Ferozepur News

ਬੀੜ&#39 ਸੁਸਾਇਟੀ ਨੇ ਕਮਿਸ਼ਨਰ ਫ਼ਿਰੋਜ਼ਪੁਰ ਦੀ ਰਿਹਾਇਸ਼ &#39ਤੇ ਪੰਛੀਆਾ ਲਈ ਆਲ੍ਹਣੇ ਲਾਏ

ਫ਼ਿਰੋਜ਼ਪੁਰ :-ਕੁਦਰਤ ਦੇ ਸਮਤੋਲ ਦੀ ਕਾਇਮੀ ਨੂੰ ਮੁੱਖ ਰੱਖਦੇ ਹੋਏ ਪਰਿੰਦਿਆਾ ਨੂੰ ਟਿਕਾਣੇ ਮੁਹੱਈਆ ਕਰਵਾਉਣ ਦੇ ਨੇਕ ਕਾਰਜ ਵਿੱਚ ਜੁਟੀ 'ਬੀੜ' ਸੁਸਾਇਟੀ ਫ਼ਰੀਦਕੋਟ ਵੱਲੋਂ ਇਸ ਮੁਹਿੰਮ ਨੂੰ ਵਿਆਪਕ ਪੱਧਰ 'ਤੇ ਅਮਲੀ ਰੂਪ ਦਿੰਦੇ ਹੋਏ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਸੁਮੇਰ ਸਿੰਘ ਗੁਰਜਰ ਦੀ ਰਿਹਾਇਸ਼ 'ਤੇ ਮਿੱਟੀ ਦੇ ਬਣੇ ਹੋਏ ਵੱਖ-ਵੱਖ ਪੰਛੀਆਾ ਲਈ 50 ਦੇ ਕਰੀਬ ਆਲ੍ਹਣੇ ਲਾਏ ਗਏ¢'ਬੀੜ' ਸੁਸਾਇਟੀ ਦੁਆਰਾ ਕੀਤੇ ਜਾ ਰਹੇ ਕਾਰਜਾਾ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਸੁਮੇਰ ਸਿੰਘ ਗੁਰਜਰ ਨੇ ਕਿਹਾ ਕਿ ਅ¤ਜ ਕੁਦਰਤੀ ਵਾਤਾਵਰਣ ਦੀ ਸਾਾਭ-ਸੰਭਾਲ ਲਈ ਅਤੇ ਰਚਣਹਾਰੇ ਦੀ ਕੁਦਰਤ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਸਾਨੂੰ ਪੰਛੀਆਾ ਦੀ ਸੁਰੱਖਿਆ ਲਈ ਅਤੇ ਮਿੱਟੀ,ਹਵਾ ਤੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਾਰਿਆਾ ਨੂੰ ਸੁਹਿਰਦਤਾ ਨਾਲ ਯਤਨ ਕਰਨ ਦੀ ਲੋੜ ਹੈ ਤਾਾ ਜੋ ਪੰਛੀਆਾ ਦੀਆਾ 'ਲੋਪ ਹੋ ਰਹੀਆਾ ਪ੍ਰਜਾਤੀਆਾ ਨੂੰ ਬਚਾਇਆ ਜਾ ਸਕੇ¢ ਉਹਨਾਾ ਕਿਹਾ ਕਿ ਪੰਛੀ ਸਾਡੇ ਜੀਵਨ ਅਤੇ ਸਮੁੱਚੀ ਪ੍ਰਕਿਰਤੀ ਦਾ ਅਟੁੱਟ ਅੰਗ ਹਨ ਅਤੇ ਇਹਨਾਾ ਤੋਂ ਬਿਨਾਾ ਧਰਤੀ ਵੀਰਾਨ ਹੋ ਜਾਵੇਗੀ¢
'ਬੀੜ' ਸੁਸਾਇਟੀ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਾ ਨੇ ਕਿਹਾ ਕਿ ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ ਵਰਗੇ ਉ¤ਚ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੀਤੀ ਗਈ ਅਜਿਹੀ ਪਹਿਲਕਦਮੀ ਨਾਲ਼ ਇਸ ਮੁਹਿੰਮ ਨੂੰ ਭਰਪੂਰ ਹੁਲਾਰਾ ਮਿਲਿਆ ਹੈ ਅਤੇ ਉਹਨਾਾ ਦਾ ਕੁਦਰਤ ਪ੍ਰੇਮੀ ਹੋਣਾ ਸਮਾਜ ਲਈ ਪ੍ਰੇਰਨਾ ਦਾ  ਬਣੇਗਾ¢
