Ferozepur News

ਕੋਵਿਡ19 ਸਬੰਧੀ ਸੈਂਪਲਿੰਗ ਅਤੇ ਟੈਸਟਿੰਗ ਵਿਚ ਤੇਜੀ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ

ਕੋਵਿਡ19 ਸਬੰਧੀ ਸੈਂਪਲਿੰਗ ਅਤੇ ਟੈਸਟਿੰਗ ਵਿਚ ਤੇਜੀ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ

ਕੋਵਿਡ19 ਸਬੰਧੀ ਸੈਂਪਲਿੰਗ ਅਤੇ ਟੈਸਟਿੰਗ ਵਿਚ ਤੇਜੀ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ

                ਫਿਰੋਜ਼ਪੁਰ 20 ਜਨਵਰੀ, 2022:  ਕੋਵਿਡ19 ਦੇ ਫੈਲਾਅ ਨੂੰ ਰੋਕਣ ਲਈ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਸਮੀਖਿੱਆ ਕਰਨ ਲਈ ਇੱਕ ਜਰੂਰੀ ਮੀਟਿੰਗ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਹਿਸੀਲਦਾਰ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ। ਜਿਸ ਵਿੱਚ ਐਸ.ਐਮ.ਓ. ਫਿਰੋਜਪੁਰ, ਮਮਦੋਟ ਅਤੇ ਫਿਰੋਜਸ਼ਾਹ, ਬੀ.ਡੀ.ਪੀ.ਓ. ਮਮਦੋਟ,  ਫਿਰੋਜਪੁਰ ਅਤੇ ਘੱਲ ਖੁਰਦ, ਸੀ.ਡੀ.ਪੀ.ਓ. ਫਿਰੋਜਪੁਰ ਅਤੇ ਵੱਖ-ਵੱਖ ਐਨ.ਜੀ.ਓ. ਦੇ ਨੁਮਾਇੰਦੇ  ਹਾਜਰ ਆਏ।

ਬੀ.ਡੀ.ਪੀ.ਓਜ਼. ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਵੈਕਸੀਨੇਸ਼ਨ ਨੂੰ ਵਧਾਇਆ ਜਾਵੇ ਅਤੇ ਇਹ ਫੈਸਲਾ ਵੀ ਲਿਆ ਗਿਆ ਕਿ ਜਿਹੜਾ ਪਿੰਡ 100 ਫੀਸਦੀ ਵੈਕਸੀਨੇਟਿਡ ਹੋਵੇਗਾ ਉਸ ਪਿੰਡ ਦੇ ਸਰਪੰਚ ਨੂੰ 26 ਜਨਵਰੀ (ਗਣਤੰਤਰ ਦਿਵਸ) ਤੇ ਸਨਮਾਨਿਤ ਕੀਤਾ ਜਾਵੇਗਾ।

          ਵੈਕਸੀਨੇਸ਼ਨ ਕਰਨ ਵਾਲੀਆਂ ਮੈਡੀਕਲ ਟੀਮਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਮਿੱਥੇ ਟਾਰਗਟ ਨੂੰ ਹਾਸਲ ਕਰਨਾ ਯਕੀਨੀ ਬਣਾਉਣ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੀ ਮੈਡੀਕਲ ਟੀਮ ਆਪਣੇ ਮਿੱਥੇ ਟਾਰਗਟ ਤੋਂ ਵੈਕਸੀਨੇਸ਼ਨ ਜਿਆਦਾ ਕਰੇਗੀ ਉਸਨੂੰ ਵੀ ਗਣਤੰਤਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਜਾਵੇਗਾ। ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਪਿੰਡਾਂ ਵਿੱਚ ਵੈਕਸੀਨੇਸ਼ਨ ਘੱਟ ਹੋਈ ਹੈ, ਉਨ੍ਹਾਂ ਪਿੰਡਾਂ ਵਿੱਚ ਸਬੰਧਤ ਐਸ.ਐਮ.ਓ. ਨਾਲ ਤਾਲਮੇਲ ਕਰਕੇ ਵੈਕਸੀਨੇਸ਼ਨ ਕੈਂਪ ਲਗਾਏ ਜਾਣ। ਸੀ.ਡੀ.ਪੀ.ਓ. ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਂਗਣਵਾੜੀ ਵਰਕਰਾਂ ਦੀ ਮਦਦ ਨਾਲ ਵੱਧ ਤੋਂ ਵੱਧ ਕਰੋਨਾ ਦੀ ਵੈਕਸੀਨੇਸ਼ਨ ਕਰਨ ਲਈ ਪ੍ਰਚਾਰ ਕਰਨ। ਇਸ ਮੌਕੇ ਸ੍ਰੀ ਰਣਵੀਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਸ੍ਰੀ ਜੈ ਅਮਨਦੀਪ ਗੋਇਲ, ਨਾਇਬ ਤਹਿਸੀਲਦਾਰ, ਤਲਵੰਡੀ ਭਾਈ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button