Ferozepur News

ਝੋਕ ਹਰੀ ਹਰ ਖੇਡ ਮੇਲਾ 18 ਤੋਂ, ਡੀ. ਸੀ. ਇੰਜ: ਖਰਬੰਦਾ ਤੇ ਐਸ. ਡੀ. ਐਮ. ਵੱਲੋਂ ਖੇਡ ਕੈਲੰਡਰ ਰਲੀਜ਼

ਝੋਕ ਹਰੀ ਹਰ ਖੇਡ ਮੇਲਾ 18 ਤੋਂ, ਡੀ. ਸੀ. ਇੰਜ: ਖਰਬੰਦਾ ਤੇ ਐਸ. ਡੀ. ਐਮ. ਵੱਲੋਂ ਖੇਡ ਕੈਲੰਡਰ ਰਲੀਜ਼

Mela Jhoke Hari Har
ਫ਼ਿਰੋਜ਼ਪੁਰ, 14 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਮਾਲਵੇ ਦਾ ਨਾਂਮਵਰ ਪੇਂਡੂ ਖੇਡ ਮੇਲਾ ਝੋਕ ਹਰੀ ਹਰ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਜੱਜ ਧਨੋਆ ਨੇ ਕਰਦਿਆਂ ਦੱਸਿਆ ਕਿ 18 ਅਤੇ 19 ਸਤੰਬਰ ਨੂੰ ਖੇਡਾਂ ਕਰਵਾਈਆਂ ਜਾਣਗੀਆਂ। ਮੇਲੇ ਦਾ ਖੇਡ ਕੈਲੰਡਰ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਅਤੇ ਐਸ. ਡੀ. ਐਮ. ਸੰਦੀਪ ਸਿੰਘ ਗੜ•ਾ ਵੱਲੋਂ ਰਲੀਜ਼ ਕੀਤਾ ਗਿਆ। ਕਲੱਬ ਪ੍ਰਧਾਨ ਜੱਜ ਧਨੋਆ ਨੇ ਦੱਸਿਆ ਕਿ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਬੱਡੀ 65 ਕਿਲੋ ਲੜਕੇ ਓਪਨ ਮੁਕਾਬਲੇ ਕਰਵਾਏ ਜਾਣਗੇ, ਜਿਨ•ਾਂ ਵਿਚ ਜੇਤੂ ਨੂੰ 12 ਹਜ਼ਾਰ ਅਤੇ ਉੱਪ ਜੇਤੂ ਨੂੰ 9 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਲੜਕੀਆਂ ਦਾ ਕਬੱਡੀ ਓਪਨ ਟੂਰਨਾਮੈਂਟ &#39ਚ ਜੇਤੂ ਨੂੰ 21 ਹਜ਼ਾਰ ਦੇ ਨਗਦ ਇਨਮ ਅਤੇ ਉੱਪ ਜੇਤੂ ਨੂੰ 15 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਕੱਪ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ 19 ਸਤੰਬਰ ਦਿਨ ਸ਼ਨੀਵਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੀਆਂ ਨਾਂਮਵਰ 8 ਕਬੱੜੀ ਅਕੈਡਮੀਆਂ ਖੇਡਣਗੀਆਂ। ਮੇਲੇ ਦੌਰਾਨ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗ। ਇਸ ਮੌਕੇ ਅਮਰੀਕ ਸਿੰਘ ਸ਼ਾਮ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਅਸ਼ੋਕ ਬਹਿਲ ਜ਼ਿਲ•ਾ ਰੈਡ ਕਰਾਸ, ਚਮਕੌਰ ਸਿੰਘ ਸੰਧੂ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਲੱਖਾ, ਤੇਜਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖਾ, ਹੈਪਾ ਸੰਧੂ, ਸ਼ੈਰੀ ਸੰਧੂ ਵਸਤੀ ਭਾਗ ਸਿੰਘ ਆਦਿ ਹਾਜ਼ਰ ਸਨ।

Related Articles

Back to top button