ਬਣੇ ਗੰਭੀਰ ਹਲਾਤਾਂ ਕਾਰਣ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਖੇਡ ਮੇਲੇ ਅਤੇ ਦੇਸ਼ ਭਗਤੀ ਸਮਾਗਮ ਸਭ ਕੀਤੇ ਰੱਦ ਝੋਕ ਹਰੀ ਹਰ , ਧੀਰਾ ਪੱਤਰਾ ਅਤੇ ਹੁਸੈਨੀ ਵਾਲਾ ਸਾਰੇ ਸਮਾਗਮ ਰੱਦ
ਜਲਦ ਕੀਤਾ ਜਾਵੇਗਾ ਸਮਾਗਮਾ ਦੀਆਂ ਨਵੀਆਂ ਤਰੀਕਾਂ ਦਾ ਐਲਾਨ :- ਵੈਰੜ
ਬਣੇ ਗੰਭੀਰ ਹਲਾਤਾਂ ਕਾਰਣ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਖੇਡ ਮੇਲੇ ਅਤੇ ਦੇਸ਼ ਭਗਤੀ ਸਮਾਗਮ ਸਭ ਕੀਤੇ ਰੱਦ
ਝੋਕ ਹਰੀ ਹਰ , ਧੀਰਾ ਪੱਤਰਾ ਅਤੇ ਹੁਸੈਨੀ ਵਾਲਾ ਸਾਰੇ ਸਮਾਗਮ ਰੱਦ
ਜਲਦ ਕੀਤਾ ਜਾਵੇਗਾ ਸਮਾਗਮਾ ਦੀਆਂ ਨਵੀਆਂ ਤਰੀਕਾਂ ਦਾ ਐਲਾਨ :- ਵੈਰੜ
ਫ਼ਿਰੋਜ਼ਪੁਰ ਮਾਰਚ, 21, 2023:
23 ਮਾਰਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਝੋਕ ਹਰੀ ਹਰ ਅਤੇ ਪਿੰਡ ਧੀਰਾ ਪੱਤਰਾ ਵਿਖੇ ਚੱਲ ਰਹੇ ਮੇਲੇ ਤੋਂ ਇਲਾਵਾ ਅਗਲੇ ਦਿਨਾਂ ਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਹੁਸੈਨੀ ਵਾਲਾ ਵਿਖੇ ਵਾਲਾ ਕਬੱਡੀ ਕੱਪ ਅਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਾਲੇ ਧਾਰਮਿਕ ਸਮਾਗਮ ਅਤੇ ਜਾਗਰੂਕਤਾ ਵਾਲੇ ਸਾਰੇ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ ਤੇ ਜਲਦ ਹਲਾਤ ਸੁਖਾਵੇ ਹੋਣ ਤੇ ਸਮਾਗਮਾ ਦੀਆਂ ਨਵੀਆਂ ਤਰੀਕਾਂ ਐਲਾਨੀਆ ਜਾਣਗੀਆ । ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਪੈਣ ਕਰਕੇ ਉਪਰੋਂ ਪੰਜਾਬ ਅੰਦਰ ਹਲਾਤ ਗੰਭੀਰ ਬਣਨ ਕਰਕੇ ਲੱਗੀ 144 ਧਾਰਾ ਕਾਰਣ ਅਸੁਰੱਖਿਆ ਦਾ ਮਾਹੌਲ ਪੈਦਾ ਹੋਇਆ ਹੈ । ਜਿਸ ਕਰਕੇ ਪਿੰਡ ਧੀਰਾ ਪੱਤਰਾ ਵਿਖੇ ਕਰਵਾਇਆ ਜਾਣ ਵਾਲਾ ਬਾਬਾ ਜਾਹਰ ਪੀਰ ਵਾਲਾ ਮੇਲਾ ਪ੍ਰਬੰਧਕਾਂ ਵਲੋਂ ਰੱਦ ਕਰ ਦਿੱਤਾ ਗਿਆ । ਉਸੇ ਤਰ੍ਹਾਂ ਸੁਸਾਇਟੀ ਵਲੋਂ ਝੋਕ ਹਰੀ ਹਰ ਵਿਖੇ ਚੱਲ ਰਿਹਾ ਕਿ੍ਕੇਟ ਟੂਰਨਾਮੈਂਟ ਬੰਦ ਕਰਨ ਦੇ ਨਾਲ-ਨਾਲ 22 ਮਾਰਚ ਨੂੰ ਕੀਤਾ ਜਾਣ ਵਾਲਾ ਜਾਗਰੂਕਤਾ ਮਾਰਚ , ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਾਲਾ ਧਾਰਮਿਕ ਸਮਾਗਮ ਅਤੇ 23 ਮਾਰਚ ਨੂੰ ਹੁਸੈਨੀ ਵਾਲਾ ਵਿਖੇ ਕਰਵਾਇਆ ਜਾਣਾ ਵਾਲਾ ਕਬੱਡੀ ਕੱਪ ਸਮਾਗਮ ਸਭ ਰੱਦ ਕਰ ਦਿੱਤੇ ਹਨ । ਪ੍ਰਬੰਧਕ ਕਮੇਟੀ ਆਗੂ ਰਵਿੰਦਰ ਸਿੰਘ ਢਿੱਲੋਂ , ਸੁਖਵੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਗੁਰਮੀਤ ਸਿੰਘ ਸਿੱਧੂ ਮੱਲੂਵਾਲੀਆ ਆਦਿ ਨੇ ਦੱਸਿਆ ਕਿ ਹਲਾਤ ਸੁਖਾਵੇ ਹੋਣ ਤੇ ਜਲਦ ਕਬੱਡੀ ਕੱਪ , ਕਿ੍ਕੇਟ ਟੂਰਨਾਮੈਂਟ ਅਤੇ ਦੇਸ਼ ਭਗਤੀ ਸਮਾਗਮਾ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ।