Ferozepur News

ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਲੜਕੀਆਂ ਨੂੰ ਸਮਰਪਿਤ ਦੀਵਾਲੀ ਮੇਲਾ ਉਡਾਨ 2015 ਦਾ ਆਯੋਜਨ

ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਲੜਕੀਆਂ ਨੂੰ ਸਮਰਪਿਤ ਦੀਵਾਲੀ ਮੇਲਾ ਉਡਾਨ 2015 ਦਾ ਆਯੋਜਨ

????????????????????????????????????

????????????????????????????????????

ਫਿਰੋਜ਼ਪੁਰ 7 ਨਵੰਬਰ (): ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਲੜਕੀਆਂ ਨੂੰ ਸਮਰਪਿਤ ਦੀਵਾਲੀ ਮੇਲਾ ਉਡਾਨ 2015 ਦਾ ਆਯੋਜਨ ਕੀਤਾ ਗਿਆ। ਲੜਕੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਕੂਲ ਦੀ ਮੈਨੇਜਰ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਇਸ ਮੇਲੇ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾਂ ਨਾਲ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਤਿਭਾ ਭਾਸਕਰ ਨੇ ਭਾਰਤੀ ਸੰਸਕ੍ਰਿਤੀ ਦੇ ਸਰਉੱਤਮ ਤਿਉਹਾਰ ਦੀਵਾਲੀ ਦੇ ਸਬੰਧ ਵਿਚ ਆਯੋਜਿਤ ਕੀਤੇ ਗਏ ਇਸ ਮੇਲੇ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਕਾਰ ਦੇ ਮੇਲੇ ਨਾ ਕੇਵਲ ਵਿਦਿਆਰਥੀਆਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ ਬਲਕਿ ਉਨ•ਾਂ ਵਿਚ ਆਤਮ ਵਿਸਵਾਸ਼ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ। ਸਕੂਲ ਦੀ ਆਰਡੀਨੇਟਰ ਸ਼੍ਰੀਮਤੀ ਡੌਲੀ ਭਾਸਕਰ ਨੇ ਦੱਸਿਆ ਕਿ ਇਸ ਮੇਲੇ ਵਿਚ ਲੜਕੀਆਂ ਨੂੰ ਸਮਰਪਿਤ ਕਵਿਤਾ ਗਾਇਨ, ਗੀਤ ਗਾਇਨ ਅਤੇ ਲੇਖ ਮੁਕਾਬਲੇ ਕਰਵਾਏ ਗਏ। ਮੇਲੇ ਵਿਚ ਮੌਜ਼ੂਦ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਦਾ ਘੋੜੀ ਨਿਤੂÀ ਨੇ ਮਨ ਮੋਹ ਲਿਆ। ਇਸ ਦੇ ਇਲਾਵਾ ਮੇਲੇ ਵਿਚ ਆਏ ਬੱਚਿਆਂ ਨੇ ਕਈ ਤਰ•ਾਂ ਦੇ ਝੂਲਿਆਂ ਅਤੇ ਵੱਖ ਵੱਖ ਵਿਆਜੰਨਾਂ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਜੇਤੂ ਵਿਦਿਆਰਥੀਆਂ ਅਤੇ ਮੇਲੇ ਦੇ ਸਫਲ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ। ਇਸ ਮੇਲੇ ਵਿਚ ਸ਼੍ਰੀ ਅਲਕੇਸ਼ਵਰ ਭਾਸਕਰ ਅਤੇ ਗੌਰਵ ਸਾਗਰ ਭਾਸਕਰ ਵੀ ਮੌਜ਼ੂਦ ਸਨ।

Related Articles

Back to top button