। ਊਸ਼ਾ ਨੇ ਕਿਹਾ ਕਿ ਘਰ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਚਲਦੀ ਹੈ । ਮੈਂ ਊਸ਼ਾ ਨੂੰ ਪੁੱਛਿਆ ਕਿ ਤੇਰੇ ਦੇਵਰ ਜੇਠ ਕਿੰਨੇ ਹਨ । ਉਸਨੇ ਸ਼ਾਇਦ ਤਿੰਨ ਕੇ ਚਾਰ ਦੱਸੋ । ਮੈਂ ਉਸਨੂੰ ਪੁੱਛਿਆ ਕਿ ਉਹ ਤੇਰੀ ਮਦਦ ਨਹੀਂ ਕਰਦੇ । ਊਸ਼ਾ ਨੇ ਕਿਹਾ ਕਿਹਾ ਉਹ ਪਿਛਲੇ ਪੰਜ ਛੇ ਮਹੀਨਿਆਂ ਤੋਂ ਪੀ ਜੀ ਆਈ ਵਿੱਚ ਇੱਕ ਵਾਰ ਵੀ ਆਪਣੇ ਭਰਾ ਦਾ ਪਤਾ ਲੈਣ ਨਹੀਂ ਆਏ । ਮੈਂ ਇਕੱਲੀ ਹੀ ਪੰਜ ਛੇ ਮਹੀਨੇ ਪੀ ਜੀ ਆਈ ਚੰਡੀਗੜ੍ਹ ਵਿੱਚ ਆਪਣੇ ਪਤੀ ਕੋਲ ਰਹਿ ਰਹੀ ਹਾਂ । ਉਹ ਮੇਰੀ ਮੱਦਦ ਕੀ ਕਰਣਗੇ ।ਇਹ ਸਾਰੀ ਗੱਲ ਸੁਣ ਕੇ ਮੈਂ ਉਸਨੂੰ ਕਿਹਾ ਕੇ ਮੈਂ ਊਸ਼ਾ ਦਸ ਮਿੰਟ ਬਾਦ ਤੇਰੇ ਨਾਲ ਗੱਲ ਕਰਦਾ ਹਾਂ। ਮੈਂ ਉਸ ਵੇਲੇ ਦੇ ਡਾਇਰੈਕਟਰ ਪੀ ਜੀ ਆਈ ਤਲਵਾਰ ਸਾਹਿਬ ਨੂੰ ਫੋਨ ਕੀਤਾ । ਮੈਂ ਤਲਵਾਰ ਸਾਹਿਬ ਨੂੰ ਕਿਹਾ ਕਿ ਸਾਡੀ ਪੜੋਸੀ ਇੱਕ ਲੜਕੀ ਹੈ। ਉਸਦੇ ਪਤੀ ਨੂੰ ਕੈਂਸਰ ਸੀ । ਕੱਲ੍ਹ ਨੂੰ ਪੀ ਜੀ ਆਈ ਵਾਲੇ ਛੁੱਟੀ ਦੇ ਰਹੇ ਹਨ ।ਪੀ ਜੀ ਆਈ ਵਾਲਿਆਂ ਨੇ ਕਰੀਬ ਇਕ ਲੱਖ ਦਾ ਬਿੱਲ ਬਣਾਇਆ ਹੈ ।ਉਹ ਬਿੱਲ ਦੇਣ ਦੇ ਕਾਬਲ ਨਹੀਂ ਹੈ । ਤੁਸੀਂ ਕੁਝ ਉਸਦੀ ਮਦੱਦ ਕਰੋ। ਤਲਵਾਰ ਸਾਹਿਬ ਨੇ ਮੈਨੂੰ ਕਿਹਾ ਕਿ ਗੱਖੜ ਸਾਹਿਬ ਤੁਹਾਡਾ ਫੋਨ ਆ ਗਿਆ ਹੈ ਕੋਈ ਗੱਲ ਨਹੀਂ। ਤੁਸੀਂ ਉਸਨੂੰ ਕੱਲ੍ਹ ਮੇਰੇ ਕੋਲ ਭੇਜ ਦਿਉ ਮੈਂ ਕਿਸੇ ਹੋਰ ਫੰਡ ਵਿੱਚੋਂ ਅਡਜਸਟਮੈਂਟ ਕਰ ਦਿਆਂਗਾ। ਮੈਂ ਕਿਹਾ ਥੈਂਕ ਊ ਤਲਵਾਰ ਸਾਹਿਬ ।ਬਾਦ ਵਿੱਚ ਤਲਵਾਰ ਸਾਹਿਬ ਮੈਡੀਕਲ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਵੀ ਰਹੇ ਹਨ ।