ਆਲ੍ਹਣੇ ਲਾਉਣ ਦੇ ਕਾਰਜਾਾ ਨੂੰ ਅੰਜਾਮ ਦੇ ਰਹੇ ਕੁਲਦੀਪ ਸਿੰਘ ਪੁਰਬਾ, ਗੁਰਸੇਵਕ ਸਿੰਘ ਕੈਂਥ ਅਤੇ ਜ਼ੀਆ ਗਿੱਲ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਤੋਂ ਸੁਸਾਇਟੀ ਮੈਂਬਰ ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦੇ ਕਿਹਾ ਕਿ 'ਬੀੜ' ਸੁਸਾਇਟੀ ਦੁਆਰਾ ਹੁਣ ਤੱਕ ਸੱਤ ਹਜ਼ਾਰ ਦੇ ਕਰੀਬ ਆਲ੍ਹਣੇ ਲਾਏ ਜਾ ਚੁੱਕੇ ਹਨ ਜਿਨ੍ਹਾਾ ਵਿਚ  ਪੰਛੀਆਾ ਦੀਆਾ ਪੰਦਰਾਾ ਪ੍ਰਜਾਤੀਆਾ ਬਸੇਰਾ ਕਰ ਚੁੱਕੀਆਾ ਹਨ¢ ਇਹਨਾਾ ਆਲ੍ਹਣਿਆਾ ਕਰਕੇ ਕਈ ਥਾਵਾਾ 'ਤੇ ਸਾਡਾ ਅਜ਼ੀਮ ਵਿਰਾਸਤੀ ਪੰਛੀ ਘਰੇਲੂ ਚਿੜੀ, ਉਲੂ, ਗਰੁੜ ਅਤੇ ਗਟਾਰ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ¢ ਉਹਨਾਾ ਕਿਹਾ ਕਿ ਹੌਲੀ-ਹੌਲੀ 'ਪੰਛੀ ਬਚਾਓ ਫ਼ਰਜ਼ ਨਿਭਾਓ' ਮੁਹਿੰਮ ਦਾ ਵਿਸਥਾਰ ਪੂਰੇ ਪੰਜਾਬ ਵਿਚ ਕੀਤਾ ਜਾਵੇਗਾ,ਸਕੂਲਾਾ ਕਾਲਜਾਾ ਵਿਚ ਵੱਧ ਤੋਂ ਵੱਧ ਆਲ੍ਹਣੇ ਲਾਏ ਜਾਣਗੇ ਜਿਸ ਕਰਕੇ ਬੱਚਿਆਾ ਵਿਚ ਵੀ ਕੁਦਰਤ ਪ੍ਰਤੀ ਰੁਚੀ ਪੈਦਾ ਹੋਵੇਗੀ¢ ਇਸਦੇ ਇਲਾਵਾ 'ਬੀੜ' ਦੁਆਰਾ ਸਰਕਾਰੀ ਸਕੂਲਾਾ ਵਿਚ ਬਣਾਏ ਜਾ ਰਹੇ ਹਰਬਲ ਪਾਰਕਾਾ ਦੀ ਮੁਹਿੰਮ ਦਾ ਵੀ ਵਿਸਥਾਰ ਕੀਤਾ ਜਾਵੇਗਾ¢ ਇਸ ਮੌਕੇ ਕਮਿਸ਼ਨਰ ਸਾਹਿਬ ਦੇ ਪੂਰੇ ਪਰਿਵਾਰ ਨੇ ਆਲ੍ਹਣੇ ਲਾਉਣ ਦੇ ਕੰਮਾਾ ਵਿਚ ਰੁਚੀ ਵਿਖਾਉਾਦਿਆਾ 'ਬੀੜ' ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਕਾਰਜਾਾ ਵਿੱਚ ਹਰ ਤਰਾਾ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ¢

Related Articles

Back to top button