Ferozepur News

ਅਜਾਦੀ ਦਾ ਅਮ੍ਰਿਤ ਮਹਾਉਤਸਵ ਪ੍ਰੋਗਰਾਮ ਸਫਲਤਾ ਪੂਰਵਕ ਸਪੰਨ

ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਸਫਾਈ ਵਿੱਚ ਯੋਗਦਾਨ ਕਰਨ ਵਾਲੇ ਸਕੂਲ, ਕਾਲਜਾ ਅਤੇ ਸੰਸਥਾਵਾ ਨੂੰ ਕੀਤਾ ਸਨਮਾਨਿਤ

ਅਜਾਦੀ ਦਾ ਅਮ੍ਰਿਤ ਮਹਾਉਤਸਵ ਪ੍ਰੋਗਰਾਮ ਸਫਲਤਾ ਪੂਰਵਕ ਸਪੰਨ

ਅਜਾਦੀ ਦਾ ਅਮ੍ਰਿਤ ਮਹਾਉਤਸਵ ਪ੍ਰੋਗਰਾਮ ਸਫਲਤਾ ਪੂਰਵਕ ਸਪੰਨ
ਗਾਂਧੀ ਜੰਯਤੀ ਤੇ ਕੱਚਰੇ ਤੋ ਅਜਾਦੀ ਦਾ ਦਿਤਾ ਸੁਨੇਹਾ
ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਸਫਾਈ ਵਿੱਚ ਯੋਗਦਾਨ ਕਰਨ ਵਾਲੇ ਸਕੂਲ, ਕਾਲਜਾ ਅਤੇ ਸੰਸਥਾਵਾ ਨੂੰ ਕੀਤਾ ਸਨਮਾਨਿਤ
ਅਕਤੂੁਬਰ ਮਹੀਨੇ ਚਲੇਗਾ ਸਪੈਸ਼ਲ ਕਲੀਨਿਨੈਸ ਡਰਾਇਵ