ਮੈਂ ਊਸ਼ਾ ਨੂੰ ਫੋਨ ਕੀਤਾ ਕਿ ਤੁਸੀਂ ਕੱਲ੍ਹ ਡਾਇਰੈਕਟਰ ਪੀ ਜੀ ਆਈ ਤਲਵਾਰ ਸਾਹਿਬ ਕੋਲ ਜਾ ਕੇ ਮੇਰਾ ਨਾਮ ਲੈਕੇ ਮਿਲ ਲੈਣਾ ਅਤੇ ਸਾਰੀ ਗੱਲ ਦੱਸ ਦੇਣਾ। ਉਸਨੇ ਕਿਹਾ ਠੀਕ ਹੈ ਵੀਰ ਜੀ । ਫਿਰ ਮੈਂ ਸੋਚਿਆ ਕਿ ਇੱਕ ਸਿੱਧੀ ਸਾਦੀ ਔਰਤ ਨੂੰ ਕੌਣ ਡਾਇਰੈਕਟਰ ਕੋਲ ਜਾਣ ਦੇਵੇਗਾ ।ਮੈਂ ਆਪਣੇ ਟੈਲੀਫੋਨ ਅਪਰੇਟਰ ਏਐਸ ਆਈ ਹਰਜਿੰਦਰ ਸਿੰਘ ਨੂੰ ਉਸਦੇ ਨਾਲ ਡਾਇਰੈਕਟਰ ਪੀ ਜੀ ਆਈ ਤਲਵਾਰ ਸਾਹਿਬ ਕੋਲ ਭੇਜਿਆ ਅਤੇ ਕਿਹਾ ਕਿ ਜਾਕੇ ਤਲਵਾਰ ਸਾਹਿਬ ਨੂੰ ਦੱਸ ਦੇਣਾ ਕਿ ਕੱਲ੍ਹ ਤੁਹਾਨੂੰ ਆਈ ਜੀ ਗੱਖੜ ਸਾਹਿਬ ਦਾ ਫੋਨ ਆਇਆ ਸੀ ਇਸ ਲਈ ਮੈਂ ਇਸ ਲੇਡੀ ਨੂੰ ਤੁਹਾਨੂੰ ਮਿਲਾਉਣ ਵਾਸਤੇ ਆਇਆ ਹਾਂ। ਜਦੋਂ ਹਰਜਿੰਦਰ ਵਾਪਸ ਆਇਆ ਤਾਂ ਮੈਂ ਉਸਨੂੰ ਪੁੱਛਿਆ ਕੀ ਬਣੇਆਂ ਹੈ । ਉਸਨੇ ਕਿਹਾ ਸਰ ਮੈਂ ਡਾਇਰੈਕਟਰ ਸਾਹਿਬ ਨੂੰ ਮਿਲਾ ਕੇ ਉਨ੍ਹਾਂ ਨੂੰ ਦੱਸ ਕੇ ਡਿਊਟੀ ਤੇ ਆ ਗਿਆ ਸੀ । ਮੈਂ ਕਿਹਾ ਠੀਕ ਹੈ । ਤਿੰਨ ਚਾਰ ਘੰਟੇ ਬਾਅਦ ਮੈਂ ਊਸ਼ਾ ਨੂੰ ਫੋਨ ਕੀਤਾ ਅਤੇ ਪੁੱਛਿਆ ਊਸ਼ਾ ਕੀ ਬਣਿਆ ਹੈ। ਉਸਨੇ ਮੈਨੂੰ ਕਿਹਾ ਕਿ ਵੀਰ ਜੀ ਤਲਵਾਰ ਸਾਹਿਬ ਨੇ ਸਾਰੇ ਪੈਸੇ ਮਾਫ ਕਰ ਦਿੱਤੇ ਹਨ । ਹੁਣ ਮੈਂ ਆਪਣੇ ਪਤੀ ਨੂੰ ਬਸ ਵਿੱਚ ਲੈਕੇ ਕੋਟਕਪੂਰੇ ਜਾਰਹੀ ਹਾਂ। ਮੈਂ

