Ferozepur News

ਬਾਲ ਵਿਗਿਆਨੀਆਂ ਵਿਚ ਨਵੀਂ ਊਰਜਾ ਪੈਦਾ ਕਰਦਾ ਦੋ ਰੋਜ਼ਾ ਇੰਸਪਾਇਰ ਐਵਾਰਡ 2018 ਸੰਪਨ ਸਿਰਜਨਾਤਮਕ ਸੋਚ ਨੂੰ ਚਿੰਗਾਰੀ ਦੇਣ ਲਈ ਅਜਿਹੇ ਮੁਕਾਬਲੇ ਜ਼ਰੂਰੀ ਹਨ – ਰਾਜੇਸ਼ ਜੈਨ

ਫ਼ਿਰੋਜ਼ਪੁਰ 22 ਮਈ 2018 (Manish Bawa, Vikramditya Sharma ) ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਭਾਰਤ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਨੇਕ ਸਿੰਘ, ਉਪ ਜ਼ਿਲ੍ਹਾ ਸਿੱਖਿਆ (ਸੈ.ਸਿ) ਸ਼੍ਰੀ ਪਰਗਟ ਸਿੰਘ ਬਰਾੜ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਾਜੇਸ਼ ਮਹਿਤਾ ਦੀ ਅਗਵਾਈ ਵਿਚ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਵਿਚ ਦੋ ਰੋਜ਼ਾ ਇੰਸਪਾਇਰ ਐਵਾਰਡ 2018 ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਜਿਸ ਵਿਚ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ 100 ਤੋਂ ਵੱਧ ਬਾਲ ਵਿਗਿਆਨੀਆਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨੀ ਵਿਚ ਏ.ਐਸ.ਪੀ.ਡੀ ਸਾਇੰਸ ਰਾਜੇਸ਼ ਜੈਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਸ਼੍ਰੀ ਰਾਜੇਸ਼ ਜੈਨ ਏ.ਐਸ.ਪੀ.ਡੀ ਸਾਇੰਸ ਨੇ ਵਿਗਿਆਨੀਆਂ ਨੂੰ ਪ੍ਰਭਾਵਸ਼ਾਲੀ ਮਾਡਲ ਬਣਾਉਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਿਰਜਨਾਤਮਕ ਸੋਚ ਨੂੰ ਚਿੰਗਾਰੀ ਦੇਣ ਲਈ ਅਜਿਹੇ ਮੁਕਾਬਲੇ ਬਹੁਤ ਜ਼ਰੂਰੀ ਹਨ। ਨੋਡਲ ਅਫ਼ਸਰ ਦੀਪਕ ਸ਼ਰਮਾ ਅਤੇ ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਇੰਸਪਾਇਰ ਐਵਾਰਡ ਦੇ ਦੂਜੇ ਦਿਨ ਨਤੀਜਿਆਂ ਵਿਚ ਪਵਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਪਵਨਦੀਪ ਕੌਰ, ਨਵਜੋਤ ਕੌਰ, ਪਰਮਜੀਤ ਕੌਰ, ਰਿਸ਼ਬ ਸ਼ਰਮਾ, ਸ਼ਮਸ਼ੇਰ ਸਿੰਘ ਜੂਨੀਅਰ ਵਰਗ ਵਿਚ ਸਟੇਟ ਪੱਧਰ ਲਈ ਚੁਣੇ ਗਏ ਹਨ। ਇਸ ਤੋਂ ਇਲਾਵਾ ਸੀਨੀਅਰ ਵਰਗ ਵਿਚ ਧਰਮਵੀਰ ਸਿੰਘ, ਅਮਨ ਭਾਰਤੀ, ਸਿਮਰਨਜੀਤ ਕੌਰ, ਦਵਿੰਦਰ ਸਿੰਘ, ਗੁਰਕਰਨਜੀਤ ਸਿੰਘ ਦੀ ਚੋਣ ਸਟੇਟ ਪੱਧਰ ਲਈ ਹੋਈ ਹੈ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਪ੍ਰਿੰਸੀਪਲ ਬਲਵਿੰਦਰ ਕੌਰ ਚੀਮਾ, ਪ੍ਰਿੰਸੀਪਲ ਚਮਕੌਰ ਸਿੰਘ, ਪ੍ਰਿੰਸੀਪਲ ਜਗਦੀਪ ਪਾਲ, ਹਿਮਾਨੀ ਗੁਲੇਰੀਆ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਲੈਕਚਰਾਰ ਮਨਜੀਤ ਸਿੰਘ, ਸੰਦੀਪ ਕੰਬੋਜ ਕੈਰੀਅਰ ਗਾਇਡੰਸ ਕੌਂਸਲਰ, ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਏ.ਈ.ਓ ਗੁਰਜਿੰਦਰ ਸਿੰਘ, ਡੀ.ਐਸ.ਐਸ ਮੋਗਾ ਨਿਸ਼ਾਨ ਸਿੰਘ, ਡੀ.ਐਮ ਗਣਿਤ ਰਵੀ ਗੁਪਤਾ, ਡੀ.ਐਮ ਸਾਇੰਸ ਉਮੇਸ਼ ਕੁਮਾਰ, ਸੁਖਚੈਨ ਸਿੰਘ, ਅਸ਼ਵਨੀ ਸ਼ਰਮਾ, ਕਪਿਲ ਸਾਨਨ, ਰੁਪਿੰਦਰ ਸਿੰਘ, ਯੋਗੇਸ਼ ਤਲਵਾਰ, ਸੁਧੀਰ ਸ਼ਰਮਾ, ਗੁਰਪ੍ਰੀਤ ਸਿੰਘ ਰਾਕੇਸ਼ ਮਾਹਰ, ਰਾਜਨ ਵਧਾਵਨ, ਸੁਮਿਤ, ਦਿਨੇਸ਼ ਚੌਹਾਨ ਹਾਜ਼ਰ ਸਨ।

Related Articles

Back to top button