ਫਿਰੋਜ਼ਪੁਰ 3 ਅਕਤੂਬਰ, 2021:  ਗਾਂਧੀ ਜੰਯਤੀ ਦੇ ਮੋਕੇ ਤੇ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਨਗਰ ਕੌਂਸਲ,ਫਿਰੋਜ਼ਪੁਰ ਵੱਲੋ ਚਲਾਏ ਗਏ ਅਜਾਦੀ ਦਾ ਅਮ੍ਰਿਤ ਮਹਾਉਤਸਵ ਮਿਤੀ: 27 ਸਤੰਬਰ ਤੋ 3 ਅਕਤੂਬਰ 2021 ਪ੍ਰੋਗਰਾਮ ਤਹਿਤ ਅੱਜ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਜੀ ਦੀ ਧਰਮਪਤਨੀ ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਵਨੀਤ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾ ਅਤੇ ਅਗਵਾਈ ਹੇਠ ਸਵੇਰੇ 7 ਵਜੇ ਤੋ ਵੱਖ-ਵੱਖ ਸਮਾਜ ਸੇਵੀ ਸੰਸਥਾਵਾ, ਸਕੂਲਾ, ਕਾਲਜਾ ਦੇ ਐਨ.ਐਸ.ਐਸ ਦੇ ਵਿਦਿਆਰਥੀਆ, ਨਗਰ ਕੌਂਸਲ ਫਿਰੋਜ਼ਪੁਰ ਦੇ ਸਮੂਹ ਕਰਮਚਾਰੀ/ਅਧਿਕਾਰੀ ਨੇ ਸ਼ਹੀਦ ਭਗਰ ਸਿੰਘ ਪਾਰਕ ਵਿਖੇ ਲਗਭਗ 1 ਘੰਟਾ ਸਫਾਈ ਸਬੰਧੀ ਸ਼੍ਰਮਦਾਨ ਕੀਤਾ। ਉਸ ਉਪਰੰਤ ਬਾਰਿਸ਼ ਕਾਰਨ ਇਸ ਪ੍ਰੋਗਰਾਮ ਨੂੰ ਜਲਦ ਸਮਾਪਤ ਕਰਨ ਉਪਰੰਤ ਦਫ਼ਤਰ ਨਗਰ ਕੌਂਸਲ,ਫਿਰੋਜ਼ਪੁਰ ਦੇ ਮੀਟਿੰਗ ਹਾਲ ਵਿਖੇ ਇਹਨਾ ਸੰਸਥਾਵਾ, ਸਕੂਲ, ਕਾਲਜਾ ਦੇ ਵਿਦਿਆਰਥੀਆ, ਸਮੂਹ ਸਫਾਈ ਸੈਨਿਕ ਜਿੰਨਾ ਫਿਰੋਜ਼ਪੁਰ ਸ਼ਹਿਰ ਦੀ ਸਫਾਈ ਵਿੱਚ ਸੁਧਾਰ ਲਿਆਉਣ ਵਿੱਚ ਸਹਿਯੋਗ ਦਿੱਤਾ ਉਹਨਾ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ, ਇਸ ਤੋ ਇਲਾਵਾ ਨਗਰ ਕੌਂਸਲ,ਫਿਰੋਜ਼ਪੁਰ ਵੱਨੋਂ ਪਿਛਲੇ ਦਿਨੀ ਕਰਵਾਏ ਗਏ ਸਵੱਛਤਾ ਮੁਕਾਬਲਿਆ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਮੈਡਮ ਇੰਦਰਜੀਤ ਕੌਰ ਖੋਸਾ ਨੇ ਦੱਸਿਆ ਕਿ ਅੱਜ ਅਸੀ ਇਹ ਪ੍ਰਣ ਲੈ ਰਹੇ ਹਾਂ ਕਿ ਅਸੀ ਅੱਜ ਕੱਚਰੇ ਤੋ ਅਜਾਦੀ ਪ੍ਰਾਪਤ ਕਰਨ ਲਈ ਆਪਣਾ ਪੂਰਨ ਰੂਪ ਵਿੱਚ ਸਹਿਯੋਗ ਦੇਵਾਗੇ।ਉਹਨਾ ਸਮੂਹ ਵਾਰਡ ਕੌਂਸਲਰਾ ਦੀ ਡਿਊਟੀ ਲਗਾਈ ਹੈ ਕਿ ਉਹ ਆਪਣੇ ਵਾਰਡ ਵਿੱਚ ਉੱਥੋ ਦੇ ਲੋਕਾ ਨੂੰ ਨਾਲ ਲੈਕੇ ਮਹੀਨੇ ਵਿੱਚ ਇੱਕ ਦਿਨ ਸ਼੍ਰਮਦਾਨ ਜਰੂਰ ਕਰਨ ਤਾ ਜੋ ਅਸੀ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਵਿੱਚ ਸਹਿਯੋਗ ਕਰ ਸਕੀਏ। ਉਹਨਾ ਦੱਸਿਆ ਕਿ ਸੱਚੀ ਅਜਾਦੀ ਉਸ ਨੂੰ ਹੀ ਸਮਝਾਗੇ ਜਦੋ ਅਸੀ ਗੰਦਗੀ ਤੋ ਅਜਾਦੀ ਪਾਵਾਗੇ।

