Ferozepur News

ਤਿੰਨ ਰੋਜ਼ਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼

ਫਿਰੋਜ਼ਪੁਰ 25 ਸਤੰਬਰ () : ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਤਿੰਨ ਰੋਜ਼ਾ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਪ੍ਰਦੀਪ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ) ਸੁਖਵਿੰਦਰ ਸਿੰਘ ਅਤੇ ਬਲਕਾਰ ਸਿੰਘ ਸਰਕਲ ਇੰਚਾਰਜ ਖੇਡਾਂ ਫਿਰੋਜ਼ਪੁਰ ਦੀ ਅਗਵਾਈ ਹੇਠ ਹੋਇਆ। ਇਸ ਖੇਡਾਂ ਵਿਚ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖੇਡਾਂ ਦੇ ਉਦਘਾਟਨ ਸਮੇਂ ਵੱਖ-2 ਬਲਾਕਾਂ ਤੋਂ ਆਏ ਵਿਦਿਆਰਥੀ ਖਿਡਾਰੀਆਂ ਨੇ ਸਹੁੰ ਚੁੱਕ ਕੇ ਮਾਰਚ ਪਾਸ ਕੀਤਾ। ਇਸ ਤੋਂ ਉਪਰੰਤ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ) ਸੁਖਵਿੰਦਰ ਸਿੰਘ ਮੁੱਖ ਮਹਿਮਾਨ ਜੀ ਨੂੰ ਪ੍ਰਾਇਮਰੀ ਖੇਡਾਂ ਦੱਸਆ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਜਿਵੇਂ ਸਕੂਲਾਂ ਵਿੱਚ ਕੋਚਾਂ ਦਾ ਨਾ ਹੋਣਾ,ਖੇਡਾਂ ਲਈ ਫੰਡਾਂ ਦਾ ਨਾ ਹੋਣਾ,ਖੇਡ ਮੈਦਾਨਾਂ ਦਾ ਨਾ ਹੋਣਾ ਅਤੇ ਸਕੂਲਾਂ ਵਿੱਚ ਚੌਕੀਦਾਰਾਂ ਦਾ ਨਾ ਹੋਣਾ ਆਦਿ ਮੁਸ਼ਕਿਲਾਂ ਦੇ ਹੱਲ ਲਈ ਬੇਨਤੀ ਕੀਤੀ।ਇਸ ਸਮੇਂ ਮੁੱਖ ਮਹਿਮਾਨ ਰਾਣਾ ਗੁਰਮੀਤ ਸਿੰਘ ਸੋਢੀ ਜੀ ਵੱਲੋਂ ਸਟੇਡੀਅਮ ਵਿੱਚ ਸ਼ਿਰਕਤ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹਨਾ ਖੇਡਾਂ ਦੀ ਵਧਾਈ ਦਿੱਤੀ ਅਤੇ ਅਧਿਆਪਕ ਅਤੇ ਬੱਚਿਆਂ ਵੱਲੋਂ ਬਿਨ੍ਹਾਂ ਫੰਡਾਂ,ਬਿਨਾਂ ਖੇਡ ਮੈਦਾਨਾਂ ਤੋਂ,ਬਿਨਾਂ ਕੋਚਾਂ ਤੋਂ ਇਸ ਪੱਧਰ ਤੱਕ ਖੇਡਾਂ ਕਰਨ ਅਤੇ ਕਰਵਾਉਣ ਦੇ ਜਜਬੇ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਉਹ ਪ੍ਰਾਇਮਰੀ ਸਕੂਲਾਂ ਦੀਆਂ ਮੁਸ਼ਕਿਲਾਂ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ ਅਤੇ ਅਗਲੇ ਸਾਲ ਤੱਕ ਪ੍ਰਾਇਮਰੀ ਪੱਧਰ ਤੇ ਕੋਚ ਭਰਤੀ ਕਰਨ ਅਤੇ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਵਾਧਾ ਕੀਤਾ।ਉਹਨਾਂ ਜਿਲ੍ਹਾ ਟੂਰਨਾਮੈਂਟ ਖੇਡ ਕਮੇਟੀ ਨੂੰ 51000/-ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ।ਉਪਰੰਤ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ) ਸ਼੍ਰੀ ਪ੍ਰਦੀਪ ਸ਼ਰਮਾਂ  ਨੇ ਮੁੱਖ ਮਹਿਮਾਨ ਜੀ ਦਾ ਦਿੱਤੀ ਰਾਸ਼ੀ ਲਈ ਅਤੇ ਪ੍ਰਾਇਮਰੀ ਸਕੂਲਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਦੇ ਵਾਦੇ ਲਈ ਧੰਨਵਾਦ ਕੀਤਾ।ਇਸ ਮੌਕੇ ਜਿਲ੍ਹਾ ਟੂਰਨਾਮੈਂਟ ਖੇਡ ਕਮੇਟੀ ਵੱਲੋਂ ਮੁੱਖ ਮਹਿਮਾਨ ਰਾਣਾ ਗੁਰਮੀਤ ਸਿੰਘ ਸੋਢੀ,ਭੁਪਿੰਦਰਪਾਲ ਸਿੰਘ ਸੰਧੂ (ਰਾਜੂ ਸਾਈਆਂ ਵਾਲਾ,ਗੁਰਦੀਪ ਸਿੰਘ ਢਿੱਲੋਂ,ਪੀ.ਐੱਸ.ਓ.ਅੰਗਰੇਜ ਸਿੰਘ ਸੰਧੂ,ਦਵਿੰਦਰ ਸਿੰਘ ਜੰਗ,ਰਵੀ ਸ਼ਰਮਾਂ,ਵਿੱਕੀ ਕਾਹਨ ਸਿੰਘ ਵਾਲਾ,ਰਵੀ ਚਾਵਲਾ,ਮਿੰਕੂ ਐੱਮ.ਸੀ,ਨਿਸ਼ੂ,ਅਨੀਸ਼,ਸਿਮਰਨਪਾਲ ਭੰਡਾਰੀ,ਬਲਜੀਤ ਸਿੰਘ ਰੱਖੜੀ ਨੂੰ ਸਨਮਾਨਿਤ ਕੀਤਾ।ਇਸ ਸਮੇਂ ਜਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,ਸੀ.ਐੱਚ.ਟੀ,ਐੱਚ.ਟੀ, ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Related Articles

Back to top button