Ferozepur News

ਨੰਬਰਦਾਰ ਯੂਨੀਅਨ ਵਲੋਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ

ਨੰਬਰਦਾਰ ਯੂਨੀਅਨ ਵਲੋਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ

ਗੁਰੂਹਰਸਹਾਏ, 3 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਵਿਚ ਜ਼ਿਲ•ਾ ਪ੍ਰਧਾਨ ਮਲਕੀਤ ਸਿੰਘ ਆਪਣੀ ਜ਼ਿਲ•ਾ ਕਮੇਟੀ ਸਮੇਤ ਹਾਜ਼ਰ ਹੋਏ ਅਤੇ ਮੀਟਿੰਗ ਵਿਚ ਵੱਡੀ ਗਿਣਤੀ &#39ਚ ਨੰਬਰਦਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸਮੂਹ ਨੰਬਰਦਾਰਾਂ ਵਲੋਂ ਮੁਸ਼ਕਿਲਾਂ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸਰਕਾਰ ਵਲੋਂ ਲਗਾਏ ਜ਼ਮੀਨ &#39ਤੇ ਲਗਾਏ ਵਾਟਰਸੈਸ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਹੋਰਾਂ ਮੰਗਾਂ ਦੇ ਸਬੰਧ ਵਿਚ ਵਿਚਾਰ-ਵਿਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਜੋ ਨੰਬਰਦਾਰ ਵਾਟਰਸੈਸ ਦੀਆਂ ਢਾਲਾਂ ਦਿੱਤੀਆਂ ਹਨ, ਉਹ ਬਹੁਤ ਪੁਰਾਣੇ ਮਾਲਕਾਂ ਦੀਆਂ ਹਨ ਜਦੋਂ ਕਿ ਉਸ ਤੋਂ ਬਾਅਦ ਕਈਂ ਮਾਲਕ ਬਦਲ ਚੁੱਕੇ ਹਨ ਪਰ ਢਾਲਬਾਸ਼ਾਂ ਪੁਰਾਣੇ ਮਾਲਕਾਂ ਦੇ ਨਾਂ &#39ਤੇ ਵਾਟਰਸੈਸ ਬਣਾ ਕੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਪਟਵਾਰੀ ਨਹਿਰੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਸਦਾ ਜਵਾਬ ਇਹ ਸੀ ਕਿ ਨੰਬਰਦਾਰ ਆਪ ਹੀ ਢਾਲ ਦਰੁਸਤ ਕਰ ਲਉ ਕਿÀੁਂਕਿ ਸਾਡੇ 1 ਪਟਵਾਰੀ ਕੋਲ 100 ਦੇ ਕਰੀਬ ਪਿੰਡ ਹਨ। ਨੰਬਰਦਾਰਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਨਾਲ ਗੱਲ ਕੀਤੀ ਗਈ ਕਿ ਢਾਲਬਾਸ਼ ਸਾਰੇ ਨੰਬਰਦਾਰਾਂ ਨੂੰ ਇਕੋ ਹੀ ਸਮੇਂ ਦਿੱਤੀ ਜਾਵੇ ਅਤੇ ਨਹਿਰੀ ਪਰਚੀਆਂ ਵੀ ਦਿੱਤੀਆਂ ਜਾਣ ਪਰ ਐਕਸੀਅਨ ਨੇ ਵੀ ਕਿਹਾ ਕਿ ਇਕੋ ਸਮੇਂ ਢਾਲਬਾਸ਼ &#39ਤੇ ਪਰਚੀਆਂ ਦਿੱਤੀਆਂ ਜਾਣ ਪਰੰਤੂ ਇਸ &#39ਤੇ ਅਮਲ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਵਾਟਰਸੈਸ ਦੀ ਢਾਲਬਾਸ਼ ਸਹੀ ਵਾ ਦਰੁਸਤ ਦਿੱਤੀਆਂ ਜਾਣ ਤਾਂ ਕਿ ਨੰਬਰਦਾਰਾਂ ਨੂੰ ਪੈਸੇ ਉਗਰਾਉਣ ਵਿਚ ਮੁਸ਼ਕਿਲ ਪੇਸ਼ ਨਾ ਆਵੇ।
ਇਸ ਤੋਂ ਇਲਾਵਾ ਨੰਬਰਦਾਰਾਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਬਹੁਤ ਸਮੇਂ ਤੋਂ ਲਟਕਦੀ ਆ ਰਹੀ ਪਿਤਾ ਪੁਰਖੀ ਮੰਗ ਲਾਗੂ ਕੀਤੀ ਜਾਵੇ, ਨੰਬਰਦਾਰਾਂ ਦਾ ਮਾਸਿਕ ਭੱਤਾ ਵਧਾ ਕੇ 3 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਨੰਬਰਦਾਰਾਂ ਦਾ ਬੱਸ ਪਾਸ ਫਰੀ ਕੀਤਾ ਜਾਵੇ। ਇਸ ਮੌਕੇ ਪਰਮਜੀਤ ਹਾਂਡਾ, ਬਲਬੀਰ ਸਿੰਘ, ਮਲਕੀਤ ਸਿੰਘ, ਮੁਰਾਰੀ ਲਾਲ, ਗੱਜਣ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਸੁਰਜਨ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।

Related Articles

Back to top button