ਅਜਾਦੀ ਦਾ ਅਮ੍ਰਿਤ ਮਹਾਉਤਸਵ ਪ੍ਰੋਗਰਾਮ ਸਫਲਤਾ ਪੂਰਵਕ ਸਪੰਨ
ਇਸ ਮੋਕੇ ਤੇ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਵੱਲੋਂ ਸਮੂਹ ਵਲੰਟੀਅਰ ਨੂੰ ਗਾਂਧੀ ਜੰਯਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਫਾਈ ਸੇਵਕ ਹੀ ਸਾਡੇ ਸੱਚੇ ਸੈਨਿਕ ਹਨ। ਜਿੰਨਾ ਸਦਕਾ ਸ਼ਹਿਰਵਾਸੀ ਬਿਮਾਰੀਆ ਤੋ ਬਚੇ ਰਹਿੰਦੇ ਹਨ। ਉਹਨਾ ਖਾਸ ਤੋਰ ਤੇ ਨਗਰ ਕੌਂਸਲ,ਫਿਰੋਜ਼ਪੁਰ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਹੁਣ ਪਹਿਲਾ ਨਾਲੋ ਬਹੁਤ ਸਾਫ ਦਿਖਾਈ ਦਿੰਦਾ ਹੈ।
ਇਸ ਮੋਕੇ ਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਲਤੀਫ ਅਹਿਮਦ ਜੀ ਵੱਲੋਂ ਦੱਸਿਆ ਕਿ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀ ਉਹਨਾ ਸਮਾਜ ਸੇਵੀ ਸੰਸਥਾਵਾ, ਵਿਦਿਆਰਥੀਆ ਸਫਾਈ ਸੈਨਿਕਾ ਨੂੰ ਸਨਮਾਨਿਤ ਕਰ ਰਹੇ ਹਾਂ, ਜਿੰਨਾ ਸਦਕਾ ਫਿਰੋਜ਼ਪੁਰ ਸ਼ਹਿਰ ਸਾਫ-ਸੁਥਰਾ ਅਤੇ ਗੰਦਗੀ ਮੁਕਤ ਬਣ ਰਿਹਾ ਹੈ।
ਇਸ ਮੋਕੇ ਤੇ ਪ੍ਰਧਾਨ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਦੱਸਿਆ ਕਿ ਅਸੀ ਅਕਤੂਬਰ ਮਹੀਨੇ ਵਿੱਚ ਇੱਕ ਸਪੈਸ਼ਲ ਕਲੀਨਿਨੈਸ ਡਰਾਇਵ ਚਲਾਉਣ ਜਾ ਰਹੇ ਹਾ ਜਿਸ ਵਿੱਚ 30 ਸਫਾਈ ਸੇਵਕਾ ਦੀਆ 2 ਟੀਮਾ ਰਾਹੀ ਸ਼ਹਿਰ ਦੇ ਰੋਜਾਨਾ 2 ਵਾਰਡ ਸਾਫ ਕਰਵਾਏ ਜਾਣਗੇ ਤੇ ਲਗਭਗ 20 ਦਿਨਾ ਵਿੱਚ ਅਸੀ ਪੂਰੇ ਸ਼ਹਿਰ ਨੂੰ ਮੁਕੰਮਲ ਰੂਪ ਵਿੱਚ ਸਾਫ ਕਰ ਦਿਆਗੇ।
ਅੰਤ ਵਿੱਚ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਸਮੂਹ ਵਲੰਟੀਅਰ ਨੂੰ ਬੇਨਤੀ ਵੀ ਕੀਤੀ ਕਿ ਉਹ ਭੱਵਿਖ ਵਿੱਚ ਵੀ ਸਫਾਈ ਅਤੇ ਸੁੰਦਰਤਾ ਸਬੰਧੀ ਨਗਰ ਕੌਂਸਲ,ਫਿਰੋਜ਼ਪੁਰ ਨੂੰ ਸਹਿਯੋਗ ਦਿੰਦੇ ਰਹੋਗੇ।
ਅੰਤ ਵਿੱਚ ਨਗਰ ਕੌਂਸਲ,ਫਿਰੋਜ਼ਪੁਰ ਵੱਲੋ ਸ਼੍ਰੀਮਤੀ ਇੰਦਰਜੀਤ ਕੌਰ ਖੋਸਾ ਅਤੇ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਜੀ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੋਕੇ ਤੇ ਹੋਰਨਾ ਤੋ ਇਲਾਵ ਸ਼੍ਰੀ ਪਰਮਿੰਦਰ ਹਾਂਡਾ, ਸ਼੍ਰੀ ਮਰਕਸ ਭੱਟੀ, ਸ਼੍ਰੀ ਬੋਹੜ ਸਿੰਘ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਸੁਰਜੀਤ ਸਿੰਘ ਕੌਂਸਲਰ ਸਹਿਬਾਨ, ਸ਼੍ਰੀ ਰਜਿੰਦਰ ਉਬਰਾਏ, ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ, ਸ਼੍ਰੀ ਦਵਿੰਦਰ ਸਿੰਘ ਤੋ ਇਲਾਵਾ ਨਗਰ ਕੌਂਸਲ ਦਾ ਸਮੂਹ ਸਟਾਫ ਵੀ ਮੋਜੂਦ

Related Articles

Leave a Reply

Your email address will not be published. Required fields are marked *

Back to top button