Ferozepur News

ਪਿੰਡ ਅਟਾਰੀ ਵਿਖੇ ਜਿਲ•ਾ ਪੱਧਰੀ ਬੇਟੀ ਬਚਾਓ, ਬੇਟੀ ਪੜਾਓ ਜਾਗਰੂਕਤਾ ਸਮਾਗਮ ਦਾ ਆਯੋਜਨ

DSC00429ਫ਼ਿਰੋਜ਼ਪੁਰ 7 ਜਨਵਰੀ  (ਏ.ਸੀ.ਚਾਵਲਾ) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਿਲ•ਾ ਪ੍ਰਸ਼ਾਸਨ, ਸਿੱਖਿਆ, ਸਿਹਤ ਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕ ਕਰਨ ਅਤੇ ਲੜਕੀਆਂ ਨੂੰ ਸਮਾਜ ਵਿਚ ਬਰਾਬਰ ਦਾ ਕੁਤਬਾ ਪ੍ਰਦਾਨ ਕਰਨ ਦੇ ਮਨੋਰਥ ਨਾਲ ਪਿੰਡ ਅਟਾਰੀ ਵਿਖੇ ਜਿਲ•ਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।  ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੀ.ਏ.ਡੀ.ਪੀ. ਪੰਜਾਬ ਦੇ ਚੇਅਰਮੈਨ ਸ.ਅਵਤਾਰ ਸਿੰਘ ਮਿੰਨਾ, ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਡੀ.ਪੀ.ਚੰਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਨੀਤ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਇਹ ਵੱਡੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਲੜਕਿਆਂ ਦੇ ਮੁਕਾਬਲੇ ਘੱਟ ਲੜਕੀਆਂ ਵਾਲੇ ਜਿਲਿ•ਆਂ ਦੇ ਕਰਵਾਏ ਗਏ ਸਰਵੇ ਵਿਚ ਜਿਹੜੇ 100 ਜਿਲ•ੇ ਸਾਹਮਣੇ ਆਏ ਹਨ, ਉਨ•ਾਂ ਵਿਚ ਫਿਰੋਜਪੁਰ ਜਿਲ•ਾ ਵੀ ਸ਼ਾਮਲ ਹੈ। ਉਨ•ਾਂ ਕਿਹਾ ਕਿ ਸਾਰੇ ਧਰਮ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸੰਦੇਸ਼ ਦਿੰਦੇ ਹਨ ਪਰ ਸਾਡੇ ਸਮਾਜ ਵਿਚ ਕੰਨਿਆਂ ਭਰੂਣ ਹੱਤਿਆ ਵਰਗੀ ਬਿਮਾਰੀ ਵੱਡਾ ਕਲੰਕ ਹੈ, ਜਿਸ ਨੂੰ ਜੜ• ਤੋਂ ਖਤਮ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ•ਾਂ ਜਿਲ•ਾ ਪ੍ਰਸ਼ਾਸਨ ਵੱਲੋਂ ਕੰਨਿਆਂ ਭਰੂਣ ਹੱਤਿਆ ਖਿਲਾਫ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਕੁਰੀਤੀ ਨੂੰ ਖਤਮ ਕਰਨ ਵਿਚ ਸਹਿਯੋਗ ਦੇਣ। ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਘੱਟ ਲੜਕੀਆਂ ਵਾਲੇ 11 ਜਿਲਿ•ਆਂ ਵਿਚ ਫਿਰੋਜਪੁਰ 10ਵੇਂ ਨੰਬਰ ਤੇ ਆਉਂਦਾ ਹੈ ਤੇ ਕੰਨਿਆਂ ਭਰੂਣ ਹੱਤਿਆ ਸਾਡੇ ਸਮਾਜ  ਤੇ ਵੱਡਾ  ਕਲੰਕ ਹੈ। ਉਨ•ਾਂ ਕਿਹਾ ਕਿ ਫਿਰੋਜਪੁਰ ਜਿਲ•ੇ ਵਿਚ ਪਹਿਲੇ 1000 ਲੜਕਿਆਂ ਪਿੱਛੇ ਸਿਰਫ਼ 847 ਲੜਕੀਆਂ ਸਨ।  ਪਰ ਪੰਜਾਬ ਸਰਕਾਰ ਤੇ ਜਿਲ•ਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਕਾਰਨ ਹੁਣ ਫਿਰੋਜਪੁਰ ਜਿਲੇ• ਵਿਚ 1000 ਲੜਕੀਆਂ ਪਿੱਛੇ 890 ਲੜਕੀਆਂ ਹਨ। ਜਿਸ ਨੂੰ ਬਰਾਬਰ ਕਰਨ ਦੀ ਲੋੜ ਹੈ। ਉਨ•ਾਂ  ਕਿਹਾ ਕਿ ਉਦੋਂ ਤੱਕ ਸਾਡਾ ਸਾਰਿਆਂ ਦਾ ਸਿਰ ਨੀਵਾਂ ਰਹੇਗਾ, ਜਦੋਂ ਤੱਕ ਲੜਕਿਆਂ ਦੇ ਮੁਕਾਬਲੇ  ਲੜਕੀਆਂ ਦੀ ਸੰਖਿਆ ਬਰਾਬਰ ਨਹੀਂ ਹੁੰਦੀ। ਉਨ•ਾਂ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਪੜਾਈ ਤੇ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆ ਪੀ.ਏ.ਡੀ.ਬੀ. ਪੰਜਾਬ ਦੇ ਚੇਅਰਮੈਨ ਸ.ਅਵਤਾਰ ਸਿੰਘ ਮਿੰਨਾ, ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਡੀ.ਪੀ.ਚੰਦਨ, ਸ.ਦਰਸ਼ਨ ਸਿੰਘ ਮੋਠਾਂਵਾਲਾ ਮੈਬਰ ਸ਼੍ਰੋਮਣੀ ਕਮੇਟੀ , ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ ਤੇ ਸ੍ਰੀਮਤੀ ਰਮਾ ਖੰਨਾ ਆਦਿ ਬੁਲਾਰਿਆਂ ਨੇ ਕੰਨਿਆਂ ਭਰੂਣ ਹੱਤਿਆ ਨੂੰ ਰੋਕਣ ਲਈ ਕਿਹਾ ਕਿ ਸਾਨੂੰ  ਲੜਕੀਆਂ ਪ੍ਰਤੀ ਪੂਰੇ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਤੇ ਇਸ ਦੀ ਸ਼ੁਰੂਆਤ ਸਾਰਿਆਂ ਨੂੰ ਆਪਣੇ ਆਪ ਤੋ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਭਰੂਣ ਹੱਤਿਆਵਾਂ ਕਰਨ ਵਾਲੀਆਂ ਨੂੰ ਕਾਨੂੰਨੀ ਸਜਾ ਦੇ ਨਾਲ ਨਾਲ ਉਨ•ਾਂ ਦਾ ਸਮਾਜਿਕ ਬਾਈਕਾਟ ਵੀ ਹੋਣਾ ਚਾਹੀਦਾ ਹੈ।  ਇਸ ਮੌਕੇ 100 ਤੋਂ ਵੱਧ ਨਵ ਜੰਮੀਆਂ ਬੱਚੀਆਂ ਤੇ ਉਨ•ਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵ ਜੰਮੀਆਂ ਬੱਚੀਆਂ ਦੇ ਸਿਹਤ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਰਕਾਰੀ ਸਕੂਲ ਪਿੰਡੀ ਦੇ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆਵਾਂ ਖਿਲਾਫ ਜਾਗਰੂਕ ਕਰਦੀ ਸਕਿੱਟ, ਲੋਕ ਚੇਤਨਾ ਮੰਚ ਜ਼ੀਰਾ ਵੱਲੋਂ ਨਾਟਕ, ਸਰਕਾਰੀ  ਸਕੂਲ ਸੋਢੀ ਨਗਰ ਦੇ ਵਿਦਿਆਰਥੀਆਂ ਮਲਵਈ ਗਿੱਧਾ ਅਤੇ ਸਰਕਾਰੀ ਸਕੂਲ ਝੋਕ ਹਰੀ ਹਰ ਦੀਆਂ ਵਿਦਿਆਰਥੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਨਵ ਜੰਮੀਆਂ ਬੱਚੀਆ ਦੀ ਲੋਹੜੀ ਮਨਾਈ ਗਈ ਅਤੇ ਬੂਟੇ ਵੀ ਲਗਾਏ ਗਏਇਸ ਸਮਾਗਮ ਵਿਚ ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ,ਮੈਡਮ ਸ਼ਸ਼ੀ ਤਿਆਗੀ ਜਿਲ•ਾ ਸਮਾਜਿਕ ਸੁਰੱਖਿਆ ਅਫਸਰ, ਸ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਸ.ਗੁਰਜੀਤ ਸਿੰਘ ਚੀਮਾ ਸਰਪੰਚ ਅਟਾਰੀ, ਸ.ਦਿਲਬਾਗ ਸਿੰਘ ਵਿਰਕ, ਸ.ਕਿੱਕਰ ਸਿੰਘ ਕੁਤਬੇ ਵਾਲਾ, ਸ.ਨਰਿੰਦਰ ਸਿੰਘ ਜੋਸ਼ਨ, ਸ.ਪ੍ਰਗਟ ਸਿੰਘ ਬਰਾੜ ਉਪ ਜਿਲ•ਾ ਸਿੱਖਿਆ ਅਫਸਰ, ਜਿਲ•ਾ ਬੱਚਤ ਅਫਸਰ ਸ.ਬਲਦੇਬ ਸਿੰਘ ਭੁੱਲਰ, ਸ.ਰਵੀਇੰਦਰ ਸਿੰਘ, ਸ੍ਰੀ ਈਸ਼ਵਰ ਸ਼ਰਮਾ, ਮਿਸ ਸ਼ਰਨਦੀਪ ਕੌਰ, ਸ੍ਰੀ ਵਿਭੋਰ ਸ਼ਰਮਾ ਡੀ.ਐਸ.ਪੀ., ਡਾ.ਸੁਖਮੰਦਰ ਸਿੰਘ, ਡਾ.ਰਾਮੇਸ਼ਵਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋ ਇਲਾਵਾ ਨਿਵਾਸੀ ਹਾਜਰ ਸਨ।

Related Articles

Back to top button