Ferozepur News

ਭਾਰਤੀ ਫ਼ੌਜ ਵਿਚ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਅਤੇ ਅਗਸਤ 2017 ਦੇ ਪਹਿਲੇ ਹਫ਼ਤੇ ਤੱਕ ਰਹੇਗੀ ਜਾਰੀ 

ਫਿਰੋਜ਼ਪੁਰ  07 ਜੁਲਾਈ 2017 ( )  ਭਾਰਤੀ ਫ਼ੌਜ ਵੱਲੋਂ ਫ਼ੌਜ ਦੀ ਭਰਤੀ ਨੂੰ ਹੋਰ ਸੁਖਾਲਾ ਕਰਨ ਲਈ ਹੁਣ ਉਮੀਦਵਾਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਰਤੀ, ਕਰਨਲ ਸੁਰਿੰਦਰ ਹੋਰਾ ਨੇ ਦੱਸਿਆ ਕਿ ਭਾਰਤੀ ਫ਼ੌਜ ਵਿਚ ਭਰਤੀ ਹੋਣ ਵਾਲੇ ਉਮੀਦਵਾਰ ਭਾਰਤੀ ਫ਼ੌਜ ਦੀ ਵੈੱਬ ਸਾਈਡ www.joinindianarmy.nic.in ਤੇ ਆਨ ਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਇਹ ਰਜਿਸਟਰੇਸ਼ਨ ਅਗਸਤ 2017 ਦੇ ਪਹਿਲੇ ਹਫ਼ਤੇ ਤੱਕ  ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਫ਼ਿਰੋਜਪੁਰ, ਫ਼ਰੀਦਕੋਟ, ਫ਼ਾਜ਼ਿਲਕਾ ,ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਉਮੀਦਵਾਰਾਂ ਦੀ ਭਰਤੀ 26 ਅਗਸਤ ਤੋਂ 6 ਸਤੰਬਰ 2017 ਤੱਕ ਜਯੋਤੀ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ। 

                ਡਾਇਰੈਕਟਰ ਕਰਨਲ ਸੁਰਿੰਦਰ ਹੋਰਾ ਨੇ ਦੱਸਿਆ ਕਿ  ਭਰਤੀ ਰੈਲੀ ਵਿਚ ਉਹੀ ਉਮੀਦਵਾਰ ਹਿੱਸਾ ਲੈ ਸਕਣਗੇ ਜਿਹੜੇ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਗੇ। ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਆਨਲਾਈਨ ਵਿਧੀ ਨਾਲ ਹੀ ਸਬੰਧਿਤ ਪ੍ਰਾਰਥਨਾ ਪੱਤਰ ਹੁਣ ਸਾਰੀਆਂ ਜਾਤੀਆਂ ਦੀ ਭਰਤੀ ਲਈ www.joinindianarmy.nic.in 'ਤੇ ਭੇਜੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਰਜਿਸਟਰਡ ਉਮੀਦਵਾਰਾਂ ਨੂੰ ਭਰਤੀ ਰੈਲੀ ਲਈ ਮਿਤੀ/ਸਮਾਂ,ਐਡਮਿਟ ਕਾਰਡ ਅਤੇ ਹੋਰ ਭਰਤੀ ਸਬੰਧੀ ਜਾਣਕਾਰੀ  ਉਨ੍ਹਾਂ ਦੀ ਈ.ਮੇਲ. ਆਈ.ਡੀ ਦੁਆਰਾ ਹੀ  ਮੁਹੱਈਆ ਕਰਵਾਈ ਜਾਵੇਗੀ।  ਉਮੀਦਵਾਰ ਸਿੱਖਿਆ ਦਾ ਸਰਟੀਫਿਕੇਟ ਜੋ ਐਜੂਕੇਸ਼ਨ ਬੋਰਡ ਦੁਆਰਾ ਜਾਰੀ ਕੀਤਾ ਹੋਵੇ, ਤਹਿਸੀਲਦਾਰ ਅਤੇ ਐਸ.ਡੀ.ਐਮ ਦੁਆਰਾ ਰਿਹਾਇਸ਼ ਦਾ ਸਰਟੀਫਿਕੇਟ, ਜਾਤੀ ਅਤੇ ਧਰਮ ਦਾ ਸਰਟੀਫਿਕੇਟ ਜੋ ਐਸ.ਡੀ.ਐਮ ਜਾਂ ਤਹਿਸੀਲਦਾਰ ਦੁਆਰਾ ਤਸਦੀਕ ਕੀਤਾ ਹੋਵੇ, ਕਰੈਕਟਰ ਸਰਟੀਫਿਕੇਟ ਸਕੂਲ ਜਾਂ ਕਾਲਜ ਦੁਆਰਾ ਜਾਰੀ ਕੀਤਾ ਗਿਆ ਹੋਵੇ ਅਤੇ ਇਸ ਦੀ ਫ਼ੋਟੋ ਦੇ ਨਾਲ ਪਿੰਡ ਦੇ ਸਰਪੰਚ/ਐਮ.ਸੀ/ ਪੁਲਿਸ ਦੁਆਰਾ ਜਾਰੀ ਕੀਤਾ ਹੋਵੇ ਅਤੇ ਇਹ 6 ਮਹੀਨੇ ਤੋ ਪੁਰਾਣਾ ਨਾ ਹੋਵੇ, ਉਮੀਦਵਾਰ ਆਪਣੇ ਨਾਲ  20 ਫ਼ੋਟੋ, ਸਿੱਖ ਉਮੀਦਵਾਰ 20 ਫ਼ੋਟੋ ਪਗੜੀ ਨਾਲ ਅਤੇ 20 ਫ਼ੋਟੋ ਬਿਨਾਂ ਪਗੜੀ ਤੋਂ ਲੈ ਕੇ ਆਉਣ। ਉਨ੍ਹਾਂ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਕਿਸੇ ਵੀ ਕਿਸਮ ਦੇ  ਦਲਾਲਾਂ ਅਤੇ ਏਜੰਟਾਂ ਕੋਲੋਂ ਬਚ ਕੇ ਰਹਿਣ ਦੀ  ਹਦਾਇਤ ਕੀਤੀ । 

Related Articles

Back to top button