Ferozepur News

ਨਗਰ ਪੰਚਾਇਤ ਮੁੱਦਕੀ ਵੱਲੋਂ ਡੋਰ ਟੂ ਡੋਰ ਕੂਲੇਕਸ਼ਨ ਕਰ ਕੇ ਕਚਰੇ ਨੂੰ ਵੱਖ ਵੱਖ ਕਰ ਕੇ ਤਿਆਰ ਕੀਤੀ ਜਾਂਦੀ ਹੈ ਜੈਵਿਕ ਖਾਦ

ਖਾਦ ਤਿਆਰ ਕਰਨ ਲਈ 22 ਕੰਪੋਸਟ ਕਿੱਟਾਂ ਕੀਤੀਆਂ ਗਈਆਂ ਹਨ ਤਿਆਰ

ਨਗਰ ਪੰਚਾਇਤ ਮੁੱਦਕੀ ਵੱਲੋਂ ਡੋਰ ਟੂ ਡੋਰ ਕੂਲੇਕਸ਼ਨ ਕਰ ਕੇ ਕਚਰੇ ਨੂੰ ਵੱਖ ਵੱਖ ਕਰ ਕੇ ਤਿਆਰ ਕੀਤੀ ਜਾਂਦੀ ਹੈ ਜੈਵਿਕ ਖਾਦ

ਫਿਰੋਜ਼ਪੁਰ 26 ਅਗਸਤ  ਪੰਜਾਬ ਸਰਕਾਰ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੋਲੀਡ ਵੇਸਟ ਮੈਨੇਜਮੈਂਟ ਰੂਲ 2016 ਦੀਆਂ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਮੁੱਦਕੀ ਵਲੋਂ ਸਮੂਹ  ਵਾਰਡਾਂ ਵਿੱਚ ਡੋਰ ਟੂ ਡੋਰ ਕਚਰਾ ਚੁੱਕਣ ਲਈ ਰੇਹੜੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਰਾਹੀਂ ਗਿਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਇਕਠਾ ਕੀਤਾ ਜਾਂਦਾ ਹੈ।

                ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮੁੱਦਕੀ ਦੇ ਕਾਰਜਸਾਧਕ ਅਫਸਰ ਅਮ੍ਰਿਤਲਾਲ  ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਕੂਲੇਕਸ਼ਨ ਕਰ ਕੇ ਕਚਰੇ ਨੂੰ ਅਲੱਗ-2 ਰੂਪ ਵਿੱਚ ਨਿਪਟਾਰਾ ਕਰਨ, ਕਿਚਨ ਵੇਸਟ ਤੋਂ ਜੈਵਿਕ ਖਾਦ ਬਣਾਉਣ, ਸੁੱਕੇ ਕਚਰੇ ਤੇ ਰਸਾਇਣਿਕ ਮਟੀਰੀਅਲ ਨੂੰ ਛਾਂਟ ਕੇ ਉਸ ਦੀ ਮੁੜ ਵਰਤੋਂ ਅਤੇ ਵਿਕਰੀ ਕਰਨੀ, ਇਲੈਕਟ੍ਰਾਨਿਕ ਵੇਸਟ ਅਤੇ ਡੋਮੇਸਟਿਕ ਹਜਾਰਦਡੋਜ ਵੇਸਟ ਦਾ ਅਲੱਗ-2 ਨਿਪਟਾਰਾ ਕਰਨਾ ਸ਼ਾਮਿਲ ਹੈ। ਜਿਸ ਅਨੁਸਾਰ ਨਗਰ ਕੌਂਸਲ ਮੁੱਦਕੀ ਵੱਲੋਂ ਗਿਲੇ ਕੂੜੇ ਦਾ ਨਿਪਟਾਰਾ ਕਰਨ ਲਈ ਕੰਪੋਸਟ ਯੂਨਿਟ ਬਣਾਇਆ ਗਿਆ ਹੈ ਜਿਸ ਅਧੀਨ 22 ਕੰਪੋਸਟ ਪਿਟ ਜਿਨ੍ਹਾਂ ਵਿੱਚ ਤਿੰਨ ਸਰਕਾਰੀ ਸਕੂਲ, ਸ਼ਹੀਦੀ ਪਾਰਕ ਅਤੇ ਵਾਟਰ ਵਰਕਸ ਸ਼ਾਮਿਲ ਹੈ ਜਿਥੇ ਗਿਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ।ਰਸੋਈ ਦੇ ਗਿਲੇ ਕਚਰੇ ਦਾ ਘਰਾਂ ਵਿੱਚ ਹੀ ਨਿਪਟਾਰਾ ਕਰਨ ਲਈ ਲੋਕਾਂ ਨੂੰ ਹੋਮ ਕੰਪੋਸਟਿੰਗ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

                ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੁਕੇ ਕਚਰੇ ਦਾ ਨਿਪਟਾਰਾ ਕਰਨ ਲਈ ਸ਼ਹੀਦੀ ਪਾਰਕ ਵਿੱਚ ਐਮਆਰਐਫ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਐਮਆਰਐਫ ਰਾਹੀਂ ਪਲਾਸਟਿਕ ਦੇ ਲਿਫ਼ਾਫ਼ੇ, ਪਲਾਸਟਿਕ ਦੀਆਂ ਬੋਤਲਾਂ, ਰਬੜ, ਗੱਤਾ ,ਕੱਚ ਅਤੇ ਹੋਰ ਮਟੀਰੀਅਲ ਨੂੰ ਅਲੱਗ -2 ਰੱਖ ਕੇ ਉਨ੍ਹਾਂ ਨੂੰ ਸੇਲ ਕੀਤਾ ਜਾਵੇਗਾ ਜਿਸ ਰਾਹੀਂ ਸੁੱਕੇ ਕਚਰੇ ਦਾ ਨਿਪਟਾਰਾ ਹੋਵੇਗਾ।

                ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਮੁੱਦਕੀ ਦੁਆਰਾ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਵਿਚੋਂ ਇਕੱਠੇ ਕੀਤੇ ਹੋਏ ਕਚਰੇ ਨੂੰ ਲੰਮੇ ਸਮੇ ਤੋ ਡੰਪ ਤੇ ਲਿਜਾਇਆ ਜਾਂਦਾ ਸੀ ਜੋ ਕਿ ਫ਼ਰੀਦਕੋਟ ਰੋਡ ਤੇ ਸਥਿਤ ਹੈ।ਡੰਪ ਨੂੰ ਖ਼ਤਮ ਕਰਨ ਜਾਂ ਛਾਣਨ ਲਈ ਰੇਮੀਡੇਸ਼ਨ ਮਸ਼ੀਨ ਮੰਗਵਾਈ ਜਾ ਚੁੱਕੀ ਹੈ ਜਿਸ ਰਾਹੀਂ ਡੰਪ ਨੂੰ ਛਾਣਿਆ ਜਾਵੇਗਾ। ਡੰਪ ਵਿਚੋਂ ਪੈਦਾ ਹੋਈ ਖਾਦ ਨੂੰ ਕਿਸਾਨਾਂ ਨੂੰ ਸੇਲ ਕੀਤੀ ਜਾਵੇਗੀ, ਜੋ ਕਿ ਫ਼ਸਲ ਲਈ ਉਪਯੋਗੀ ਹੋਵੇਗੀ। ਡੰਪ ਤੋਂ ਅਲੱਗ ਕੀਤੇ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਨੂੰ ਬੈਲਿੰਗ ਮਸ਼ੀਨ ਜੋ ਕਿ ਨਗਰ ਪੰਚਾਇਤ ਮੁੱਦਕੀ ਵਿਖੇ ਆ ਚੁੱਕੀ ਹੈ ਰਾਹੀਂ ਨਿਪਟਾਰਾ ਕੀਤਾ ਜਾਵੇਗਾ।

                ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਅਧੀਨ ਸਾਫ਼ ਸਫ਼ਾਈ ਨੂੰ ਮੁੱਖ ਰੱਖਦਿਆਂ ਹੋਇਆ ਵੱਖ ਵੱਖ ਵਾਰਡਾਂ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾਂਦੀ ਹੈ। ਨਗਰ ਪੰਚਾਇਤ ਨੂੰ ਖੁਲੇ ਵਿਚੋਂ ਸੌਚ ਮੁਕਤ ਕਰਵਾਉਣ ਲਈ, ਸਾਫ਼ ਸਫ਼ਾਈ ਅਤੇ ਸੋਲਿਡ ਵੇਸਟ ਮੈਨੇਜਮੈਂਟ  ਨੂੰ ਕਾਮਜਾਬ ਬਣਾਉਣ ਲਈ ਸਕੂਲ ਰੈਲੀਆਂ ਕੀਤੀਆਂ ਗਈਆਂ, ਸਕੂਲਾਂ -ਕਾਲਜਾਂ ਵਿੱਚ ਸੈਮੀਨਾਰ ਲਗਾਏ ਗਏ। ਇਸ ਦੇ ਨਾਲ ਹੀ ਨਗਰ ਪੰਚਾਇਤ ਮੁੱਦਕੀ ਨੂੰ ਪਲਾਸਟਿਕ ਮੁਕਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਕੂਲਾਂ, ਕਾਲਜਾਂ ਅਤੇ ਮੁਹੱਲਿਆਂ ਵਿੱਚ ਸੈਮੀਨਾਰ ਲਗਵਾਏ ਗਏ।ਪਲਾਸਟਿਕ ਦੇ ਲਿਫਾਫਿਆਂ ਦੀ ਮੰਗ ਨੂੰ ਬੰਦ ਕਰਵਾਉਣ ਲਈ ਕਪੜੇ ਦੇ ਥੈਲੇ ਬਣਾ ਕੇ ਵੰਡੇ ਗਏ ਅਤੇ ਬਾਬੇ ਕੇ ਕਾਲਜ ਲੜਕੀਆਂ ਨੂੰ ਕਪੜੇ ਦੇ ਥੈਲੇ ਬਣਾ ਕੇ ਵਰਤਣ ਦੀ ਟ੍ਰੇਨਿੰਗ ਦਿੱਤੀ ਗਈ। ਗਈ। ਨਗਰ ਪੰਚਾਇਤ ਮੁੱਦਕੀ ਵੱਲੋਂ ਕੋਵਿਡ19 ਦੌਰਾਨ ਲੋਕਾਂ ਨੂੰ ਕਰੋਨਾ ਦੇ ਬਚਾਅ ਅਤੇ ਰੋਕਥਾਮ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਾਸਕ, ਹੱਥ ਥੋਨ ਅਤੇ ਆਪਸ ਵਿੱਚ ਦੋ ਮੀਟਰ ਦੀ ਸੋਸ਼ਲ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ  ਅਤੇ ਹਰ ਵਾਰਡ ਨੂੰ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਕਰਵਾਈ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Check Also
Close
Back to top button