Ferozepur News

ਫਿਰੋਜ਼ਪੁਰ ਜ਼ਿਲ•ੇ ਵਿੱਚ 84 ਸੰਗਠਿਤ ਸੇਵਾ ਪ੍ਰਦਾਨ ਕੇਂਦਰਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ

SEVA KENDRA PICਫਿਰੋਜ਼ਪੁਰ 1 ਮਾਰਚ  (M.L.Tiwari) ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਕਲਸਟਰ ਪੱਧਰ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ &#39ਸੰਗਠਿਤ ਸੇਵਾ ਪ੍ਰਦਾਨ ਕੇਂਦਰ&#39 ਖੋਲੇ  ਜਾ ਰਹੇ ਹਨ ਜਿਸ ਨਾਲ ਹੇਠਲੇ ਪੱਧਰ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿੱਥੇ ਸਮੇਂ ਵਿਚ ਦਿੱਤਾ ਜਾਵੇਗਾ । ਇਸ ਯੋਜਨਾ ਤਹਿਤ ਫਿਰੋਜਪੁਰ ਜ਼ਿਲ•ੇ ਵਿੱਚ ਔਸਤਨ 5 ਪਿੰਡਾਂ ਪਿੱਛੇ ਇੱਕ &#39ਸੰਗਠਿਤ ਸੇਵਾ ਪ੍ਰਦਾਨ ਕੇਂਦਰ&#39 ਦੀ ਸਥਾਪਤੀ ਦਾ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ 84. ਸੇਵਾ ਪ੍ਰਦਾਨ  ਕੇਂਦਰ ਸਥਾਪਿਤ ਕੀਤੇ ਜਾ ਰਹੇ ਅਤੇ ਇਨ•ਾਂ ਦੀ ਉਸਾਰੀ ਤੇ  16.35 ਕਰੋੜ ਰੁਪਏ ਖਰਚ ਆਉਣਗੇ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ ਖਰਬੰਦਾ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ•ੇ ਵਿੱਚ ਨਵੇਂ ਸਥਾਪਿਤ ਹੋਣ ਵਾਲੇ ਇਹ ਸੇਵਾ ਪ੍ਰਦਾਨ ਕੇਂਦਰ ਫਿਰੋਜਪੁਰ, ਜ਼ੀਰਾ, ਗੁਰੂਹਰਸਹਾਏ, ਤਲਵੰਡੀ ਭਾਈ, ਮੱਖੂ ਅਤੇ ਮਮਦੋਟ ਵਿਖੇ ਪਹਿਲਾਂ ਤੋਂ ਚਲ ਰਹੇ  ਸੁਵਿਧਾ ਕੇਂਦਰਾਂ ਤੋਂ ਵੱਖਰੇ ਹੋਣਗੇ। ਇਨ•ਾਂ ਸੇਵਾ ਪ੍ਰਦਾਨ ਕੇਂਦਰਾਂ ਦੀ ਉਸਾਰੀ ਦਾ ਕੰਮ ਲੋਕ ਨਿਰਮਾਣ ਵਿਭਾਗ  ਅਤੇ ਪੰਜਾਬ ਮੰਡੀ ਬੋਰਡ ਵੱਲੋਂ ਜੰਗੀ ਪੱਧਰ ਤੇ ਜਾਰੀ ਹੈ। ਉਨ•ਾਂ ਅੱਗੇ ਦੱਸਿਆ ਕਿ ਇਨ•ਾਂ ਸੇਵਾ ਪ੍ਰਦਾਨ ਕੇਂਦਰਾਂ ਦਾ ਮੰਤਵ ਜ਼ਿਲ•ੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਰ.