Ferozepur News

ਪੱਤਰਕਾਰ ਸੁਭਾਸ਼ ਕੱਕੜ ਨੂੰ ਸਦਮਾ –ਜਵਾਨ ਪੁੱਤਰ ਦੀ ਮੌਤ

ਅਰਦਾਸ 19 ਫਰਵਰੀ ਨੂੰ ਗੁਰੂਦੁਆਰਾ ਸ਼ੀੑ ਕਲਗੀਧਰ ਅਜਾਦ ਨਗਰ ਫਿਰੋਜ਼ਪੁਰ ਸ਼ਹਿਰ ਵਿਖੇ ਬੁੱਧਵਾਰ ਦੁਪਹਿਰ 1 ਤੋਂ 2 ਵਜੇ ਕਰਵਾਈ ਜਾਏਗੀ

ਪੱਤਰਕਾਰ ਸੁਭਾਸ਼ ਕੱਕੜ ਨੂੰ ਸਦਮਾ –ਜਵਾਨ ਪੁੱਤਰ ਦੀ ਮੌਤ
ਪੱਤਰਕਾਰ ਸੁਭਾਸ਼ ਕੱਕੜ ਨੂੰ ਸਦਮਾ --ਜਵਾਨ ਪੁੱਤਰ ਦੀ ਮੌਤ

ਫਿਰੋਜ਼ਪੁਰ, 18.2.2020:  ਸੀਨੀਅਰ ਪੱਤਰਕਾਰ ਸੁਭਾਸ਼ ਕੱਕੜ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਜਵਾਨ ਪੁੱਤਰ ਅਮਨਦੀਪ ਕੱਕੜ ਉਰਫ ਬੱਬੂ ਦੀ ਬੀਤੀ ਸ਼ਾਮ ਮੌਤ ਹੋ ਗਈ । ਬੱਬੂ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚੱਲੇ ਆ ਰਹੇ ਸਨ। ਸੋਮਵਾਰ ਦੇਰ ਸ਼ਾਮ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨਘਾਟ ਵਿਖੇ ਬੱਬੂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਕੱਕੜ ਪਰਿਵਾਰ ਨਾਲ ਸ਼ੋਕ ਜਤਾਇਆ ਜਾ ਰਿਹਾ ਹੈ ।ਇਸ ਮੋਕੇ ਪਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ,ਚੇਅਰਮੈਨ ਹਰਚਰਨ ਸਾਮਾ, ਜਨਰਲ ਸਕੱਤਰ ਗੁਰਨਾਮ ਸਿੱਧੂ ,ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ ,ਮਨਦੀਪ ਕੁਮਾਰ ਮੋਂਟੀ ਤੋਂ ਇਲਾਵਾ ਸਿਅਾਸੀ , ਧਾਰਮਿਕ ਅਤੇ ਸਮਾਜ ਸੇਵੀ ਜਥੇਬੰਧੀਅਾਂ ਦੇ ਅਾਗੂਅਾਂ ਵੱਲੋਂ ਕੱਕੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਅਾ। ਅਮਨਦੀਪ ਕੱਕੜ ਦੀ ਅਾਤਮਿਕ ਸ਼ਾਂਤੀ ਲਈ ਕਰਵਾਏ ਜਾ ਰਹੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 19 ਫਰਵਰੀ ਨੂੰ ਗੁਰੂਦੁਆਰਾ ਸ਼ੀੑ ਕਲਗੀਧਰ ਅਜਾਦ ਨਗਰ ਫਿਰੋਜ਼ਪੁਰ ਸ਼ਹਿਰ ਵਿਖੇ ਬੁੱਧਵਾਰ ਦੁਪਹਿਰ 1 ਤੋਂ 2 ਵਜੇ ਕਰਵਾਈ ਜਾਏਗੀ।

Related Articles

Leave a Reply

Your email address will not be published. Required fields are marked *

Back to top button