Ferozepur News

6 ਇਨੋਵੇਟਰਾਂ ਨੂੰ  ਮੁੱਖ ਮੰਤਰੀ ਨੇ ਸਨਮਾਨਿਤ ਕੀਤਾ 

6 ਇਨੋਵੇਟਰਾਂ ਨੂੰ  ਮੁੱਖ ਮੰਤਰੀ ਨੇ ਸਨਮਾਨਿਤ ਕੀਤਾ 

6 ਇਨੋਵੇਟਰਾਂ ਨੂੰ  ਮੁੱਖ ਮੰਤਰੀ ਨੇ ਸਨਮਾਨਿਤ ਕੀਤਾ

ਫ਼ਿਰੋਜਪੁਰ, ਜੂਨ 10,2023: ਮੁੱਖ ਮੰਤਰੀ, ਭਗਵੰਤ ਸਿੰਘ ਜੀ ਮਾਨ, ਪੰਜਾਬ ਨੇ ਰਾਜ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ‘ਗਰਾਸਰੂਟ ਇਨੋਵੇਟਰਜ਼ ਆਫ਼ ਪੰਜਾਬ’ ਤਹਿਤ ਚੁਣੇ ਗਏ ਰਾਜ ਦੇ ਗਰਾਸਰੂਟ ਇਨੋਵੇਟਰਾਂ ਨੂੰ ਸਨਮਾਨਿਤ ਕੀਤਾ।  ਅੱਜ ਨਾਲੇਜ ਸਿਟੀ , ਮੋਹਾਲੀ ਵਿਖੇ . ਵਿਸ਼ਵ ਵਾਤਾਵਰਨ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਨੂੰ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ, ਸਾਇੰਸ ਐਂਡ ਟੈਕਨਾਲੋਜੀ ਵਿਭਾਗ,ਭਾਰਤ ਸਰਕਾਰ ਦੇ ਸਹਿਯੋਗ ਨਾਲ ਰਾਜ ਵਿੱਚ ਇਹ ਮੋਹਰੀ ਪਹਿਲਕਦਮੀ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਨੋਵੇਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਥਾਨ ਵਿਸ਼ੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ.  ਸ. ਗੁਰਮੀਤ ਸਿੰਘ ਮੀਤ ਹੇਅਰ, ਮਾਨਯੋਗ ਮੰਤਰੀ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ ਸਨ। ਡਾ.ਅਲਕੇਸ , ਡਾ. ਸੰਜੇ ਨਾਇਕ, ਡਾ. ਅਸੀਮ, ਅਤੇ ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ.ਸੀ.ਐਸ.ਟੀ. ਨੇ ਸਾਂਝਾ ਕੀਤਾ ਕਿ ਕੌਂਸਲ ਨੇ ਅਜਿਹੀਆਂ ਕਾਢਾਂ ਦੀ ਪਛਾਣ ਕਰਨ ਅਤੇ ਅੱਗੇ ਲਿਜਾਣ ਲਈ GRIP ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ।

ਉਸਨੇ ਅੱਗੇ ਦੱਸਿਆ ਕਿ ਰਾਜ ਦੇ ਸਬੰਧਤ ਵਿਭਾਗਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਗਿਆਨ ਸਹਿਭਾਗੀ ਸੰਸਥਾਵਾਂ ਦਾ ਫੀਲਡ ਨੈਟਵਰਕ ਇਸ ਯਤਨ ਲਈ ਸ਼ਾਮਲ ਸੀ.  ਰਾਜ ਭਰ ਵਿੱਚ ਵਿਆਪਕ ਮੁਹਿੰਮਾਂ ਦੇ ਕਾਰਨ 200 ਇਨੋਵੇਟਰਾਂ ਨੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ, ਜਿਨ੍ਹਾਂ ਵਿੱਚੋਂ 6 ਸੰਭਾਵਿਤ ਵਿਅਕਤੀਆਂ ਨੂੰ ਮਾਨਯੋਗ ਮੁੱਖ ਮੰਤਰੀ ਦੁਆਰਾ ਸਨਮਾਨਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਇਨ੍ਹਾਂ ਨੂੰ ਤਕਨੀਕੀ ਸਹਾਇਤਾ ਅਤੇ ਪੇਟੈਂਟ ਫਾਈਲਿੰਗ ਆਦਿ ਲਈ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਿਨ੍ਹਾਂ ਛੇ ਖੋਜਕਾਰਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਹਲਕੇ ਫਿਰੋਜ਼ਪੁਰ ਦਿਹਾਤੀ ਤੋਂ ਸ: ਬਲਤੇਜ ਸਿੰਘ ਮਠਾੜੂ ਸਪੁੱਤਰ ਸਰਦਾਰ ਸਵਰਨ ਸਿੰਘ ਮਠਾੜੂ ਵਾਸੀ ਸਾਂਦੇ ਹਾਸ਼ਮ ਜੋ ਕੇ ਪਹਿਲਾਂ ਰਾਸ਼ਟਰਪਤੀ ਭਵਨ ਵੱਲੋਂ ਅਵਾਰਡ ਪ੍ਰਾਪਤ ਚੁੱਕੇ ਹਨ ਵੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button