Ferozepur News

ਦਫਤਰ ਸਿਵਲ ਸਰਜਨ ਫਿਰੋਜਪੁਰ ਦੇ ਦਰਜਾ-4 ਕਰਮਚਾਰੀਆਂ ਦੀ ਚੋਣ ਹੋਈ

01 ਫਿਰੋਜ਼ਪੁਰ 22 ਅਪ੍ਰੈਲ (ਏ. ਸੀ. ਚਾਵਲਾ) ਅੱਜ ਦਫਤਰ ਸਿਵਲ ਸਰਜਨ ਫਿਰੋਜਪੁਰ ਦੇ ਦਰਜਾ-4 ਕਰਮਚਾਰੀਆਂ ਵੱਲੋਂ ਕੁਲਵੰਤ ਸਿੰਘ ਪ੍ਰਧਾਨ, ਸੁਧੀਰ ਅਲਕਜੈਂਡਰ ਜਿਲ•ਾਂ ਜਨਰਲ ਸੈਕਟਰੀ, ਰਾਮ ਅਵਤਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਕਿਸ਼ਨ ਲਾਲ ਸ਼ਰਮਾ ਪ੍ਰਧਾਨ ਹੈਲਥ ਦਰਜਾ-4 ਯੂਨੀਅਨ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜਿਲ•ਾਂ ਫਿਰੋਜਪੁਰ ਦੀ ਅਗਵਾਈ ਹੇਠ ਚੋਣ ਕੀਤੀ ਗਈ । ਇਸ ਚੋਣ ਸਰਬ ਸਹਿਮਤੀ ਨਾਲ ਕੀਤੀ ਗਈ। ਜਿਸਦੇ ਵਿੱਚ ਬਲਵੰਤ ਸਿੰਘ ਨੂੰ ਚੇਅਰਮੈਨ ਅਤੇ ਸੁਖਦੇਵ ਰਾਜ ਯਾਦਵ ਨੂੰ 8 ਵੀ ਵਾਰ ਦਫਤਰ ਸਿਵਲ ਸਰਜਨ ਦਾ ਪ੍ਰਧਾਨ ਚੁਣਿਆ ਗਿਆ। ਭੁਪਿੰਦਰ ਸੋਨੀ ਸੀਨੀਅਰ ਮੀਤ ਪ੍ਰਧਾਨ, ਉਮਾ ਦੇਵੀ ਮੀਤ ਪ੍ਰਧਾਨ, ਅਮਿਤ ਭੱਲਾ ਜਨਰਲ ਸਕੱਤਰ, ਸੁਰੇਸ਼ ਕੁਮਾਰ ਜੁਆਇੰਟ ਸਕੱਤਰ, ਬਿਸ਼ਨ ਸਿੰਘ ਕੈਸ਼ੀਅਰ, ਮਨੋਜ਼ ਕੁਮਾਰ ਪ੍ਰੈਸ ਸਕੱਤਰ, ਅਮੋਲਕ ਸਿੰਘ ਮੁੱਖ ਸਲਾਹਕਾਰ, ਜਗਰੂਪ ਮਸੀਹ ਆਡੀਟਰ ਵੀ ਚੁਣਿਆ ਗਿਆ। ਇਸ ਮੀਟਿੰਗ ਨੂੰ ਸੰਭੋਦਿਤ ਕਰਦੇ ਹੋਏ ਸਾਥੀ ਰਾਮ ਅਵਤਾਰ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਡੀ.ਏ ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਦਰਜਾ-4 ਕਰਮਚਾਰੀਆਂ ਨੂੰ ਵਰਦੀਆਂ ਨਵੇ ਰੇਟਾਂ ਤੇ ਤੁਰੰਤ ਦਿੱਤੀਆਂ ਜਾਣ। ਦਰਜਾ-4 ਕਰਮਚਾਰੀਆਂ ਨੂੰ ਯੋਗਤਾ ਅਨੁਸਾਰ ਪੱਦ ਉਨਤ ਕੀਤਾ ਜਾਵੇ। ਇਸ ਦੇ ਨਾਲ ਹੀ ਸਾਥੀ ਕੁਲਵੰਤ ਸਿੰਘ ਪ੍ਰਧਾਨ ਅਤੇ ਸੁਧੀਰ ਅਲਕਜੈਂਡਰ ਜਨਰਲ ਸਕੱਤਰ ਨੇ ਵੀ ਆਪਣੇ ਵਿਚਾਰਾ ਰਾਹੀ ਲੰਬੇ ਸਮੇਂ ਤੋ ਚੱਲੇ ਆ ਰਹੇ ਐਨ.ਐਚ.ਐਮ ਦੇ ਕਰਮਚਾਰੀਆਂ ਦਾ ਸਮਰਥਨ ਕੀਤਾ ਅਤੇ ਮੰਗ ਕੀਤੀ ਹੈ ਕਿ ਇਹਨਾਂ ਦੀ ਬਣਦੀਆਂ ਮੰਗਾ ਤੁਰੰਤ ਮੰਨੀਆ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਨਵੀ ਭਰਤੀ ਤੇ ਸਿਰਫ਼ ਬੇਸਿਕ ਪੇ ਦੇਣ ਉਪਰ ਸਖ਼ਤ ਨਖੇਦੀ ਕੀਤੀ।

Related Articles

Back to top button