Ferozepur News

ਜ਼ਿਲ੍ਹਾ ਫਿਰੋਜ਼ਪੁਰ ਦੇ ਕਰਮਚਾਰੀਆਂ ਦੀ ਸਰਬਸਹਿਮਤੀ ਨਾਲ ਹੇਠ ਲਿਖੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ

ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ, ਜ਼ਿਲ੍ਹਾ ਫਿਰੋਜ਼ਪੁਰ
ਗੁਰਚਰਨ ਸਿੰਘ ਥਿੰਦ, ਜੂਨੀਅਰ ਸਹਾਇਕ ਸੋਨੂੰ, ਜੂਨੀਅਰ ਸਹਾਇਕ
ਜ਼ਿਲ੍ਹਾ ਪ੍ਰਧਾਨ ਜਨਰਲ ਸਕੱਤਰ
ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵਿਖੇ ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਫਿਰੋਜ਼ਪੁਰ ਯੂਨਿਟ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਸਬੰਧੀ ਕੁਝ ਸਮੇਂ ਤੋਂ ਚੱਲ ਰਹੀਂ ਪ੍ਰਕ੍ਰਿਆ ਨੂੰ ਮਿਤੀ 19.02.2016 ਨੂੰ 01:00 ਵਜੇ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਮੀਟਿੰਗ ਹਾਲ ਵਿੱਚ ਸੂਬਾ ਕਮੇਟੀ ਵੱਲੋਂ ਨਿਯੂਕਤ ਚੋਣ ਕਮੇਟੀ ਸ਼੍ਰੀ ਵਰਿੰਦਰ ਸਿੰਘ ਢੋਸੀਵਾਲ, ਪੰਜਾਬ ਮੀਤ ਪ੍ਰਧਾਨ, ਦੀ ਪੰਜਾਬ ਰਾਜ ਡੀ.ਸੀ. ਦਫਤਰ ਯੂਨੀਅਨ (ਜ਼ਿਲ੍ਹਾ ਪ੍ਰਧਾਨ, ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਸ੍ਰੀ ਮੁਕਤਸਰ ਅਤੇ ਸ਼੍ਰੀ ਸਤਬੀਰ ਸਿੰਘ, ਖਜਾਨਚੀ, ਦੀ ਪੰਜਾਬ ਰਾਜ ਡੀ.ਸੀ. ਦਫਤਰ ਯੂਨੀਅਨ (ਜ਼ਿਲ੍ਹਾ ਪ੍ਰਧਾਨ, ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ) ਦੀ ਪ੍ਰਧਾਨਗੀ ਹੇਠ ਉਨ੍ਹਾਂ ਨਾਲ ਹਾਜ਼ਰ ਆਏ ਵੱਖ-ਵੱਖ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਮੀਟਿੰਗ ਵਿੱਚ ਮੁਕੰਮਲ ਕੀਤੀ ਗਈ।
ਇਸ ਮੀਟਿੰਗ ਵਿੱਚ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਦਫਤਰ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ/ਜੀਰਾ /ਗੁਰੂਹਰਸਹਾਏ ਅਤੇ ਦਫਤਰ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਰਮਚਾਰੀਆਂ ਦੀ ਸਰਬਸਹਿਮਤੀ ਨਾਲ ਹੇਠ ਲਿਖੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ:-
1. ਸ਼੍ਰੀ ਗੁਰਚਰਨ ਸਿੰਘ ਥਿੰਦ, ਜੂਨੀਅਰ ਸਹਾਇਕ, ਦਫਤਰ ਡਿਪਟੀ ਕਮਿਸ਼ਨਰ, ਫਿਰੋਜਪੁਰ ਜ਼ਿਲ੍ਹਾ ਪ੍ਰਧਾਨ
2. ਸ਼੍ਰੀ ਸੋਨੂੰ, ਜੂਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਜਨਰਲ ਸਕੱਤਰ
3. ਸ਼੍ਰੀ ਸੰਦੀਪ ਧਵਨ, ਜੂਨੀਅਰ ਸਹਾਇਕ, ਦਫਤਰ ਡਿਪਟੀ ਕਮਿਸ਼ਨਰ, ਫਿਰੋਜਪੁਰ ਵਿੱਤ ਸਕੱਤਰ
ਸੂਬਾ ਕਮੇਟੀ ਵੱਲੋਂ ਹਾਜ਼ਰ ਚੋਣ ਕਮੇਟੀ ਨੇ ਨਵ ਨਿਯੂਕਤ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕਰਮਚਾਰੀਆਂ ਦੇ ਚੰਗੇ ਭਵਿੱਖ ਲਈ ਕੰਮ ਕਰਨ ਲਈ ਆਪਣੇ ਵੱਡਮੁੱਲੇ ਵਿਚਾਰ ਦਿੱਤੇ ਅਤੇ ਵਧਾਈ ਦਿੱਤੀ।
ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵੱਲੋਂ ਆਪਸੀ ਸਹਿਮਤੀ ਨਾਲ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਲਈ ਹੇਠ ਲਿਖੇ ਅਹੁਦੇਦਾਰਾਂ ਨਿਯੁਕਤ ਕੀਤੇ ਗਏ ਅਤੇ ਬਾਕੀ ਅਹੁਦਿਆਂ ਲਈ ਨਿਯੁਕਤੀ ਬਾਅਦ ਵਿੱਚ ਤੁਰੰਤ ਵਿੱਚ ਕੀਤੇ ਜਾਣ ਦਾ ਆਸ਼ਵਾਸਨ ਦਿੱਤਾ:-
1. ਸ਼੍ਰੀ ਕੇਵਲ ਕ੍ਰਿਸ਼ਨ, ਸੀਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਸੀਨੀਅਰ ਵਾਇਸ ਪ੍ਰਧਾਨ
2.ਸ਼੍ਰੀ ਚੰਨ ਸਿੰਘ, ਜੂਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਗੁਰੂਹਰਸਹਾਏਸੀਨੀਅਰ ਵਾਇਸ ਪ੍ਰਧਾਨ
3. ਸ਼੍ਰੀ ਮਲੂਕ ਸਿੰਘ, ਸੀਨੀਅਰ ਸਹਾਇਕ, ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵਾਇਸ ਪ੍ਰਧਾਨ
4. ਸ਼੍ਰੀ ਜ਼ਸਵੀਰ ਸਿੰਘ, ਸੀਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਵਾਇਸ ਪ੍ਰਧਾਨ
5. ਸ਼੍ਰੀਮਤੀ ਦਰਸ਼ਨ ਕੌਰ, ਜੂਨੀਅਰ ਸਹਾਇਕ, ਦਫਤਰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ   ਵਾਇਸ ਪ੍ਰਧਾਨ
ਇਸ ਮੀਟਿੰਗ ਵਿੱਚ ਸ਼੍ਰੀ ਜ਼ੋਗਿੰਦਰ ਕੁਮਾਰ ਸੁਪਰਡੰਟ-2 (ਜਨ), ਸੂਬਾ ਜਨਰਲ ਸਕੱਤਰ, ਦੀ ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਨੋਹਰ ਲਾਲ ਜੂਨੀਅਰ ਸਹਾਇਕ, ਜ਼ਿਲ੍ਹਾ ਪ੍ਰਧਾਨ, ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਫਿਰੋਜ਼ਪੁਰ, ਸ਼੍ਰੀ ਹਰਜਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਸ੍ਰੀ ਮੁਕਤਸਕ ਸਾਹਿਬ ਅਤੇ ਸ਼੍ਰੀ ਤੇਜਵੰਤ ਸਿੰਘ, ਜ਼ਿਲ੍ਹਾ ਕਪੂਰਥਲਾ ਵੀ ਹਾਜ਼ਰ ਸਨ।

Related Articles

Back to top button