ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਦੇ ਕੈਡਿਟਸ ਨੇ “ਇੱਕ ਭਾਰਤ ਸ਼੍ਰੇਸ਼ਟ ਭਾਰਤ ਕੈਂਪ ਲਗਾਇਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਐਨ.ਸੀ.ਸੀ. ਵਿੰਗ ਦੇ ਕੈਡਿਟਸ ਨੇ “ਇੱਕ ਭਾਰਤ ਸ਼੍ਰੇਸ਼ਟ ਭਾਰਤ” ਕੈਂਪ ਲਗਾਇਆ
ਫਿਰੋਜ਼ਪੁਰ, 31.3.2021: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਯੋਗ ਅਗਵਾਈ ਵਿੱਚ ਹਰ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਫਲਤਾ ਦੀ ਇਸ ਕੜੀ ਤਹਿਤ ਕਾਲਜ ਦੇ ਐਨ.ਸੀ.ਸੀ. ਵਿੰਗ ਦੇ ਕੈਡਿਟਸ ਨੇ “ਏਕ ਭਾਰਤ ਸ਼੍ਰੇਸ਼ਟ ਭਾਰਤ“ ਕੈਂਪ ਲਗਾਇਆ । ਇਹ ਕੈਂਪ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰੇਟ ਵੱਲੋਂ 22 ਤੋਂ 27 ਮਾਰਚ 2021 ਨੂੰ ਡਿਜੀਟਲ ਪਲੇਟਫਾਰਮ ਤੇ ਆਯੋਜਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਦੇਵ ਸਮਾਜ ਕਾਲਜ ਫਾਰ ਵੂਮੈਨ 5 ਪੰਜਾਬ ਗਰਲਜ਼ ਬਟਾਲਿਅਨ ਐਨ.ਸੀ.ਸੀ. ਮੋਗਾ ਯੂਨਿਟ ਦੇ ਅੰਤਰਗਤ ਕਮਾਂਡਿੰਗ ਅਫਸਰ ਕਰਨਲ ਬੀ ਐਸ ਸੁਹੇਲ ਦੇ ਦਿਸ਼ਾ ਨਿਰਦੇਸ਼ਨ ਵਿੱਚ ਕੰਮ ਕਰ ਰਿਹਾ ਹੈ । ਇਸ ਯੂਨਿਟ ਦੇ ਅੰਤਰਗਤ ਆਉਂਦੇ 12 ਸਕੂਲ/ਕਾਲਜਾਂ ਵਿੱਚੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਐਨ.ਸੀ.ਸੀ. ਵਿੰਗ ਦਾ ਇਸ ਕੈਂਪ ਲਈ ਚੁਨਾਵ ਹੋਇਆ ਸੀ। ਇਸ ਕੈਂਪ ਦੇ ਲਈ ਕਾਲਜ ਨੂੰ 24 ਸੀਟਾਂ ਮਿਲੀਆ ਸਨ ਅਤੇ ਏ.ਐਨ.ਓ. ਦੀ ਵੀ ਚੋਣ ਹੋਈ ਸੀ । ਇਸ ਕੈਂਪ ਵਿਚ ਹੋਣ ਵਾਲੀਆਂ ਵੱਖੋ ਵੱਖਰੀਆਂ ਗਤੀਵਿਧੀਆਂ ਜਿਵੇਂ – ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰੇਟ ਦੇ ਕਲਚਰਲ ਹੈਰੀਟੇਜ ਤੇ ਪਾਵਰ ਪੁਆਇੰਟ ਪ੍ਰੈਜ਼ੈਂਨਟੇਸ਼ਨ, ਦੇਖੋ ਮੇਰਾ ਦੇਸ਼ ‘ਤੇ ਵੀਡੀਓ ਕਲਿਪਸ, ਕਲਚਰਲ ਆਈਟਮਸ ਤੇ ਕਲਿਪਸ, ਪਾਣੀ ਬਚਾਓ ਤੇ ਪਾਵਰਪੁਆਇੰਟ ਪਰੈਜੈਂਟੇਸ਼ਨ ਅਤੇ ਡੈਕਲਾਮੇਸ਼ਨ ਵਿਚ ਕੈਡਿਟਸ ਨੇ ਭਾਗ ਲਿਆ। ਜਿਸ ਵਿੱਚ ਕਲਚਰਲ ਆਈਟਮ ਵਿਚ ਕੈਡਿਟ ਹਰਮਨਪ੍ਰੀਤ ਕੌਰ ਅਤੇ ਕੈਡਿਟ ਓਮੰਗ ਪਾਲ ਨੇ ਨਕਦ ਇਨਾਮ ਜਿੱਤਿਆ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਮਣੀਤਾ ਸ਼ਾਰਦਾ ਨੇ ਐਨ.ਸੀ.ਸੀ. ਕੈਡਿਟਸ ਅਤੇ ਏ.ਐਨ.ਓ. ਲੈਫਟੀਨੈਂਟ ਡਾ. ਪਰਮਵੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਸ ਮੌਕੇ ਕਾਲਜ ਦੇ ਪੂਰੇ ਐਨ.ਸੀ.ਸੀ. ਵਿੰਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆ।