Ferozepur News

ਪੰਜਾਬ ਸਟੂਡੈਂਟਸ ਯੂਨੀਅਨ ਅਤੇ ਵਿਦਿਆਰਥੀਟਾਂ ਨੇ ਵਧੀਆਂ ਹੋਈਆਂ ਫੀਸਾਂ ਦੇ ਵਿਰੋਧ ਵਿਚ ਡੀਸੀ ਦਫ਼ਤਰ ਤੇ ਲਗਾਇਆ ਧਰਨਾ

ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ):   ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ•ਾ ਫਾਜ਼ਿਲਕਾ ਦੀ ਅਗਵਾਈ ਵਿਚ ਅੱਜ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। 
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜੋਨਲ ਆਗੂ ਗਗਨ ਸੰਗਰਾਮੀ ਅਤੇ ਜ਼ਿਲ•ਾ ਆਗੂ  ਸਤਨਾਮ ਘੱਲੂ ਨੇ ਕਿਹਾ ਕਿ ਮੰਦੀ ਦੀ ਮਾਰ ਵਿਚੋਂ ਲੰਘ ਰਹੀ ਯੂਨੀਵਰਸਿਟੀ ਨੇ ਆਪਣਾ ਕੰਮ ਚਲਾਉਣ ਲਈ ਫੀਸਾਂ ਵਿਚ ਵਾਧਾ ਕੀਤਾ ਹੈ। ਪਰ ਹੁਣ ਕੱਲ ਯੂਨੀਵਰਸਿਟੀ ਨੂੰ 515 ਕਰੋੜ ਰੁਪਏ ਦੇ ਦਿੱਤੇ ਗਏ ਹਨ ਪਰ ਹੁਣ ਜਦ ਕੀਦਰ ਸਰਕਾਰ ਨੇ ਪੈਸੇ ਦੇ ਦਿੱਤੇ ਹਨ ਤਾਂ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ। 
ਉਨ•ਾਂ ਕਿਹਾ ਕਿ ਸਥਾਨਕ ਐਮ.ਆਰ. ਸਰਕਾਰੀ ਕਾਲਜ ਵਿਚ ਪੜ•ਨ ਲਈ ਆਉਣ ਵਾਲੇ ਵਿਦਿਆਰਥੀ ਬਹੁਤ ਹੀ ਗਰੀਬ ਅਤੇ ਪਿਛੜੇ ਖੇਤਰ ਨਾਲ ਸਬੰਧਤ ਹਨ ਅਤੇ ਉਹ ਫੀਸਾਂ ਨੂੰ ਭਰਨ ਵਿਚ ਅਸਮਰਥ ਹਨ। ਇਸ ਲਈ ਇਹ ਫੀਸ ਮਾਫ਼ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਵਧੀਆਂ ਹੋਈਆਂ ਫੀਸਾਂ ਨਹੀਂ ਭਰਨਗੇ ਅਤੇ ਜੇਕਰ ਵਿਦਿਆਰਕੀ ਦਾ ਕੋਈ ਨੁਕਸਾਨ ਹੋਇਆ ਤਾਂ ਯੂਨੀਅਨ ਵੱਲੋਂ ਵਿਦਿਆਰਥੀਆਂ ਦੇ ਨਾਲ ਮਿਲਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਜਗਮੀਤ ਸਿੰਘ, ਮੁਕੇਸ਼ ਕੁਮਾਰ, ਮੋਨੀਕਾ ਰਾਣੀ, ਅਨੂੰ ਰਾਣੀ, ਪੂਜਾ ਰਾਣੀ, ਈਸ਼ਾ ਰਾਣੀ, ਸਾਕਸ਼ੀ, ਗਗਨਦੀਪ ਸਿੰਘ, ਕੁਲਬੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। 
ਇਸ ਮੌਕੇ ਯੂਨੀਅਨ ਦੇ ਅਹੁੱਦੇਦਾਰਾਂ, ਮੈਂਬਰਾਂ ਅਤੇ ਵਿਦਿਆਰਕੀਆਂ ਨੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਫੀਸ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਸਬੰਧੀ ਮੰਗ ਪੱਤਰ ਵੀ ਸੋਂਪਿਆ। ਮੰਗ ਪੱਤਰ ਵਿਚ ਉਨ•ਾਂ ਦੱਸਿਆ ਕਿ ਹੁਣ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਜਾਣ ਤੇ ਕਾਲਜ ਮੈਨੇਜ਼ਮੈਂਟ ਵੱਲੋਂ ਫੀਸਾਂ ਸਬੰਧੀ ਨੋਟਿਸ ਲਗਾਇਆ ਗਿਆ Âੈ। ਜਿਸ ਵਿਚ ਫੀਸਾਂ ਬਹੁਤ ਵੱਧ ਹਨ। ਜਿਸ ਨੂੰ ਭਰਨ ਵਿਚ ਵਿਦਿਆਰਕੀ ਅਸਮਰਥ ਹਨ। ਉਨ•ਾਂ ਮੰਗ ਕਰਦੇ ਹੌਏ ਕਿਹਾ ਕਿ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ। 

Related Articles

Back to top button