Ferozepur News

ਪਿੰਡ ਲੂਥਰ ਬਲਾਕ ਫਿਰੋਜਪੁਰ ਵਿਖੇ ਦੁੱਧ ਉਤਪਾਦਕ ਸਿਖਲਾਈ ਕੈਂਪ ਦਾ ਆਯੋਜਨ

dairy
ਫਿਰੋਜਪੁਰ 26 ਫਰਵਰੀ (M.L.Tiwari) ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਡੇਅਰੀ ਸਬੰਧੀ ਤਕਨੀਕੀ ਗਿਆਨ ਦੇਣ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਪਿੰਡ ਪੱਧਰ ਤੇ ਦੁੱਧ ਉਤਪਾਦਕ ਸਿਖਲਾਈ ਅਤੇ ਵਿਸਥਾਰ ਕੈਂਪ ਚਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜੈ ਲਾਲ ਕੱਕੜ  ਰਿਸੋਰਸ ਪਰਸਨ ਜਿਲ•ਾ ਫਿਰੋਜਪੁਰ ਨੇ ਦੱਸਿਆ ਕਿ ਮਾਨਯੋਗ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸ. ਗੁਲਜਾਰ ਸਿੰਘ ਰਣੀਕੇ ਦੀ ਯੋਗ ਅਗਵਾਈ ਹੇਠ ਡਾ. ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਡਾ. ਵੀਰ ਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ ਡੇਅਰੀ ਬੋਰਡ ਫਿਰੋਜਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ•ਾਂ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਦੁੱਧ ਦੇ ਮੰਡੀਕਰਨ ਤੇ ਸਾਫ ਦੁੱਧ ਪੈਦਾ ਕਰਨ ਦੇ ਨੁਕਤੇ ਅਤੇ ਘੱਟ ਲਾਗਤ ਨਾਲ ਦੁੱਧ ਪੈਦਾ ਕਰਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ. ਜੈ ਲਾਲ ਕੱਕੜ ਨੇ ਹਰੇ ਚਾਰੇ ਦੀ ਮਹੱਤਤਾ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਅਤੇ ਹਰੇ ਚਾਰੇ ਤੋਂ ਆਚਾਰ ਤਿਆਰ ਕਰਨ ਦੀ ਵਿਉਂਤ ਬੰਦੀ ਕਿਸਾਨਾਂ ਨੂੰ ਦੱਸੀ। ਸ. ਗੁਰਮੇਲ ਸਿੰਘ ਸਹਾਇਕ  ਰਿਸੋਰਸ ਪਰਸਨ ਨੇ ਕਿਸਾਨਾਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਵੱਡੀ ਪੱਧਰ ਤੇ ਕਿਸਾਨ ਅਤੇ ਕਿਸਾਨ ਬੀਬੀਆਂ ਹਾਜਰ ਸਨ। ਪਿੰਡ ਦੇ ਸਰਪੰਚ ਬਲਕਾਰ ਸਿੰਘ, ਪੰਚ ਦਰਸ਼ਨ ਸਿੰਘ, ਪ੍ਰਧਾਨ ਅੰਬ ਕੁਮਾਰ ਨਾਹਰ, ਪੰਚ ਰਾਮ ਸੁੱਖ, ਰੇਸ਼ਮ ਸਿੰਘ ਮੰਨਾਂ, ਮਹਿਲਾ ਮੰਡਲ ਦੀ ਪ੍ਰਧਾਨ ਸੁਮਿੱਤਰਾ, ਪੰਚ ਵਿਜੈ ਕੁਮਾਰ, ਪੰਚ ਸੋਨੂੰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Related Articles

Back to top button