Ferozepur News

ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਨਾਲ ਸਬੰਧਿਤ ਵੱਲੋਂ ਪ੍ਰਾਜੈਕਟਾਂ ਨੂੰ ਦਿੱਤੀ ਵਿੱਤੀ ਮਨਜ਼ੂਰੀ ਮਿਲੀ : ਕਮਲ ਸ਼ਰਮਾ

kamalsharmaਫਿਰੋਜਪੁਰ 17 ਦਸੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਵਿਖੇ ਹੋਣ ਵਾਲੇ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਨੂੰ ਵਿੱਤੀ ਮਨਜ਼ੂਰੀ ਦੇਣ ਅਤੇ ਹੋਰ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਚੰਡੀਗੜ• ਵਿਖੇ ਮੀਟਿੰਗ ਹੋਈ ਜਿਸ ਵਿਚ ਐਮ.ਡੀ.ਪੰਜਾਬ ਇਨਫਰਾਸਟਕਚਰ ਡਿਵੈਲਪਮੈਂਟ ਬੋਰਡ ( ਪੀ.ਆਈ.ਡੀ.ਬੀ ) ਤੋਂ ਇਲਾਵਾ ਸਥਾਨਕ ਸਰਕਾਰਾਂ, ਖੇਡ ਵਿਭਾਗ, ਸਿੱਖਿਆ ਆਦਿ ਵਿਭਾਗਾਂ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਨੇ ਫਿਰੋਜ਼ਪੁਰ ਦੇ ਵਿਕਾਸ ਲਈ ਅਹਿਮ ਪ੍ਰਾਜੈਕਟ ਨੂੰ ਵਿੱਤੀ  ਪ੍ਰਵਾਨਗੀ ਦੇਣ ਦੇ ਆਦੇਸ਼ ਜਾਰੀ ਕੀਤੇ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ  ਸ੍ਰੀ ਕਮਲ ਸ਼ਰਮਾ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਨ•ਾਂ ਅਹਿਮ ਪ੍ਰਾਜੈਕਟ ਵਿਚ ਬਸਤੀ ਟੈਂਕਾ ਵਾਲੀ ਵਿਖੇ ਰੇਲਵੇ ਅੰਦਰ ਬਰਿੱਜ ਲਾਗਤ 7 ਕਰੋੜ ਰੁਪਏ ਸਰਹੱਦੀ ਖੇਤਰ ਗੱਟੀ ਰਾਜੋ ਕੀ ਵਿਖੇ ਦਰਿਆ ਸਤਲੁਜ ਤੇ ਬਨਣ ਵਾਲੇ ਪੁੱਲ ਲਾਗਤ 2.62 ਕਰੋੜ ਰੁਪਏ, ਗੱਟੀ ਰਾਜੋ ਕੀ ਦੀ ਸੜਕ ਲੰਬਾਈ 4.22 ਕਿੱਲੋਮੀਟਰ ਲਾਗਤ 93.65 ਲੱਖ, ਕਮੇਟੀ ਘਰ ਫਿਰੋਜ਼ਪੁਰ ਸ਼ਹਿਰ ਵਿਖੇ ਬਨਣ ਵਾਲੇ ਆਡੀਟੋਰੀਅਮ ਲਾਗਤ 3.95 ਕਰੋੜ ਅਤੇ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਲਾਗਤ 26 ਕਰੋੜ ਲਈ  ਪੰਜ ਕਰੋੜ ਰੁਪਏ ਲਈ ਵਿੱਤੀ ਮਨਜ਼ੂਰੀ ਦਿੱਤ ਹੈ ਜਿਨ•ਾਂ ਤੇ ਜਲਦੀ ਕੰਮ ਸ਼ੁਰੂ ਹੋਵੇਗਾ। ਉਨ•ਾਂ ਇਸ ਕੰਮ ਲਈ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।

Related Articles

Back to top button