Ferozepur News

ਪੰਜਾਬ ਸਰਕਾਰ  ਵਲੋਂ ਆਪਣੇ ਪਹਿਲੇ ਬਜਟ ਵਿੱਚ  ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੀ ਗ੍ਰਾਂਟ ਵਿੱਚ ਦੁੱਗਣਾ ਵਾਧਾ

ਪੰਜਾਬ ਸਰਕਾਰ  ਵਲੋਂ ਆਪਣੇ ਪਹਿਲੇ ਬਜਟ ਵਿੱਚ  ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ   ਦੀ ਗ੍ਰਾਂਟ ਵਿੱਚ ਦੁੱਗਣਾ ਵਾਧਾ

ਪੰਜਾਬ ਸਰਕਾਰ  ਵਲੋਂ ਆਪਣੇ ਪਹਿਲੇ ਬਜਟ ਵਿੱਚ  ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੀ ਗ੍ਰਾਂਟ ਵਿੱਚ ਦੁੱਗਣਾ ਵਾਧਾ

ਫਿਰੋਜ਼ਪੁਰ, 28.6.2022: ਪੰਜਾਬ ਚ ਨਵੀਂ ਬਣੀ ਸਰਕਾਰ ਵਲੋਂ ਆਪਣੀ ਸਿੱਖਿਆ ਨੀਤੀ ਤਹਿਤ ਸਿੱਖਿਆ ਦੇ ਖ਼ੇਤਰ ਨੂੰ ਖਾਸ ਤਰਜੀਹ ਦੇਂਦਿਆਂ ਆਪਣੇ ਪਹਿਲੇ ਬਜਟ ਵਿਚ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ  ਨੂੰ ਮਿਲਣ ਵਾਲੀ ਗ੍ਰਾਂਟ ਦੁਗਣੀ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਦੱਸਿਆ ਯੂਨੀਵਰਸਿਟੀ ਚ ਕਾਫੀ ਨਵੇਂ ਕੋਰਸਾਂ ਦੀ ਸੁਰੂਆਤ ਹੋ ਚੁੱਕੀ ਹੈ ਜ਼ੋ ਨਵੇਂ ਵਿਦਿਅਰਥੀਆਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ, ਓਹਨਾ ਅੱਗੇ ਕਿਹਾ ਕਿ ਪਿੱਛਲੇ ਕੁਝ ਸਮੇ ਤੋਂ ਕੈਂਪਸ ਨੂੰ ਵਿੱਤੀ ਮੁਸ਼ਕਲਾਂ ਦਾ ਸਾਮਣਾ ਕਰਣਾ ਪੈ ਰਿਹਾ ਸੀ ਜਿਸ ਲਈ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਲਈ ਵਿਤੀ ਸਹਾਇਤਾ ਵਧਾਉਣ ਲਈ ਬੇਨਤੀ ਕੀਤੀ ਜਾਂਦੀ ਰਹੀ ਹੈ।

ਓਹਨਾ ਨੇ ਯੂਨੀਵਰਸਿਟੀ ਦੀ  ਗ੍ਰਾਂਟ ਚ ਵਾਧਾ ਕਰਨ ਲਈ ਪੰਜਾਬ ਸਰਕਾਰ ਦੇ ਜਿੱਥੇ ਮਾਨਯੋਗ ਵਿੱਤ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਜੀ ਦਾ ਯੂਨੀਵਰਸਿਟੀ ਨੂੰ ਵਿੱਤੀ ਰਾਹਤ ਦੇਣ ਤੇ ਧੰਨਵਾਦ ਕੀਤਾ ਉੱਥੇ ਨਾਲ ਹੀ ਫ਼ਿਰੋਜਪੁਰ ਜ਼ਿਲ੍ਹੇ ਦੇ ਐਮ ਐਲ ਏ  ਐਡਵੋਕੇਟ ਸ਼੍ਰੀ ਰਜਨੀਸ਼ ਦਹੀਆ ਦਿਹਾਤੀ, ਸ੍ਰ ਰਣਵੀਰ ਸਿੰਘ ਭੁੱਲਰ ਐਮ ਐਲ ਏ ਸਹਿਰੀ, ਐਮ ਐਲ ਏ ਗੁਰੁਹਰਸਹਾਏ ਸ੍ਰ ਫੌਜਾ ਸਿੰਘ ਸਰਾਰੀ, ਐਮ ਐਲ ਏ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ ਜੀ ਦਾ ਯੂਨੀਵਰਸਿਟੀ ਦੇ ਇਸ ਵਿਤੀ ਸੰਕਟ ਦੇ ਮਸਲੇ ਨੂੰ ਪੰਜਾਬ ਸਰਕਾਰ ਕੋਲ ਪਹੁੰਚਾਉਣ ਤੇ ਖਾਸ ਤੌਰ ਧੰਨਵਾਦ ਕੀਤਾ।

ਓਹਨਾ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਫੈਕਲਟੀ ਤੇ ਸਟਾਫ ਚ ਨਵੀਂ ਊਰਜਾ ਆਵੇਗੀ  ਤੇ ਓਹ ਯੂਨੀਵਰਸਿਟੀ ਲਈ ਹੋਰ ਭੀ ਜੋਸ਼ੋਖਰੋਸ਼ ਨਾਲ ਕੰਮ ਕਰਨਗੇ।

Related Articles

Leave a Reply

Your email address will not be published. Required fields are marked *

Back to top button