Ferozepur News

ਝੋਕ ਹਰੀ ਹਰ ਖੇਡ ਮੇਲਾ ਅੱਜ ਤੋਂ ਸ਼ੁਰੂ

ਝੋਕ ਹਰੀ ਹਰ ਖੇਡ ਮੇਲਾ ਅੱਜ ਤੋਂ ਸ਼ੁਰੂ
-18 ਨੂੰ ਹੋਵੇਗਾ 65 ਕਿਲੋ ਕਬੱਡੀ ਅਤੇ ਲੜਕੀਆਂ ਦਾ ਕਬੱਡੀ ਓਪਨ ਟੂਰਨਾਮੈਂਟ

MELA JOHKE

ਫ਼ਿਰੋਜ਼ਪੁਰ, 17 ਸਤੰਬਰ ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਨੂੰ ਸਮਰਪਿਤ 13ਵਾਂ ਸਲਾਨਾ ਖੇਡ ਮੇਲਾ ਝੋਕ ਹਰੀ ਹਰ ਫ਼ਿਰੋਜ਼ਪੁਰ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਮੁੱਚੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਜੱਜ ਧਨੋਆ ਨੇ ਦੱਸਿਆ ਕਿ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਬੱਡੀ 65 ਕਿਲੋ ਲੜਕੇ ਓਪਨ ਮੁਕਾਬਲੇ ਕਰਵਾਏ ਜਾਣਗੇ, ਜਿਨ•ਾਂ ਵਿਚ ਜੇਤੂ ਨੂੰ 12 ਹਜਾਰ ਅਤੇ ਉੱਪ ਜੇਤੂ ਨੂੰ 9 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਲੜਕੀਆਂ ਦੇ ਕਬੱਡੀ ਓਪਨ ਟੂਰਨਾਮੈਂਟ &#39ਚ ਜੇਤੂ ਨੂੰ 21 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਉੱਪ ਜੇਤੂ ਨੂੰ 15 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਕੱਪ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ 19 ਸਤੰਬਰ ਦਿਨ ਸ਼ਨੀਵਾਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਸੰਧੂ ਸਾਬਕਾ ਪ੍ਰਧਾਨ, ਲਖਵਿੰਦਰ ਸਿੰਘ ਲੱਖਾ, ਤੇਜਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਰਛਪਾਲ ਸਿੰਘ ਸੰਧੂ, ਹੈਪਾ ਸੰਧੂ, ਜਗਸੀਰ ਸਿੰਘ ਸੰਧੂ ਪ੍ਰਧਾਨ, ਗੁਰਬਿੰਦਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਸਿਮਰਨਜੀਤ ਸਿੰਘ ਤੋਤਾ, ਰਣਧੀਰ ਸਿੰਘ ਸੰਧੂ, ਪਰਵਿੰਦਰ ਸਿੰਘ ਸੰਧੂ, ਗਮਦੂਰ ਸਿੰਘ ਸੰਧੂ, ਗੁਰਭੇਜ ਸਿੰਘ ਸੰਧੂ, ਸੁਖਵਿੰਦ ਸਿੰਘ ਸੁੱਖਾ ਮਾਨ ਆਦਿ ਹਾਜ਼ਰ ਸਨ।

Related Articles

Back to top button