Ferozepur News

ਦਿਵਿਆਂਗ ਵਿਦਿਆਰਥੀਆਂ ਵੱਲੋ ਤਿਆਰ ਦੀਵਿਆਂ ਦੀ ਡਿਪਟੀ ਕਮਿਸ਼ਨਰ ਦੇ ਦਫਤਰ ਵਿਹੜੇ ਲਗਾਈ ਗਈ ਪ੍ਰਦਰਸ਼ਨੀ

ਦਿਵਿਆਂਗ ਵਿਦਿਆਰਥੀਆਂ ਵੱਲੋ ਤਿਆਰ ਦੀਵਿਆਂ ਦੀ ਡਿਪਟੀ ਕਮਿਸ਼ਨਰ ਦੇ ਦਫਤਰ ਵਿਹੜੇ ਲਗਾਈ ਗਈ ਪ੍ਰਦਰਸ਼ਨੀਦਿਵਿਆਂਗ ਵਿਦਿਆਰਥੀਆਂ ਵੱਲੋ ਤਿਆਰ ਦੀਵਿਆਂ ਦੀ ਡਿਪਟੀ ਕਮਿਸ਼ਨਰ ਦੇ ਦਫਤਰ ਵਿਹੜੇ ਲਗਾਈ ਗਈ ਪ੍ਰਦਰਸ਼ਨੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਿ੍ਰਤ ਸਿੰਘ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਆਤਮ ਨਿਰਭਰ ਬਣਨ ਲਈ ਕੀਤਾ ਉਤਸ਼ਾਹਿਤ
ਸਕੂਲ ਸਿੱਖਿਆ ਵਿਭਾਗ ਵੱਲੋ ਲਗਾਈ ਪ੍ਰਦਰਸ਼ਨੀ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਆਮ ਲੋਕਾਂ ਨੇ ਦਿਲ ਖੋਲ ਕੀਤੀ ਖਰੀਦਦਾਰੀ।

ਮਿਤੀ 20 ਅਕਤੂਬਰ, 2022: ਪੰਜਾਬ ਸਰਕਾਰ ਦੁਆਰਾ ਸਮਗਰਾ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿੱਚ ਪੜਦੇ ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਦਿਵਿਆਂਗ ਵਿਦਿਆਰਥੀ ਅਪਣੀ ਪ੍ਰਤਿਭਾ ਨੂੰ ਪਛਾਣਦੇ ਹੋਏ ਸਮਾਜ ਵਿੱਚ ਸਨਮਾਨਜਨਕ ਜੀਵਨ ਬਤੀਤ ਕਰ ਸਕਣ।

ਇਸੇ ਕੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋ ਡਿਪਟੀ ਕਮਿਸ਼ਨਰ ਦੇ ਦਫਤਰ ਵਿਹੜੇ ਦਿਵਿਆਂਗ ਵਿਦਿਆਰਥੀਆਂ ਵੱਲੋ ਤਿਆਰ ਦੀਵਿਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀਮਤੀ ਅਮਿ੍ਰਤ ਸਿੰਘ ਵੱਲੋ ਕੀਤੀ ਗਈ। ਉਨ੍ਹਾ ਦੱਸਿਆ ਕਿ ਸੂਬਾ ਸਰਕਾਰ, ਜਿਲ੍ਹਾ ਪ੍ਰਸ਼ਾਸ਼ਨ ਅਤੇ ਸਕੂਲ ਸਿੱਖਿਆ ਵਿਭਾਗ ਵੱਲੋ ਦਿਵਿਆਂਗ ਵਿਦਿਆਰਥੀਆਂ ਵਿਦਿਆਰਥੀਆਂ ਦਾ ਜੀਵਨ ਪੱਧਰ ਸੁਖਾਲਾ ਕਰਨ ਲਈ ਸਿੱਖਿਆ ਦੇ ਨਾਲ ਸਮੇਂ ਸਮੇਂ ਤੇ ਮਾਹਰ ਡਾਕਟਰਾਂ ਵੱਲੋ ਕੈਂਪ ਲਗਾ ਕੇ ਲੋੜੀਂਦੇ ਸਹਾਇਤਾ ਉਪਕਰਣ, ਇਨ੍ਹਾ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਂਣ ਲਈ ਵੋਕੇਸ਼ਨਲ ਪ੍ਰੋਜੈਕਟ, ਵਿਦਿਆਰਥੀਆਂ ਦੀ ਵਿਲੱਖਣ ਪ੍ਰਤਿਭਾਵਾਂ ਨੂੰ ਨਿਖਾਰਣ ਲਈ ਵਿਦਿਅਕ ਅਤੇ ਸਹਿ ਵਿਦਿਅਕ ਮੁਕਾਬਲੇ ਕਰਵਾਉਣ ਆਦਿ ਵਰਗੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਦਿਵਿਆਂਗ ਵਿਦਿਆਰਥੀਆਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਇਆ ਜਾ ਸਕੇ। ਇਸ ਮੋਕੇ ਉਨ੍ਹਾ ਦਿਵਿਆਂਗ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾ ਸੇਧ ਦਿੱਤੀ ਜਾਵੇ ਕਿ ਉਹ ਜਿੰਦਗੀ ਵਿੱਚ ਆਤਮ ਨਿਰਭਰ ਬਣ ਸਕਣ।

