Ferozepur News

ਦੋ ਪੇਟੀਆਂ ਸ਼ਰਾਬ ਠੇਕਾ ਸਮੇਤ ਇਕ ਗ੍ਰਿਫਤਾਰ

Arrests
ਫਿਰੋਜ਼ਪੁਰ 26 ਫਰਵਰੀ (ਏ. ਸੀ. ਚਾਵਲਾ): ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 2 ਪੇਟੀਆਂ ਸ਼ਰਾਬ ਠੇਕਾ ਅਤੇ 11 ਪਊਏ ਸ਼ਰਾਬ ਠੇਕਾ ਦੇਸੀ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਗੰਦਾ ਨਾਲਾ ਨੇੜੇ ਰਾਮ ਬਾਗ ਕੈਂਟ ਫਿਰੋਜ਼ਪੁਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਮੁਨੀਸ਼ ਉਰਫ ਮਨੀ ਪੁੱਤਰ ਰਾਜ ਕੁਮਾਰ ਵਾਸੀ ਗਵਾਲ ਮੰਡੀ ਕੈਂਟ ਫਿਰੋਜ਼ਪੁਰ ਦੇਸੀ ਸ਼ਰਾਬ ਠੇਕਾ ਬਾਹਰੋਂ ਇਕੱਠੀ ਲਿਆ ਕੇ ਮਹਿੰਗੇ ਭਾਅ ਤੇ ਅਧੀਏ ਪਾਊਏ ਬਣਾ ਕੇ ਗੰਦੇ ਨਾਲ ਕੋਲ ਛੋਟੇ ਜਿਹੇ ਪੀ. ਸੀ. ਓ. ਦੇ ਖੋਖੇ ਕੋਲ ਰੱਖ ਕੇ ਵੇਚ ਰਿਹਾ ਹੈ। ਪੁਲਸ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ਤੇ ਜਦ ਦੱਸੀ ਗਈ ਜਗ•ਾ ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਨੇ ਮਨੀਸ਼ ਕੋਲੋਂ 2 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਫਾ ਫਸਟ ਚੁਆÂਸ ਅਤੇ 11 ਪਉਏ ਸ਼ਰਾਬ ਠੇਕਾ ਦੇਸੀ ਮਾਰਕਾ ਮਦਰ ਬਰਾਮਦ ਕੀਤੇ। ਜਾਂਚਕਰਤਾ ਨੇ ਦੱਸਿਆ ਕਿ ਮਨੀਸ਼ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button