Ferozepur News

ਪੱਤਰਕਾਰ ਮਲਕੀਅਤ ਸਿੰਘ ਦੇ ਘਰ &#39ਤੇ ਹੋਏ ਹਮਲੇ ਕਾਰਣ ਪੱਤਰਕਾਰਾਂ &#39ਚ ਰੋਸ ਦੀ ਲਹਿਰ

ਪੱਤਰਕਾਰ ਮਲਕੀਅਤ ਸਿੰਘ ਦੇ ਘਰ &#39ਤੇ ਹੋਏ ਹਮਲੇ ਕਾਰਣ ਪੱਤਰਕਾਰਾਂ &#39ਚ ਰੋਸ ਦੀ ਲਹਿਰ
– ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ ਪੁਲਿਸ- ਪ੍ਰੈਸ ਕਲੱਬ ਫ਼ਿਰੋਜ਼ਪੁਰ
– ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਸੂਬਾ ਪੱਧਰ &#39ਤੇ ਵਿੱਢਾਂਗੇ ਸੰਘਰਸ਼

ਫਿਰੋਜ਼ਪੁਰ 23 ਮਈ () : ਆਪਣੇ ਆਪ ਨੂੰ ਕਿਸੇ ਕਿਸਾਨ ਜਥੇਬੰਦੀ ਦੇ ਕਾਰਕੁੰਨ ਦੱਸਣ ਵਾਲੇ ਕੁੱਝ ਲੋਕਾਂ ਵਲੋਂ ਸ਼ਰੇਆਮ ਗੁੰਡਾਗਰਦੀ &#39ਤੇ ਉੱਤਰਦਿਆਂ ਪੱਤਰਕਾਰ ਮਲਕੀਤ ਸਿੰਘ ਦੇ ਘਰ ਉਪਰ ਹਮਲਾ ਕਰਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀਂ ਕਰਨ ਦੀ ਵਾਪਰੀ ਘਟਨਾ ਦਾ ਪੱਤਰਕਾਰ ਭਾਈਚਾਰੇ ਨੇ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ &#39ਚ ਨਿਖੇਧੀ ਕੀਤੀ ਤੇ ਕਿਹਾ ਕਿ ਜੇਕਰ ਲੋਕਤੰਤਰ ਦਾ ਚੌਥਾ ਥੰਮ• ਹੀ ਸੁਰੱਖਿਅਤ ਨਹੀਂ ਤਾਂ ਫ਼ਿਰ ਆਮ ਜਨਤਾ ਦਾ ਹਾਲ ਕੀ ਹੋਵੇਗਾ। ਉਕਤ ਘਟਨਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਕਤ ਮਾਮਲੇ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਨੇ ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਹੰਗਾਮੀਂ ਮੀਟਿੰਗ ਬੁਲਾਈ, ਜਿਸ ਦੀ ਪ੍ਰਧਾਨਗੀ ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਕੀਤੀ। ਮੀਟਿੰਗ ਦੌਰਾਨ ਚੇਅਰਮੈਨ ਗੁਰਦਰਸ਼ਨ ਸਿੰਘ ਆਰਿਫ਼ ਕੇ ਨੇ ਉਕਤ ਘਟਨਾ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਕੁਝ ਲੋਕਾਂ ਨੇ ਕਾਨੂੰਨ ਕਾਇਦੇ ਤੋੜਦਿਆਂ ਹਥਿਆਰਾਂ ਨਾਲ ਲੈਸ ਹੋ ਪੱਤਰਕਾਰ ਮਲਕੀਅਤ ਸਿੰਘ ਦੇ ਘਰ &#39ਤੇ ਕੀਤਾ ਹਮਲਾ ਅਤਿ ਨਿੰਦਣਯੋਗ ਹੈ। ਉਨ•ਾਂ ਦੱਸਿਆ ਕਿ ਹਮਲਾਵਾਰਾਂ ਨੇ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ, ਉਥੇ ਘਰ ਅੰਦਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਅਖੰਡਤ ਕਰਨ ਦੀ ਕੋਝੀ ਚਾਲ ਚੱਲੀ ਗਈ। ਕਲੱਬ ਆਗੂ ਸਤਪਾਲ ਥਿੰਦ, ਪਰਮਜੀਤ ਕੌਰ ਸੋਢੀ, ਰਾਜੇਸ਼ ਮਹਿਤਾ, ਬੋਬੀ ਖੁਰਾਣਾ, ਆਨੰਦ ਮਹਿਰਾ, ਹਰੀਸ਼ ਮੋਂਗਾ, ਬਲਵਿੰਦਰ ਸਿੰਘ ਬੱਲ, ਅੰਗਰੇਜ ਸਿੰਘ ਭੁੱਲਰ, ਸੁਖਦੇਵ ਗੁਰੇਜਾ, ਪਰਮਿੰਦਰ ਥਿੰਦ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਕਾਲਾ, ਜਗਦੀਸ਼ ਹੁਸੈਨੀ ਵਾਲਾ, ਵਿਜੇ ਕੱਕੜ, ਸੰਨੀ ਚੋਪੜਾ, ਰਤਨ ਲਾਲ ਆਦਿ ਅਹੁਦੇਦਾਰਾਂ ਨੇ ਉਕਤ ਮਾਮਲਾ ਪੁਲਿਸ ਦੇ ਧਿਆਨ ਵਿਚ ਹੁੰਦੇ ਹੋਏ ਵੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ &#39ਚ ਨਿਖੇਧੀ ਕਰਦੇ ਹੋਏ ਹਮਲਾਵਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਕੋਈ ਰੋਸ ਪ੍ਰਦਰਸ਼ਨ ਕਰਨਾ ਹੋਵੇ ਤਾਂ ਉਹ ਜ਼ਿਲ•ਾ ਪ੍ਰਸ਼ਾਸਨ ਦੇ ਦਫ਼ਤਰਾਂ ਸਾਹਮਣੇ ਹੁੰਦਾ ਹੈ ਨਾ ਕਿ ਕਿਸੇ ਦੇ ਘਰ ਮੂਹਰੇ ਜਾ ਕੇ ਖੱਲਰ ਪਾਉਣਾ। ਉਕਤ ਘਟਨਾ ਨੂੰ ਗੁੰਡਾਗਰਦੀ ਕਰਾਰ ਦਿੰਦੇ ਹੋਏ ਪੱਤਰਕਾਰ ਭਾਈਚਾਰੇ ਨੇ ਸਖ਼ਤ ਲਹਿਜੇ &#39ਚ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਲੋਕਤੰਤਰ ਦਾ ਚੌਥਾ ਥੰਮ• ਪੱਤਰਕਾਰ ਅਤੇ ਉਨ•ਾਂ ਦੇ ਪਰਿਵਾਰਾਂ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕੇ। ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਉੱਪਰ ਹੁੰਦੇ ਹਮਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਨਸਾਫ਼ ਨਾ ਮਿਲਣ &#39ਤੇ ਸੰਘਰਸ਼ ਨੂੰ ਜ਼ਿਲ•ਾ ਅਤੇ ਸੂਬਾ ਪੱਧਰ ਤੱਕ ਲਿਜਾਇਆ ਜਾਵੇਗਾ।

Related Articles

Back to top button