ਟੀ.ਐਸ. ਸੇਵਾਵਾਂ ਨੂੰ ਇੱਕੋ ਛੱਤ ਥੱਲੇ, ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਨੇੜੇ ਮੁਹੱਈਆ ਕਰਵਾਉਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ•ਾਂ ਨਵੇਂ ਸਥਾਪਿਤ ਹੋਣ ਵਾਲੇ ਸੇਵਾ ਪ੍ਰਦਾਨ ਕੇਂਦਰਾਂ ਵਿੱਚ 12  ਸ਼ਹਿਰੀ ਖੇਤਰ ਅਤੇ ਬਾਕੀ 72 ਪੇਂਡੂ ਖੇਤਰਾਂ ਵਿੱਚ ਹੋਣਗੇ। ਇਨ•ਾਂ ਸੇਵਾ ਕੇਂਦਰਾਂ ਦੀਆਂ 3 ਕਿਸਮਾਂ ਹੋਣਗੀਆਂ । ਟਾਈਪ 1 ਦੇ ਇੱਕ ਕੇਂਦਰ &#39ਤੇ 32 ਲੱਖ ਰੁਪਏ ਖਰਚ ਆਵੇਗਾ, ਟਾਈਪ 2 ਦੇ 11 ਕੇਂਦਰਾਂ ਤੇ 268 ਲੱਖ ਖਰਚ ਆਉਣਗੇ ਅਤੇ ਟਾਈਪ 3 ਦੇ 72 ਕੇਂਦਰਾਂ ਤੇ 1335 ਲੱਖ ਖਰਚ ਆਉਣਗੇ । ਉਨ•ਾਂ ਦੱਸਿਆ ਕਿ  ਉਸਾਰੀ ਦੇ ਕਾਰਜ ਅਤੇ ਦੂਸਰੇ ਢਾਂਚਾਗਤ ਕਾਰਜ ਮੁਕੰਮਲ ਕਰਨ ਦੀ ਸੀਮਾ ਜੂਨ 2015 ਤੱਕ ਮਿੱਥੀ ਗਈ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਫਿਰੋਜਪੁਰ ਸ਼ਹਿਰ ਵਿਚ ਨਗਰ ਕੌਂਸਲ ਫਿਰੋਜਪੁਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਫਤਰ ਫ਼ਰੀਦਕੋਟ ਹਾਉਸ (ਬਗਦਾਦੀ ਗੇਟ) ਫਿਰੋਜਪੁਰ ਸ਼ਹਿਰ,  ਤਹਿਸੀਲ ਕੰਪਲੈਕਸ  ਮਮਦੋਟ,  ਸਬ ਤਹਿਸੀਲ ਦਫਤਰ ਤਲਵੰਡੀ ਭਾਈ,  ਸਿਵਲ ਹਸਪਤਾਲ, ਨਜ਼ਦੀਕ ਬਸ ਸਟੈਂਡ ਮੁੱਦਕੀ, ਅਤੇ ਫਿਰੋਜਪੁਰ  ਵਿਚ ਜਿਲ•ਾ ਪੰ੍ਰਬਧਕੀ ਕੰਪਲੈਕਸ, ਅਤੇ ਜ਼ੀਰਾ ਵਿਚ ਤਹਿਸੀਲ ਕੰਪਲੈਕਸ ਜੀਰਾ, ਮੱਲਾਵਾਲਾ, ਮੱਖੂ, ਅਤੇ ਗੁਰੂਹਰਸਹਾਏ ਵਿਖੇ  ਇਹ ਸੇਵਾ ਕੇਂਦਰ  ਟਾਈਪ 1 ਤੇ 2 ਵੱਜੋਂ ਸਥਾਪਿਤ ਕੀਤੇ ਜਾ ਰਹੇ ਹਨ । ਉਨ•ਾਂ ਦੱਸਿਆ ਕਿ  ਫਿਰੋਜਪੁਰ ਦੇ ਬਲਾਕ ਘੱਲ ਖੂਰਦ ਵਿੱਚ ਪਿੰਡ  ਮੱਲਵਾਲ ਕਦੀਮ, ਪਿਆਰੇਆਣਾ, ਫਿਰੋਜ਼ਸ਼ਾਹ, ਘੱਲ ਖੂਰਦ, ਮਾਛੀ ਬੁਗਰਾ, ਕੋਟ ਕਰੋੜ ਕਲਾਂ, ਲੋਹਾਮ, ਸ਼ਹਿਜ਼ਾਦੀ, ਰੁਕਣਾ ਬੇਗੂ, ਕੁੱਲਗੜ•ੀ, ਸ਼ੇਰ ਖਾਂ ਵਾਲਾ, ਚੁਗਤੇਵਾਲਾ, ਸ਼ਦੀਨ ਵਾਲਾ, ਯਾਰੇ ਸ਼ਾਂ ਵਾਲਾ, ਭਾਂਗਰ, ਬਲਾਕ ਫਿਰੋਜਪੁਰ ਦੇ ਝੋਕ ਹਰੀਹਰ, ਗੁਲਾਮ ਹੂਸੈਨ ਵਾਲਾ, ਆਰਿਫ ਕੇ, ਅਟਾਰੀ, ਦੁਲਚੀ ਕੇ, ਵਾਹਗੇ ਵਾਲਾ, ਪਲਾ ਮੇਘਾ, ਇਲਮੇ ਵਾਲਾ, ਖਾਈ ਫੇਮੇ ਕੀ, ਰਾਮੇ ਵਾਲਾ, ਖੁਸ਼ਹਾਲ ਸਿੰਘ ਵਾਲਾ, ਮਹਿਮਾ, ਉਸਮਾਨ ਵਾਲਾ, ਲੱਖਾ ਭੇੜੀ, ਬਸਤੀ ਭਾਨ ਸਿੰਘ, ਬਾਰੇ ਕੇ, ਬਲਾਕ ਮਮਦੋਟ ਦੇ ਲੱਖਾ ਹਾਜੀ, ਰੁਹੇਲੇ ਹਾਜੀ, ਅਤੇ ਸਦਰਦੀਨ ਵਾਲਾ ਵਿਖੇ ਸਥਾਪਿਤ ਕੀਤੇ ਜਾ ਰਹੇ ਹਨ।   ਉਨ•ਾਂ ਦੱਸਿਆ ਕਿ ਬਲਾਕ ਜ਼ੀਰਾ  ਵਿੱਚ ਇਹ ਸੇਵਾ ਪ੍ਰਦਾਨ ਕੇਂਦਰ ਪਿੰਡ ਮੱਹੀਆਂ ਵਾਲਾ, ਫੋਰੋ ਕੇ, ਹਰਦਾਸਾ, ਸ਼ਾਂ ਵਾਲਾ, ਸ਼ਾਹ ਅਬੂ ਬੁਕਰ, ਸੁਖੇ ਵਾਲਾ, ਸੱਤੂ ਵਾਲਾ, ਸ਼ੇਖਵਾਂ, ਲੋਹੋਕੇ ਕਲਾਂ, ਸੁਨੇਹਰ, ਖੋਸਾ ਦਲ ਸਿੰਘ, ਅਲੀਪੁਰ, ਭਾਗੋ ਕੇ, ਤਲਵੰਡੀ ਜੱਲੇ ਖਾਂ,ਖੋਲਾ, ਠੱਠਾ ਕਿਸ਼ਨ ਸਿੰਘ, ਪੀਰ ਮੋਹਮਦ, ਤਲਵੰਡੀ ਨਿਪਾਲਾ, ਖਡੂਰ, ਕਾਮਲਵਾਲਾ, ਫਤੇਹਗੜ• ਸਭਰਾਵਾਂ,ਮੋੜ ਕੁਸ਼ੁ ਵਾਲਾ, ਜੋਗੇ ਵਾਲਾ, ਗੁਦੂ ਵਾਲਾ ਵਿਖੇ ਸਥਾਪਤ ਕੀਤੇ ਜਾ ਰਹੇ ਹਨ ਹਨ। ਗੁਰੂਹਰਸਹਾਏ ਬਲਾਕ ਵਿੱਚ ਪਿੰਡ ਜੀਵਾਂ ਅਰਾਈ, ਛਾਂਗਾਂ ਰਾਏ ਉਤਾਰ, ਜੰਡ ਵਾਲਾ, ਜੰਡੂ ਵਾਲਾ, ਖਾਰੇ ਕੇ ਉਤਾਰ, ਕੋਹਰ ਸਿੰਘ ਵਾਲਾ, ਮੇਘਾ ਰਾਏ ਉਤਾੜ, ਪੰਜੇ ਕੇ ਉਤਾੜ, ਵਾਸਲ ਮੋਹਨ ਕੇ, ਅਤੇ ਬਲਾਕ ਮਮਦੋਟ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਗੁਦਰ ਢੰਡੀ, ਝੋਕ ਮੋਹਰੇ, ਕਰੀ ਕਲਾਂ ਅਤੇ ਕਰਮਾ ਦੀ ਵਿਖੇ ਸੇਵਾ ਪ੍ਰਦਾਨ ਕੇਂਦਰਾਂ ਦੀ ਸਥਾਪਤ ਕੀਤੇ ਜਾ ਰਹੇ ਹਨ।

Related Articles

Back to top button