Ferozepur News

ਬਲਬੀਰ ਸਿੰਘ ਜੋਸਨ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਚੇਅਰਮੈਨ ਨਿਯੁਕਤ

ਰਾਜੇਸ਼ ਕਟਾਰੀਆ ਸੀਨੀਅਰ ਮੀਤ ਪ੍ਰਧਾਨ, ਗੌਰਵ ਮਾਣਿਕ ਮੀਤ ਪ੍ਰਧਾਨ, ਕਮਲ ਮਲਹੋਤਰਾ ਜਨਰਲ ਸਕੱਤਰ ਚੁਣੇ ਗਏ

ਬਲਬੀਰ ਸਿੰਘ ਜੋਸਨ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਚੇਅਰਮੈਨ ਨਿਯੁਕਤ

ਬਲਬੀਰ ਸਿੰਘ ਜੋਸਨ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਚੇਅਰਮੈਨ ਨਿਯੁਕਤ।

ਰਾਜੇਸ਼ ਕਟਾਰੀਆ ਸੀਨੀਅਰ ਮੀਤ ਪ੍ਰਧਾਨ, ਗੌਰਵ ਮਾਣਿਕ ਮੀਤ ਪ੍ਰਧਾਨ, ਕਮਲ ਮਲਹੋਤਰਾ ਜਨਰਲ ਸਕੱਤਰ ਚੁਣੇ ਗਏ।

ਫਿਰੋਜ਼ਪੁਰ 1 ਜੁਲਾਈ, 2021: ਪ੍ਰੈਸ ਕਲੱਬ ਫਿਰੋਜ਼ਪੁਰ ਦੀ ਮੀਟਿੰਗ ਕਲੱਬ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸਾਲ 2021- 22 ਲਈ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਚੇਅਰਮੈਨ ਬਲਵੀਰ ਸਿੰਘ ਜੋਸਨ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਜੇਸ਼ ਕਟਾਰੀਆ, ਮੀਤ ਪ੍ਰਧਾਨ ਸ਼੍ਰੀ ਗੌਰਵ ਮਾਣਿਕ, ਜਨਰਲ ਸਕੱਤਰ ਸ਼੍ਰੀ ਕਮਲ ਮਲਹੋਤਰਾ, ਜੋਇੰਟ ਸਕੱਤਰ ਸ਼੍ਰੀ ਅਕਸ਼ੇ ਗਾਲ੍ਹੋਤਰਾ, ਕੈਸ਼ੀਅਰ ਸ਼੍ਰੀ ਵਿਜੈ ਕੱਕੜ,
ਮੁੱਖ ਸਲਾਹਕਾਰ ਸ਼੍ਰੀ ਸੁਖਦੇਵ ਗੁਰੇਜ਼ਾ, ਪ੍ਰੈਸ ਸੈਕਟਰੀ ਸ਼੍ਰੀ ਨਰਾਇਣ ਧਾਮਿਜਾ, ਦਫ਼ਤਰੀ ਸਕੱਤਰ ਸ਼੍ਰੀ ਰਮੇਸ਼ ਕਸ਼ਯਪ, ਤਾਲਮੇਲ ਸਕੱਤਰ ਸ਼੍ਰੀ ਵਿਨੇ ਹਾਂਡਾ ਪ੍ਰੈਸ ਕਲੱਬ ਫਿਰੋਜ਼ਪੁਰ ਲਈ ਚੁਣੇ ਗਏ। ਇਸ ਮੌਕੇ ਚੁਣੇ ਹੋਏ ਅਹੁਦੇਦਾਰਾਂ ਨੇ ਕਲੱਬ ਪ੍ਰਧਾਨ ਅਤੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਉਹਨਾਂ ਨੂੰ ਸੋਂਪੀ ਗਈ ਜਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ।
ਅੰਤ ਸਮੂਹ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਮੈਂਬਰਾਂ ਵਲੋਂ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।

Related Articles

Leave a Reply

Your email address will not be published. Required fields are marked *

Back to top button