ਬਸ ਵਿੱਚੋਂ ਹੀ ਬੋਲ ਰਹੀ ਹਾਂ । ਅਸੀਂ ਕੋਟਕਪੂਰੇ ਪਹੁੰਚਣ ਵਾਲੇ ਹਾਂ । ਮੈਂ ਕਿਹਾ ਮੈਂ ਕੋਟਕਪੂਰੇ ਜਾਕੇ ਤੁਹਾਡੇ ਨਾਲ ਗੱਲ ਕਰਦੀ ਹਾਂ । ਮੈਂ ਕਿਹਾ ਚਲੋ ਕੋਈ ਗੱਲ ਨਹੀਂ । ਧਿਆਨ ਨਾਲ ਜਾਣਾ।ਸਾਰੇ ਗਲੀ ਵਾਲਿਆਂ ਨੂੰ ਇੱਕ ਦੂਜੇ ਤੇ ਮਾਣ ਸੀ । ਮੈਂ ਜਿਸ ਦਿਨ ਤੋਂ ਇਹ ਨੌਕਰੀ ਜਵਾਇਨ ਕੀਤੀ ਉਸ ਦਿਨ ਤੋਂ ਹੀ ਜਨਤਾ ਦੇ ਕੰਮ ਕਰਦਾ ਆ ਰਿਹਾ ਹਾਂ ਹੁਣ ਵੀ ਸਵੇਰ ਤੋਂ ਸ਼ਾਮ ਤੱਕ ਇਹੀ ਕੰਮ ਚਲਦਾ ਰਹਿੰਦਾ ਹੈ ।ਇਹੀ ਸੰਸਕਾਰ ਮੈਨੂੰ ਮੇਰੇ ਮਾਂ ਬਾਪ ਤੋਂ ਮਿਲੇ ਹਨ ।ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਮੇਰੇ ਕੋਲ ਆਪਣਾ ਦੁੱਖ ਤਕਲੀਫ ਲੈ ਕੇ ਆਇਆ ਹੈ ਜਾਂ ਫੋਨ ਵਿੱਚ ਮੈਨੂੰ ਦੱਸੀ ਹੈ ਉਹ ਹੱਲ ਹੋਣੀਂ ਚਾਹੀਦੀ ਹੈ ਅਤੇ ਕੋਈ ਵੀ ਮੇਰੇ ਕੋਲੋਂ ਮਾਯੂਸ ਹੋ ਕੇ ਨਾ ਜਾਵੇ।ਕਾਫੀ ਵਾਰ ਮੈਂ ਜਨਤਾ ਨੂੰ ਖੁਦ ਫੋਨ ਕਰਕੇ ਪੁੱੱਛਦਾ ਹਾਂ ਕਿ ਤੇਰਾ ਕੰਮ ਹੋ ਗਿਆ ਕਿ ਨਹੀਂ । ਮੈਂ ਗਰੀਬ ਅਮੀਰ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ ।ਇਕ ਦਿਨ ਮੇਰੀ ਨੀਂਦ ਸਵੇਰੇ ਤਿੰਨ ਕੂਵਜੇ ਖੁੱਲ ਗਈ । ਮੈਂ ਆਪਣੀ ਸਾਰੀ ਪਿਛਲੀ ਜ਼ਿੰਦਗੀ ਤੇ ਝਾਤ ਮਾਰੀ ਅਤੇ ਸੋਚਿਆ ਕਿ ਕੋਈ ਇਕ ਵੀ ਆਦਮੀ ਮੇਰੀ ਜ਼ਿੰਦਗੀ ਵਿੱਚ ਆਪਣੀ ਦੁੱਖ ਤਕਲੀਫ ਲੈ ਕੇ ਆਇਆ ਹੋਵੇ ਅਤੇ ਮੈਂ ਉਸਦੀ ਮੱਦਦ ਨਾਂ ਕੀਤੀ ਹੋਵੇ । ਮੈਂ ਪਿੱਛੇ ਵੱਲ ਬੜੀ ਝਾਤੀ ਮਾਰੀ ।ਇਕ ਵੀ ਕੇਸ ਮੇਰੇ ਦਿਮਾਗ ਵਿੱਚ ਨਹੀਂ ਆਇਆ । ਜਿੱਥੇ ਕਿਤੇ ਮੇਰੀ ਮਜਬੂਰੀ ਹੋਵੇ ਜਾਂ ਮੇਰੀ ਪਹੁੰਚ ਤੋਂ ਬਾਹਰ ਹੋਵੇ ਉਹ ਵੱਖਰੀ ਗੱਲ ਹੈ । ਭਾਂਵੇ ਕਿਸੇ ਵੀ ਮਹਿਕਮੇ ਦਾ ਕੰਮ ਹੋਵੇ ਮੈਂ ਗਰੀਬ ਤੋਂ ਗਰੀਬ ਦੀ ਵੀ ਪੂਰੀ ਮੱਦਦ ਕਰਦਾ ਹਾਂ ਅਤੇ ਕੀਤੀ ਵੀ ਹੈ । ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ।
ਗਲਤ ਆਦਮੀ ਦੀ ਮੈਂ ਮੱਦਦ ਨਹੀਂ ਕੀਤੀ ਲੇਕਿਨ ਸੱਚੇ ਆਦਮੀ ਦੀ ਖਾਤਰ ਪੂਰਾ ਸਟੈਂਡ ਲਿਆ ਹੈ ।

Views expressed are personal.

Related Articles

Leave a Reply

Your email address will not be published. Required fields are marked *

Back to top button