Ferozepur News

ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਚੋਣ ਦਫ਼ਤਰ ਦਾ ਹੋਇਆ ਉਦਘਾਟਨ 

ਰਾਣਾ ਬੋਲੇ: ਗੁੰਡਾਗਰਦੀ ਕਰਨ ਵਾਲੇ ਨਹੀਂ ਕਿਤੇ ਜਾਂਣਗੇ ਬਰਦਾਸ਼ਤ

ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਚੋਣ ਦਫ਼ਤਰ ਦਾ ਹੋਇਆ ਉਦਘਾਟਨ 
ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਚੋਣ ਦਫ਼ਤਰ ਦਾ ਹੋਇਆ ਉਦਘਾਟਨ
ਰਾਣਾ ਬੋਲੇ: ਗੁੰਡਾਗਰਦੀ ਕਰਨ ਵਾਲੇ ਨਹੀਂ ਕਿਤੇ ਜਾਂਣਗੇ ਬਰਦਾਸ਼ਤ
ਫ਼ਿਰੋਜ਼ਪੁਰ, 24 ਜਨਵਰੀ, 2022: ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਚ ਭਾਰਤੀ ਜਨਤਾ ਪਾਰਟੀ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਹਲਕੇ ਚ ਭਾਜਪਾ ਦਾ ਆਧਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਸ਼ਹਿਰੀ ਵਿਧਾਨ ਸਭਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਚੋਣ ਦਫ਼ਤਰ ਦਾ ਉਦਘਾਟਨ ਸ਼ਹਿਰ ਦੇ ਬਗਦਾਦੀ ਗੇਟ ਚੌਕ ਵਿਖੇ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੀ ਪ੍ਰਧਾਨਗੀ ਹੇਠ ਦਫਤਰ ਚ ਪਾਰਟੀ ਮੀਟਿੰਗ ਦਾ ਵੀ ਆਯੋਜਨ ਹੋਇਆ, ਜਿਸ ਚ ਵੱਡੀ ਗਿਣਤੀ ਚ ਭਾਜਪਾ ਵਰਕਰਾਂ ਅਤੇ ਹੋਰਨਾਂ ਲੋਕਾਂ ਨੇ ਹਿੱਸਾ ਲਿਆ।
ਬੀਤੇ ਪੰਜ ਵਰ੍ਹਿਆਂ ਤੋਂ ਦਹਿਸ਼ਤ ਚ ਚੱਲ ਰਹੇ ਲੋਕਾਂ ਨੇ ਖੁੱਲ੍ਹ ਕੇ ਰਾਣਾ ਸੋਢੀ ਦੇ ਸਮਰਥਨ ਦਾ ਐਲਾਨ ਕੀਤਾ ਹੈ। ਰਾਣਾ ਸੋਢੀ ਨੇ ਕਿਹਾ ਕਿ ਹਲਕੇ ਚ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਿਨਾਂ ਕਿਸੇ ਡਰ ਤੋਂ ਘਰ ਤੋਂ ਬਾਹਰ ਨਿਕਲ ਕੇ ਭਾਜਪਾ ਦੇ ਹਿੱਤ ਵਿੱਚ ਪ੍ਰਚਾਰ ਕਰਨ ਅਤੇ ਚੋਣਾਂ ਚ ਭਾਜਪਾ ਨੂੰ ਵੋਟ ਦੇਣ ਤਾਂ ਜੋ ਜ਼ਿਲ੍ਹੇ ਚ ਵਿਕਾਸ ਦੀ ਲਹਿਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਦਾ ਉਦੇਸ਼ ਚ ਫਿਰੋਜ਼ਪੁਰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ, ਸਕਿੱਲ ਡਿਵੈਲਪਮੈਂਟ ਸੈਂਟਰ ਖੁਲਵਾਉਣਾ, ਜਿੱਥੇ ਨੌਜਵਾਨ ਵਰਗ ਹੁਨਰ ਹਾਸਿਲ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੇ ਦਸ ਸਾਲਾਂ ਤੋਂ ਜਿੱਤਦੇ ਆ ਰਹੇ ਹਨ, ਪਰ ਇਸ ਬਾਅਦ ਲੋਕਾਂ ਦੀ ਉਮੀਦ ਤੋਂ ਜ਼ਿਆਦਾ ਵਿਕਾਸ ਕੀਤੇ ਜਾਣਗੇ। ਫਿਰੋਜ਼ਪੁਰ ਨੂੰ ਮਾਡਲ ਸਿਟੀ ਬਣਾਉਣਾ, ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ, ਗੁੰਡਾਗਰਦੀ ਦਾ ਖ਼ਾਤਮਾ, ਸ਼ਾਂਤੀ ਪਸੰਦ ਸ਼ਾਸਨ ਮੁਹੱਈਆ ਕਰਵਾਉਣਾ, ਉਨ੍ਹਾਂ ਦੀ ਪਹਿਲ ਦਾ ਹਿੱਸਾ ਰਹੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਡੀਪੀ ਚੰਦਨ, ਦਵਿੰਦਰ ਬਜਾਜ, ਦਵਿੰਦਰ ਕਪੂਰ, ਰਜੇਸ਼, ਮੋਹਿਤ ਢੱਲ ਸੁਸ਼ੀਲ ਗੁਪਤਾ, ਜੁਗਰਾਜ ਕਟੋਰਾ, ਐਡਵੋਕੇਟ ਪ੍ਰਿਥਵੀ ਰਾਜ ਪੁੱਗਲ ਸਣੇ ਸੈਂਕੜਿਆਂ ਦੀ ਗਿਣਤੀ ਚ ਭਾਜਪਾ ਵਰਕਰ ਮੌਜੂਦ ਰਹੇ।

Related Articles

Leave a Reply

Your email address will not be published. Required fields are marked *

Back to top button