Ferozepur News

ਕਿਸਾਨ ਆਗੂਆ ਨੇ ਕਰਜਾ ਨਾਂਹ ਮੋੜਨ ਦਾ ਐਲਾਨ ਕੀਤਾ

Ferozepur, October 19, 2019: ਕਿਸਾਨ – ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਧਾਨ ਸਤਨਾਮ ਸਿੰਘ ਪੰਨੂੰ ਤੇ ਜਿਲ੍ਹਾ ਇੰਦਰਜੀਤ ਸਿੰਘ ਕੱਲੀਵਾਲਾ ਦੀ ਅਗਵਾਈ ਹੇਠ ਕਰਜਾ ਪੀੜਤ ਵੱਡੇ ਕਿਸਾਨ ਵਫਦ ਨੇ ਅੱਜ ਜਿਲ੍ਹਾਂ ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੇਂਦ , ਜਿਲ੍ਹਾ ਲੀਤ ਬੈਂਕ ਮੈਨਜਰ ਰਾਜੁ ਕੁਮਾਰ ਗੁਪਤਾ ,ਖੇਤੀਬਾੜੀ ਵਿਕਾਸ ਬੈਂਕ ਦੇ ਜਿਲ੍ਹਾ ਮੈਨਜਰ ਪ੍ਦੂਮਣ ਸਿੰਘ ਨਾਲ ਡਿਪਟੀ ਕਮਿਸ਼ਨਰ ਦੀ ਰਹਾਇਸ਼ ਵਿਖੇ ਮੀਟਿੰਗ ਕੀਤੀ । ਮੀਟਿੰਗ ਵਿੱਚ ਹੋਈ ਗੱਲਬਾਤ ਦੀ ਜਾਣਕਾਰੀ ਪ੍ਰੈਸ ਨਾਲ ਸਾਝੀ ਕਰਦਿਆ ਮੀਤ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਪੀੜਤ ਕਿਸਾਨਾਂ ਵੱਲੋਂ ਸੈਕੜਿਆਂ ਦੀ ਗਿਣਤੀ ਵਿਚ ਲਿਖਤੀ ਦਰਖਾਸਤਾਂ ਤੇ ਜਮੀਨ ਦੀ ਫਰਦ ਤੇ ਹੋਰ ਲੋਕੰਦੇ ਕਾਗਜਾਤ ਦੇਦਿਆਂ ਡੀ.ਸੀ ਨੂੰ ਦੱਸਿਆ ਕਿ ਪਹਿਲਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੋਟਾਂ ਲੈਣ ਲਈ ਕਿਸਾਨਾਂ -ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਕਰਜਾ ਖਤਮ ਕਰਨ ਤੇ ਕੁਰਕੀਆ ਗ੍ਰਿਫਤਾਰੀਆਂ ਨਾਂਹ ਹੋਣ ਦੇਣ ਦਾ ਲਿਖਤੀ ਚੋਣ ਵਾਅਦਾ ਕਰਕੇ ਸਿਰੇ ਦਾ  ਝੂਠ ਬੋਲਿਆ ਹੈ ਤੇ ਠੱਗੀ ਮਾਰਕੇ ਸਰਕਾਰ ਬਣਾ ਲਈ। ਬਾਅਦ ਵਿਚ ਐਲਾਨ ਕੀਤਾ ਕਿ 5 ਏਕੜ ਤੇ 2.5 ਏਕੜ ਤੱਕ ਦੇ ਕਿਸਾਨਾ ਦੇ 2 ਲੱਖ ਦੇ ਕਰਜੇ ਮੁਆਫ ਕੀਤੇ ਜਾਣਗੇ। ਪਰ ਪੂਰੇ ਪੰਜਾਬ ਤੇ ਜਿਲ੍ਹਾਂ ਫਿਰੋਜਪੁਰ ਵਿਚ ਕਰਜਾ ਮੁਆਫੀ ਦੀ ਹਕੀਕਤ ਇਹ ਹੈ ਕਿ ਜ੍ਹਿਲੇ ਵਿਚ ਹਜਾਰਾਂ ਕਿਸਾਨ 5 ਏਕੜ ਤੋ ਘੱਟ ਹੋਣ ਬਾਵਜੂਦ ਵੀ ਇਸ ਸਕੀਮ ਤੋ ਵਿਰਵੇ ਹਨ ਤੇ ਉਹਨਾਂ ਨੂੰ ਅਦਾਲਤਾਂ ਵੱਲੋਂ ਕੁਰਕੀਆ ਤੇ ਫੌਜਦਾਰੀ ਕੇਸਾਂ ਦੇ ਨੋਟਿਸ ਆ ਰਹੇ ਹਨ। ਸੱਚ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ 59 ਹਜਾਰ ਕਰੋੜ ਦੇ ਫਸਲੀ ਕਰਜੇ ਵਿਚੋ ਸਿਰਫ 4700ਕਰੋੜ ਮੁਆਫ ਕਰਕੇ ਪਿੱਠ ਥਾਪੜੀ ਜਾ ਰਹੀ ਹੈ। ਡੀ.ਸੀ ਤੇ ਬੈਂਕ ਅਧਿਕਾਰੀਆਂ ਨੇ ਪੀੜਤ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਪੰਜ ਏਕੜ ਤੱਕ ਕਰਜਾ ਮੁਆਫੀ ਸਕੀਮ ਦਾ ਐਲਾਨ ਲੋਕ ਸਭਾਂ ਦੀਆ ਵੋਟਾਂ ਤੋ ਪਹਿਲਾ ਕੀਤਾ ਗਿਆ ਸੀ ਉਸ ਦਾ ਪੋਰਟਲ ਬੰਦ ਹੋਏ ਨੂੰ ਵੀ 5 ਮਹੀਨੇ ਹੋ ਚੁੱਕੇ ਹਨ ਤੇ ਕਈ ਤਰਾ ਦੀਆ ਬੇਲੋੜੀਆ ਸ਼ਰਤਾਂ ਕਾਰਨ ਪੀੜਤ ਕਿਸਾਨਾ ਨੂੰ ਇਸ ਸਕੀਮ ਦਾ ਲਾਭ ਨਹੀ ਮਿਲ ਸਕਿਆ ਸੋ ਅਸੀ ਤੁਹਾਡੀਆ ਦਿੱਤੀਆ ਅਰਜੀਆ ਨੂੰ ਪੰਜਾਬ ਸਰਕਾਰ ਦੇ ਨੋਟਿਸ ਵਿਚ ਲਿਆਵਾਗੇ । ਏਸੇ ਤਰਾਂ ਸਾਲ ਪਹਿਲਾ ਲਏ ਗੈਰ ਕਾਨੂੰਨੀ ਖਾਲੀ ਚੈਕਾਂ ਉੱਤੇ ਅਦਾਲਤਾ ਵਿਚ ਚੱਲ ਰਹੇ ਕੇਸ ਲੈਣ ਦੀ ਤੁਹਾਡੀ ਮੰਗ ਪੰਜਾਬ ਸਰਕਾਰ ਨੂੰ ਭੇਜ ਦੇਵਾਗੇ ਕਿ ਖਾਲੀ ਚੈਕ ਦੇ ਅਧਾਰ ਉੱਤੇ ਪਾਏ ਕੇਸ ਵਾਪਸ ਲਏ ਜਾਣ ਤੇ ਅੱਗੇ ਤੋਂ ਕਰਜਾ ਦੇਣ ਸਮੇ ਖਾਲੀ ਚੈਕ ਨਹੀ ਲਏ ਜਾਣਗੇ । ਇਸ ਤੋ ਇਲਾਵਾ ਖੇਤੀਬਾੜੀ ਵਿਕਾਸ ਬੈਕ ਦੇ ਜਿਲ੍ਹਾ ਮੈਨਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾ ਨੂੰ ਸਭ ਤੋ ਵੱਧ ਕਰਜਾ ਦੇਣ ਵਾਲੀ ( P.A.D.B)  ਨੂੰ ਕਰਜਾ ਮੁਆਫੀ ਸਕੀਮ ਵਿਚ ਪਾਇਆ ਹੀ ਨਹੀ ਹੈ ