Ferozepur News

ਨਬਾਰਡ ਵੱਲੋ ਲਿਟਲ ਫਲਾਵਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਦਾ ਆਯੋਜਨ

SafaiAbhiyanਫ਼ਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ) ਰਾਸ਼ਟਰੀ ਖੇਤੀ ਤੇ ਪੇਡੂ ਵਿਕਾਸ ਬੈਂਕ (ਨਬਾਰਡ) ਦੁਆਰਾ ਵੱਲੋਂ ਲਿਟਲ ਫਲਾਵਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਨਿਊ ਕਾਲੋਨੀ ਪਿੰਡ ਆਲੇ ਵਾਲਾ ਵਿਖੇ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਬਾਰਡ ਦੇ ਜ਼ਿਲ•ਾ ਵਿਕਾਸ ਪ੍ਰਬੰਧਕ ਸ੍ਰੀ ਰਾਜੇਸ਼ ਕੁਮਾਰ ਅਤੇ ਸਿਸਟਰ ਅਲਸੀਨਾ ਅਗਸਟੀਨ ਤੇ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਪਿੰਡ/ਕਾਲੋਨੀ ਨੂੰ ਸਾਫ਼ ਸੁਥਰਾ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਸਾਰਿਆ ਨੂੰ ਹਫ਼ਤੇ ਵਿਚ ਘੱਟੋ-ਘੱਟ 2 ਘੰਟੇ ਕਾਲੋਨੀ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦਾ ਪ੍ਰਣ ਲਿਆ ਅਤੇ ਕਾਲੋਨੀ ਦੀਆਂ ਗਲੀਆਂ ਦੀ ਸਫ਼ਾਈ ਕੀਤੀ। ਇਸ ਮੌਕੇ ਮੈਂਬਰ ਪੰਚਾਇਤ ਮੇਜਰ ਸਿੰਘ, ਅਜਮੇਰ ਸਿੰਘ, ਸੁਰਤੇਜ ਸਿੰਘ, ਵਿਕਟਰ ਸਾਖੀ ਅਤੇ ਸਵੈ ਸਹਾਇਤਾ ਸਮੂੰਹਾਂ ਦੀਆਂ ਮੈਂਬਰ ਔਰਤਾਂ ਤੇ ਪਿੰਡ ਵਾਸੀ ਵੀ ਹਾਜ਼ਰ ਸਨ।

Related Articles

Back to top button