Ferozepur News

ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਹੋਈ – ਨਵੀਂ ਕਿਤਾਬ 'ਤੇ ਕੀਤੀ ਵਿਚਾਰ ਗੋਸ਼ਟੀ

TARKSHEEL AT GHS

ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਹੋਈ – ਨਵੀਂ ਕਿਤਾਬ &#39ਤੇ ਕੀਤੀ ਵਿਚਾਰ ਗੋਸ਼ਟੀ

ਗੁਰੂਹਰਸਹਾਏ, 11 ਮਈ (ਪਰਮਪਾਲ ਗੁਲਾਟੀ)- ਤਰਕਸ਼ੀਲ ਸੁਸਾਇਟੀ ਗੁਰੂਹਰਸਹਾਏ ਇਕਾਈ ਦੀ ਮੀਟਿੰਗ ਜਥੇਬੰਦਕ ਮੁਖੀ ਲਖਵਿੰਦਰ ਸ਼ਰੀਂਹਵਾਲਾ ਦੀ ਅਗਵਾਈ ਹੇਠ ਹੋਈ। ਇਸ ਸਮੇਂ ਰਣਜੀਤ ਮੋਠਾਂਵਾਲੀ, ਡਾ: ਸੁਖਚੈਨ ਸੈਦੋ ਕੇ, ਮਨਦੀਪ ਸੈਦੋ ਕੇ, ਪ੍ਰਵੀਨ ਮੇਘਾ ਰਾਏ, ਪਾਲਾ ਸਿੰਘ ਸ਼ਰੀਂਹਵਾਲਾ, ਰਮਨ ਬਹਿਲ, ਮਾ: ਦਿਨੇਸ਼ ਕੁਮਾਰ ਆਦਿ ਸਾਥੀ ਮੌਜੂਦ ਸਨ। ਮੀਟਿੰਗ ਅੰਦਰ ਜਿਥੇ ਵੱਖ-ਵੱਖ ਏਜੰਡੇ ਵਿਚਾਰੇ ਗਏ, ਉਥੇ ਅਗਲੀ ਕਿਤਾਬ ਉਪੱਰ ਵਿਚਾਰ-ਗੋਸ਼ਟੀ ਕਰਵਾਉਣ ਦਾ ਮਤਾ ਪਾਇਆ ਗਿਆ। ਜਥੇਬੰਦਕ ਮੁਖੀ ਲਖਵਿੰਦਰ ਸ਼ਰੀਂਹ ਵਾਲਾ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਨ•ਾਂ ਨੂੰ ਆਪਣੀਆਂ ਮਾਨਸਿਕ ਤੇ ਘਰੇਲੂ ਮੁਸ਼ਕਿਲਾਂ ਦੇ ਹੱਲ ਲਈ ਕਿਸੇ ਪਾਖੰਡੀ ਸਾਧਾਂ-ਸੰਤਾਂ, ਝਾੜ-ਫੂਕ ਕਰਨ ਵਾਲਿਆਂ, ਪੁੱਛਾਂ ਦੇਣ ਵਾਲਿਆਂ ਆਦਿ ਕੋਲ ਜਾ ਕੇ ਆਪਣੀ ਮਾਨਸਿਕ, ਆਰਥਿਕ ਤੇ ਸਰੀਰਕ ਲੁੱਟ ਨਹੀਂ ਕਰਵਾਉਣੀ ਚਾਹੀਦੀ, ਸਗੋਂ ਤਰਕਸ਼ੀਲ ਸੋਚ ਦੇ ਧਾਰਨੀ ਬਣ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਮਾਹਿਰ ਡਾਕਟਰ ਸਾਹਿਬਾਨਾ ਦੀ ਰਾਇ ਲੈਣੀ ਚਾਹੀਦੀ ਹੈ। ਮੀਡੀਆ ਮੁਖੀ ਪ੍ਰੋ: ਅਵਤਾਰ ਦੀਪ ਨੇ ਬੋਲਦਿਆਂ ਹੋਇਆ ਕਿਹਾ ਕਿ ਮੋਗਾ ਵਿਖੇ ਵਾਪਰੀਆਂ &#39ਔਰਬਿਟ ਬੱਸ ਕਾਂਡ&#39 ਮੰਦਭਾਗੀ ਤੇ ਸ਼ਰਮਨਾਕ ਘਟਨਾ ਹੈ। ਉਨ•ਾਂ ਤਰਕਸ਼ੀਲ ਸੁਸਾਇਟੀ ਵਲੋਂ ਮੰਗ ਕੀਤੀ ਕਿ ਦੋਸ਼ੀਆਂ ਤੇ ਪਰਚੇ ਦਰਜ ਕਰਕੇ ਬਣਦੀ ਸਜਾ ਦਿੱਤੀ ਜਾਵੇ ਅਤੇ ਫਰੀਦਕੋਟ ਵਿਖੇ ਝੂਠੇ ਪਰਚੇ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਵਿਦਿਆਰਥੀ ਆਗੂਆਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।

Related Articles

Back to top button