Ferozepur News

ਕੰਟੋਨਮੈਂਟ ਬੋਰਡ ਵਿੱਚ ਅੰਗਰੇਜ਼ਾਂ ਦਾ ਕਾਨੂੰਨ ਖ਼ਤਮ ਕਰਨ ਦੇ ਲਈ ਕੇਂਦਰ ਨੂੰ ਲਿਖੀ ਚਿੱਠੀ: ਪਿੰਕੀ

ਵਿਧਾਇਕ ਨੇ ਕਿਹਾ, ਪੰਜਾਬ ਸਰਕਾਰ ਵੱਲੋਂ ਕੰਟੋਨਮੈਂਟ ਬੋਰਡ ਦੇ 74ਵੇਂ ਸੰਸ਼ੋਧਨ ਦੇ ਤਹਿਤ ਸਿਵਲ ਏਰੀਏ ਨੂੰ ਫ਼ਰੀ ਹੋਲਡ ਕਰਕੇ ਨਗਰ ਕੌਂਸਲ ਬਣਾਉਣ ਦੀ ਸਿਫ਼ਾਰਿਸ਼ ਕੀਤੀ ਗਈ

ਕੰਟੋਨਮੈਂਟ ਬੋਰਡ ਵਿੱਚ ਅੰਗਰੇਜ਼ਾਂ ਦਾ ਕਾਨੂੰਨ ਖ਼ਤਮ ਕਰਨ ਦੇ ਲਈ ਕੇਂਦਰ ਨੂੰ ਲਿਖੀ ਚਿੱਠੀ: ਪਿੰਕੀ
ਵਿਧਾਇਕ ਨੇ ਕਿਹਾ, ਪੰਜਾਬ ਸਰਕਾਰ ਵੱਲੋਂ ਕੰਟੋਨਮੈਂਟ ਬੋਰਡ ਦੇ 74ਵੇਂ ਸੰਸ਼ੋਧਨ ਦੇ ਤਹਿਤ ਸਿਵਲ ਏਰੀਏ ਨੂੰ ਫ਼ਰੀ ਹੋਲਡ ਕਰਕੇ ਨਗਰ ਕੌਂਸਲ ਬਣਾਉਣ ਦੀ ਸਿਫ਼ਾਰਿਸ਼ ਕੀਤੀ ਗਈ
ਢਾਈ ਕਰੋੜ ਰੁਪਏ ਦੀ ਲਾਗਤ ਨਾਲ ਕੰਟੋਨਮੈਂਟ ਇਲਾਕੇ ਦੀਆਂ ਸੜਕਾਂ ਅਤੇ ਪਾਰਕਾਂ ਨੂੰ ਵਿਕਸਿਤ ਕਰਨ ਦਾ ਪ੍ਰਾਜੈਕਟ ਹੋਇਆ ਸ਼ੁਰੂ

ਕੰਟੋਨਮੈਂਟ ਬੋਰਡ ਵਿੱਚ ਅੰਗਰੇਜ਼ਾਂ ਦਾ ਕਾਨੂੰਨ ਖ਼ਤਮ ਕਰਨ ਦੇ ਲਈ ਕੇਂਦਰ ਨੂੰ ਲਿਖੀ ਚਿੱਠੀ: ਪਿੰਕੀ
ਫਿਰੋਜ਼ਪੁਰ 28 ਜੂਨ 2020 ( )
ਕੰਟੋਨਮੈਂਟ ਇਲਾਕੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਣੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਤੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਕਈ ਤਰਾ੍ਹਂ ਦੇ ਸੁਧਾਰਾਂ ਦੇ ਲਈ ਲਿਖਿਆ ਗਿਆ ਹੈ। ਇਹ ਜਾਣਕਾਰੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ 74 ਵੇਂ ਸੰਸ਼ੋਧਨ ਦੇ ਤਹਿਤ ਫਿਰੋਜ਼ਪੁਰ ਛਾਉਣੀ ਵਿੱਚ ਸਿਵਲ ਏਰੀਏ ਨੂੰ ਫਰੀ ਹੋਲਡ ਕਰਨ ਅਤੇ ਨਗਰ ਕੌਂਸਲ ਵਿੱਚ ਸ਼ਾਮਲ ਕਰਨ ਦੇ ਲਈ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੰਟੋਨਮੈਂਟ ਬੋਰਡ ਦੇ ਤਹਿਤ ਆਉਣ ਵਾਲੇ ਬਾਜਾਰਾਂ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਵਿਧਾਇਕ ਪਿੰਕੀ ਨੇ ਕਿਹਾ ਕਿ ਕੰਟੋਨਮੈਂਟ ਇਲਾਕੇ ਦੇ ਚਹੁੰਤਰਫਾ ਵਿਕਾਸ ਦੇ ਲਈ ਕਈ ਕਦਮ ਉਠਾਏ ਗਏ ਹਨ। ਇੱਥੋਂ ਦੀਆਂ ਸੜਕਾਂ ਤੋਂ ਕਬਜੇ ਹਟਾ ਕੇ ਉਨ੍ਹਾਂ ਨੂੰ ਚੌੜਾ ਕੀਤਾ ਗਿਆ ਹੈ, ਨਾਲ ਹੀ ਫੁੱਟਪਾਥ ਬਣਾਏ ਜਾ ਰਹੇ ਹਨ। ਚਰਚ ਰੋਡ, ਕੋਰਟ ਰੋਡ ਅਤੇ ਸਦਰ ਬਾਜਾਰ ਰੋਡ 16 ਫੁਟ ਦੀ ਬਜਾਏ ਹੁਣ 32 ਫੁੱਟ ਦੀ ਹੋ ਗਈ ਹੈ। ਲੋਕ ਖੁਦ ਅੱਗੇ ਜਾ ਕੇ ਇਸ ਕਾਰਜ ਵਿੱਚ ਸਹਿਯੋਗ ਦੇ ਰਹੇ ਹਨ। ਵਿਧਾਇਕ ਪਿੰਕੀ ਨੇ ਕਿਹਾ ਕਿ ਇੱਥੇ ਸੜਕਾਂ ਦੀ ਕਵਾਲਿਟੀ ਹਾਈਵੇ ਵਰਗੀ ਹੋ ਗਈ ਹੈ, ਜਿਸ ਤੋਂ ਲੋਕ ਕਾਫੀ ਖੁਸ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਸੜਕ ਨਿਰਮਾਣ ਦੇ ਕਾਰਜ ਉਹ ਖੁਦ ਕਰਵਾ ਰਹੇ ਹਨ ਅਤੇ ਕਮੀਸ਼ਨਬਾਜੀ ਦਾ ਕੰਮ ਬੰਦ ਕਰਵਾ ਦਿੱਤਾ ਹੈ, ਜਿਸ ਨਾਲ ਕੈਂਟ ਦੀਆਂ ਸੜਕਾਂ ਪਹਿਲੀ ਵਾਰ ਬੇਹੱਦ ਉੱਚ ਗੁਣਵੱਤਾ ਵਾਲੀ ਬਣੀਆਂ ਹਨ। ਇਹ ਸਾਰਾ ਕੰਮ ਢਾਈ ਕਰੋੜ ਰੁਪਏ ਦੀ ਜਾਰੀ ਗ੍ਰਾਂਟ ਵਿੱਚੋਂ ਹੋ ਰਿਹਾ ਹੈ। ਇਸ ਵਿੱਚੋਂ ਇੱਕ ਕਰੋੜ ਰੁਪਹੇ ਡੀਸੀ ਕੰਪਲੈਕਸ ਦੇ ਸਾਹਮਣੇ ਵਾਲੀ ਕੰਟੋਨਮੈਂਟ ਪਾਰਕ ਨੂੰ ਡਿਵੈਲਪ ਕਰਨ ਤੇ ਖਰਚ ਹੋ ਰਿਹਾ ਹੈ, ਜਿਸ ਵਿੱਚ ਇੱਕ ਐਲਸੀਡੀ ਲਗਾਈ ਜਾਵੇਗੀ, ਜਿਸ ਤੇ ਸਵੇਰੇ ਸ਼ਾਮ ਸ੍ਰੀ. ਹਰਮਿੰਦਰ ਸਾਹਿਬ ਅਤੇ ਮਾਤਾ ਵੈਸ਼ਨੂੰ ਦੇਵੀ ਤੋਂ ਲਾਈਵ ਪ੍ਰਸਾਰਨ ਚਲਾਇਆ ਜਾਵੇਗਾ। ਉਨ੍ਹਾ ਨੇ ਕਿਹਾ ਕਿ ਫਿਰੋਜ਼ਪੁਰ ਛਾਉਣੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਅਤੇ ਇੱਥੇ ਕਈ ਵੱਡੇ ਪ੍ਰਾਜੈਕਟਸ ਲਿਆਂਦੇ ਜਾ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਰੂਪ ਨਾਰਾਇਣ, ਪਵਨ ਸੇਠ ਨੇ ਕੰਟੋਨਮੈਂਟ ਵਿੱਚ ਬਣਾਈ ਜਾ ਰਹੀ ਸੜਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇੱਥੇ ਪਹਿਲਾ ਇਨੀ ਵਧੀਆ ਕਵਾਲਿਟੀ ਦਾ ਕੰਮ ਕਦੀ ਨਹੀਂ ਹੋਇਆ।

Related Articles

Leave a Reply

Your email address will not be published. Required fields are marked *

Back to top button