ਇਸ ਮੋਕੇ ਪ੍ਰਦਰਸ਼ਨੀ ਵਿੱਚ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੋਰ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੀਵ ਛਾਬੜਾ, ਉੱਪ ਜਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਵੱਲੋ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਉਨ੍ਹਾ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਵੱਲੋ ਅਜ ਅਪਣੇ ਹੱਥੀ ਬਣਾਏ ਦੀਵਿਆਂ ਨਾਲ ਆਮ ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਤਾਂ ਜੋ ਸ਼ੋਰ ਸਰਾਬੇ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਦਾ ਆਨੰਦ ਮਾਣਿਆ ਜਾ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਨੇ ਦੱਸਿਆ ਕਿ ਪ੍ਰਦਰਸ਼ਨੀ ਦੋਰਾਨ ਜਿਲ੍ਹੇ ਦੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ , ਵੱਖ ਵੱਖ ਅਦਾਰਿਆਂ ਦੇ ਪੱਤਰਕਾਰ ਭਾਈਚਾਰੇ ਅਤੇ ਸਮਾਜ ਸੇਵੀਆਂ ਵੱਲੋ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕਰਕੇ ਜਿਥੇ ਇਨ੍ਹਾ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਉਥੇ ਹੀ ਸਭ ਵੱਲੋ ਆਮ ਲੋਕਾ ਨਾਲ ਮਿਲ ਕੇ ਦਿਵਿਆਂਗ ਵਿਦਿਆਰਥੀਆਂ ਵੱਲੋ ਤਿਆਰ ਕੀਤੇ ਦਿਵਾਲੀ ਦੇ ਦੀਵਿਆਂ ਅਤੇ ਹੋਰ ਸਮਾਨ ਦੀ ਦਿਲ ਖੋਲ ਕੇ ਖਰੀਦ ਦਾਰੀ ਕੀਤੀ ਗਈ।

ਪ੍ਰਦਰਸ਼ਨੀ ਮੋਕੇ ਸਮੱਗਰਾ ਸਿੱਖਿਆ ਤੋ ਏ.ਪੀ.ਸੀ (ਜ) ਸਰਬਜੀਤ ਸਿੰਘ, ਏ.ਪੀ.ਸੀ (ਫ) ਸੁਖਦੇਵ ਸਿੰਘ, ਜਿਲ੍ਹਾ ਸਪੈਸ਼ਲ ਐਜੁਕੇਟਰ ਕਿ੍ਰਸ਼ਨ ਮੋਹਨ ਚੋਬੇ ਅਤੇ ਗੁਰਬਚਨ ਸਿੰਘ, ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ, ਲੇਖਕਾਰ ਰਜਿੰਦਰ ਸਿੰਘ, ਸੰਦੀਪ ਕੁਮਾਰ, ਪ੍ਰਵੀਨ ਕੁਮਾਰ, ਚਰਨ ਸਿੰਘ, ਜਿਲ੍ਹਾ ਰਿਸੋਰਸ ਸੈਂਟਰ ਤੋ ਰਾਜੇਸ਼ ਕਮਾਰ ਅਤੇ ਦਿਵਿਆਂਗ ਵਿਦਿਆਰਥੀਆਂ ਦੇ ਅਧਿਆਪਕ ਮੋਜੂਦ ਸਨ।

 

Related Articles

Leave a Reply

Your email address will not be published. Required fields are marked *

Back to top button