Ferozepur News

ਡਾਇਬਿਟੀਜ਼ ਕਈ ਬਿਮਾਰੀਆਂ ਦਾ ਕਾਰਨ : ਡਾ. ਮੀਨਾਕਸ਼ੀ

ਵਿਸ਼ਵ ਡਾਇਬਿਟੀਜ਼ ਦਿਵਸ ਮੌਕੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਜਾਗਰੂਕਤਾ ਸੰਦੇਸ਼ ਜਾਰੀ

ਡਾਇਬਿਟੀਜ਼ ਕਈ ਬਿਮਾਰੀਆਂ ਦਾ ਕਾਰਨ : ਡਾ. ਮੀਨਾਕਸ਼ੀ

ਡਾਇਬਿਟੀਜ਼ ਕਈ ਬਿਮਾਰੀਆਂ ਦਾ ਕਾਰਨ : ਡਾ. ਮੀਨਾਕਸ਼ੀ

– ਵਿਸ਼ਵ ਡਾਇਬਿਟੀਜ਼ ਦਿਵਸ ਮੌਕੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਜਾਗਰੂਕਤਾ ਸੰਦੇਸ਼ ਜਾਰੀ

ਫਿਰੋਜ਼ਪੁਰ 14 ਨਵੰਬਰ , 2023: 

ਡਾਇਬਿਟੀਜ਼ ਦਾ ਖ਼ਤਰਾ ਪਿਛਲੇ ਇੱਕ ਦਹਾਕੇ ਵਿੱਚ ਕਾਫੀ ਤੇਜ਼ੀ ਨਾਲ ਵਧਦਾ ਹੋਇਆ ਦਿਖਾਈ ਦਿੱਤਾ। ਹੁਣ 40 ਸਾਲਾਂ ਦੇ ਵਿਅਕਤੀਆਂ ਤੋਂ ਲੈਕੇ ਬੱਚਿਆਂ ਤੱਕ ਵੀ ਡਾਇਬੀਟੀਜ਼ ਨਾਲ ਪੀੜਤ ਪਾਏ ਜਾ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਵਿਵ ਡਾਇਬੀਟੀਜ਼ (ਸ਼ੂਗਰ) ਦਿਵਸ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਜਾਗਰੂਕਤਾ ਸੰਦੇਸ਼ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਾਇਬੀਟੀਜ਼ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ/ਬਿਮਾਰੀਆਂ ਦੇ ਕਾਰਨ ਬਣ ਸਕਦੀ ਹੈ।

ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਨੇ ਦੱਸਿਆ ਕਿ ਡਾਇਬਿਟਿਜ਼ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਵਿਚ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਭਰ ਵਿੱਚ ਹਰ ਸਾਲ ਡਾਇਬਿਟੀਜ਼ ਤੋਂ ਕਰੀਬ 40 ਲੱਖ ਮੌਤਾਂ ਹੁੰਦੀਆਂ ਹਨ। ਇਸ ਲਈ ਆਲਮੀ ਪੱਧਰ ਤੇ ਲੋਕਾਂ ਨੂੰ ਡਾਇਬੀਟੀਜ਼ ਦੇ ਇਲਾਜਨਿਦਾਨ, ਦੇਖਭਾਲ ਤੇ ਬਚਾਅ ਬਾਰੇ ਜਾਗਰੂਕ ਕਰਨ ਲਈ ਹਰ ਸਾਲ 14 ਨਵੰਬਰ ਨੂੰ ਵਰਲਡ ਡਾਇਬੀਟੀਜ਼ ਡੇ (ਵਿਵ ਸ਼ੂਗਰ ਦਿਵਸ) ਵਜੋਂ ਮਨਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਡਾਇਬਿਟੀਜ਼/ਸ਼ੂਗਰ ਦੀ ਬਿਮਾਰੀ ‘ਤੇ ਘਿਓਤੇਲਮੈਦਾ ਤੇ ਚੀਨੀ ਦੀ ਵਰਤੋਂ ਘੱਟ ਕਰਕੇ, ਰੋਜ਼ਾਨਾ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਸੇਵਨਰੋਜ਼ਾਨਾ ਅੱਧਾ ਘੰਟਾਂ ਸੈਰ ਅਤੇ ਹਫਤੇ ਵਿੱਚ ਘੱਟੋ-ਘੱਟ 5 ਦਿਨ ਕਸਰਤਬੀੜੀ –ਸਿਗਰਟ ਦੀ ਵਰਤੋਂ ਨਾ ਕਰਕੇ, ਆਪਣੇ ਸ਼ਰੀਰ ਦਾ ਵਜ਼ਨ ਸੰਤੁਲਿਤ ਰੱਖ ਕੇ ਕਾਬੂ ਪਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਡਾਇਬਿਟੀਜ਼ (ਸ਼ੂਗਰ ਰੋਗ) ਬਾਰੇ ਸੁਚੇਤ ਰਹਿ ਕੇ ਹੀ ਅਸੀਂ ਇਸ ਬਿਮਾਰੀ ਤੋਂ ਬੱਚ ਸਕਦੇ ਹਾਂ। ਸ਼ੂਗਰ ਦੀ ਬਿਮਾਰੀ ਤੋਂ ਗ੍ਰਸਤ 2 ਵਿੱਚੋ 1 ਮਨੁੱਖ ਬਿਨਾਂ ਜਾਂਚ ਤੋਂ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਪਿਸ਼ਾਬ ਆਉਣਾਬਹੁਤ ਜ਼ਿਆਦਾ ਭੁੱਖ ਲੱਗਣਾਬਾਰ-ਬਾਰ ਪਿਆਸ ਲੱਗਣਾਥਕਾਵਟ ਅਤੇ ਕਮਜ਼ੋਰੀ ਹੋਣਾਬਾਰ-ਬਾਰ ਲਾਗ ਹੋਣਾਜਖਮ ਦਾ ਦੇਰੀ ਨਾਲ ਠੀਕ ਹੋਣਾ ਸ਼ੂਗਰ ਦੀ ਬਿਮਾਰੀ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਬਾਰੇ ਟੈਸਟ ਰਾਹੀਂ ਖੂਨ ਵਿੱਚ ਸ਼ੂਗਰ ਦੀ ਮਾਤਰਾ ਤੋਂ ਪਤਾ ਲਗਾਇਆ ਜਾ ਸਕਦਾ ਹੈ

ਉਨਾਂ ਦੱਸਿਆ ਕਿ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਡਾਇਬੀਟੀਜ਼ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।

ਇਸ ਮੌਕੇ ਸੁਪਰਡੈਂਟ ਪਰਮਵੀਰ ਮੋਂਗਾਡਿਪਟੀ ਮਾਸ ਮੀਡੀਆ ਅਫਸਰ ਸੰਦੀਪਡੀ.ਐਸ.. ਸੁਖਦੇਵ ਰਾਜਸੰਜੀਵ ਬਹਿਲ ਅਤੇ ਰਵੀ ਚੋਪੜਾ ਮੋਜੂਦ ਸਨ

ਡਾਇਬਿਟੀਜ਼ ਕਈ ਬਿਮਾਰੀਆਂ ਦਾ ਕਾਰਨ : ਡਾ. ਮੀਨਾਕਸ਼ੀ

Related Articles

Leave a Reply

Your email address will not be published. Required fields are marked *

Back to top button