Ferozepur News

ਪੰਜਾਬ ਹੋਮ ਗਾਰਡਜ਼ ਦੇ ਮ੍ਰਿਤਕ ਜਵਾਨ ਦੀ ਵਿਧਵਾ ਨੂੰ ਬੀਮੇ ਦੀ ਰਾਸ਼ੀ ਦਾ ਚੈੱਕ ਭੇਟ

homeguardਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ) ਬਟਾਲੀਅਨ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਦੇ ਕੇ.ਪੀ ਐਸ ਢਿੱਲੋਂ ਆਦੇਸ਼ਾਂ ਅਨੁਸਾਰ ਮ੍ਰਿਤਕ ਹੋਮ ਗਾਰਡਜ਼ ਦੇ ਵਾਰਸਾਂ ਨੂੰ ਮਾਲੀ ਸਹਾਇਤਾ ਦੇਣ ਸਬੰਧੀ ਹਦਾਇਤਾਂ ਦੀ ਪਲਾਣਾ ਕਰਦਿਆਂ ਹੋਇਆ ਜ਼ਿਲ•ਾ ਫਿਰੋਜ਼ਪੁਰ ਵਿਖੇ ਮ੍ਰਿਤਕ ਹੋਮ ਗਾਰਡਜ਼ ਲੱਖਾ ਸਿੰਘ ਗਿਰ ਨੰਬਰ 6203 ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦੀ ਵਿਧਵਾ ਨੂੰ ਅਸ਼ਵਨੀ ਮਲਹੋਤਰਾ ਕੰਪਨੀ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਵਲੋਂ ਤਿੰਨ ਲੱਖ ਰੁਪਏ ਦੇ ਬੀਮੇ ਦਾ ਚੈੱਕ ਮਾਲੀ ਸਹਾਇਤਾ ਵਜੋਂ ਦਿੱਤਾ ਗਿਆ। ਇਸ ਮੌਕੇ ਬਲਦੇਵ ਸਿੰਘ ਜੋਸਨ ਐਮ.ਸੀ. ਮੱਲਾਂਵਾਲਾ ਅਤੇ ਸੰਤੋਖ ਸਿੰਘ ਧੰਜੂ ਐਮ.ਸੀ ਮੱਲਾਂਵਾਲਾ ਵੀ ਹਾਜ਼ਰ ਸਨ। ਇਸ ਮੌਕੇ ਅਸ਼ਵਨੀ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕ ਗਾਰਡ ਲੱਖਾ ਸਿੰਘ ਦੀ ਪਤਨੀ ਚਰਨ ਕੌਰ ਨੂੰ ਇਹ ਚੈੱਕ ਭੇਟ ਕੀਤਾ ਗਿਆ ਹੈ। ਉਨ•ਾਂ ਹੋਮ ਗਾਰਡਜ਼ ਜਵਾਨਾਂ ਦੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਮ ਗਾਰਡਜ਼ ਨੇ ਦੇਸ਼ ਦੀ ਸੁਰੱਖਿਆ &#39ਚ ਅਹਿਮ ਯੋਗਦਾਨ ਪਾਇਆ ਹੈ। ਉਨ•ਾਂ ਕਿਹਾ ਕਿ ਹੋਮ ਗਾਰਡਜ਼ ਜਵਾਨਾਂ ਵਲੋਂ ਅੱਤਵਾਦ ਦੇ ਕਾਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੁਲਿਸ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਮਨ ਕਾਨੂੰਨ, ਰੇਲ ਟਰੈਕ, ਰੇਲ ਪੁਲ, ਰੇਲ ਐਸਕਾਰਟ ਅਤੇ ਜੇਲ• ਵਿਭਾਗ &#39ਚ ਵਧੀਆ ਸੇਵਾਵਾਂ ਨਿਭਾਈਆਂ ਹਨ। ਜਦਕਿ ਵਿਭਾਗ ਨੇ ਡਿਊਟੀ ਦੌਰਾਨ ਮਰਨ ਵਾਲੇ ਹੋਮ ਗਾਰਡਜ਼ ਦੇ ਜਵਾਨਾਂ ਨੂੰ ਬੀਮੇ ਅਤੇ ਭਲਾਈ ਫੰਡ ਵਿਚੋਂ ਵਿੱਤੀ ਸਹਾਇਤਾ ਦੀ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜ ਕੁਮਾਰ ਵੀ ਹਾਜ਼ਰ ਸਨ।

Related Articles

Back to top button