Ferozepur News

ਪੱਲੇਦਾਰ ਸੰਘਰਸ਼ ਕਮੇਟੀ ਸਟੇਟ ਫੂਡ ਏਜੰਸੀ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਡੀ ਸੀ ਦਫਤਰ ਫਿਰੋਜ਼ਪੁਰ ਸਾਹਮਣੇ ਧਰਨਾ

paledaarਫਿਰੋਜ਼ਪੁਰ 13 ਅਪ੍ਰੈਲ (ਏ. ਸੀ. ਚਾਵਲਾ) ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੱਲੇਦਾਰ ਸੰਘਰਸ਼ ਕਮੇਟੀ ਸਟੇਟ ਫੂਡ ਏਜੰਸੀ ਪੰਜਾਬ ਵਲੋਂ ਡੀ ਸੀ ਦਫਤਰ ਫਿਰੋਜ਼ਪੁਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਦੀ ਅਗਵਾਈ ਵੱਖ ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਵਲੋਂ ਕੀਤੀ ਗਈ। ਇਸ ਮੌਕੇ ਸਮੂਹ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਜਗਤਾਰ ਸਿੰਘ, ਪਿਆਰਾ ਸਿੰਘ, ਪਰਮਜੀਤ ਸਿੰਘ ਤਲਵੰਡੀ ਭਾਈ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਪੇਮਿੰਟ ਤਿੰਨ ਮੈਂਬਰੀ ਕਮੇਟੀ ਨੂੰ ਕੀਤੀ ਜਾਵੇ ਅਤੇ ਮੰਡੀਆਂ ਵਿਚ ਲੋਡਿੰਗ ਦਾ ਕੰਮ 1985 ਤੋਂ ਕੰਮ ਕਰਦੀ ਪੱਲੇਦਾਰ ਮਜ਼ਦੂਰ ਯੂਨੀਅਨਾਂ ਨੂੰ ਹੀ ਦਿੱਤਾ ਜਾਵੇ ਅਤੇ ਲੋਡਿੰਗ ਦਾ ਬੇਸਕ ਰੇਟ ਘੱਟੋਂ ਘੱਟ 2.50 ਰੁਪਏ ਅਤੇ ਸਟੇਕਿੰਗ ਦਾ ਰੇਟ ਘੱਟੋਂ ਘੱਟ 3.50 ਰੁਪਏ ਕੀਤਾ ਜਾਵੇ। ਉਨ•ਾਂ ਨੇ ਦੱਸਿਆ ਕਿ ਈ ਪੀ ਐਫ ਫੰਡ ਦਾ ਲੇਵਰ ਐਕਟ ਅਨੁਸਾਰ 12 ਪ੍ਰਤੀਸ਼ਤ ਵਰਕਰ ਤੋਂ 13/61 ਪ੍ਰਤੀਸ਼ਤ ਸਬੰਧੀ ਮਹਿਕਮੇ ਤੋਂ ਕੱਟਿਆ ਜਾਵੇ ਅਤੇ 1000 ਰੁਪਏ ਬੰਦ ਕੀਤੀ ਪੈਨਸ਼ਨ ਚਾਲੂ ਰੱਖੀ ਜਾਵੇ ਅਤੇ ਮਹਿਕਮਾ ਵੇਅਰ ਹਾਊਸ ਅਤੇ ਪੰਨ ਗਰੇਨ ਦੂਜੀਆਂ ਏਜੰਸੀਆਂ ਵਾਂਗ ਜਿਵੇਂ ਕਿ ਮਾਰਕਫੈਡ ਪੰਨਸਪ ਅਤੇ ਪੰਜਾਬ ਐਗਰੋ ਵਾਂਗ ਈ ਪੀ ਐਫ ਨੰਬਰ ਲੈ ਕੇ ਮਜ਼ਦੂਰਾਂ ਦੇ ਖਾਤਿਆਂ ਵਿਚ ਈ ਪੀ ਐਮ ਜਮਾ ਕਰਵਾਇਆ ਜਾਵੇ। ਉਨ•ਾਂ ਨੇ ਮੰਗ ਕੀਤੀ ਕਿ ਸੰਨ 1970 ਦਾ ਲੇਵਰ ਐਕਟ ਪੱਲੇਦਾਰ ਲੇਵਰ ਯੂਨੀਅਨਾਂ ਤੇ ਲਾਗੂ ਕੀਤਾ ਜਾਵੇ। ਇਸ ਮੌਕੇ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ ਏਕਟ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫ ਸੀ ਆਈ ਐਂਡ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਆਲ ਇੰਡੀਆ ਫੂਰ ਐਂਡ ਅਲਾਇੰਡ ਲੈਡਿੰਗ ਲੋਡਿੰਗਅਨ ਮਜ਼ਦੂਰ ਯੂਨੀਅਨ, ਪੰਜਾਬ ਮਜ਼ਦੂਰ ਦਲ ਯੂਨੀਅਨ, ਪੰਜਾਬ ਮਜ਼ਦੂਰ ਰੀਜਨ ਯੂਨੀਅਨ ਦੇ ਜਗਤਾਰ ਸਿੰਘ ਤਾਰ, ਪਿਆਰਾ ਸਿੰਘ, ਰਾਕੇਸ਼ ਭੰਡਾਰੀ, ਬਲਵੰਤ ਸਿੰਘ, ਪੂਰਨ ਸਿੰਘ, ਕੁਵਲਜੀਤ ਸਿੰਘ, ਕਿਸ਼ੋਰ ਸੰਧੂ, ਦਰਸ਼ਨ ਸਿੰਘ, ਜਗਤਾਰ ਸਿੰਘ ਮੈਕਾਰੀ ਅਤੇ ਹੋਰ ਵੀ ਸੈਂਕੜੇ ਮਜ਼ਦੂਰ ਹਾਜ਼ਰ ਸਨ।

Related Articles

Back to top button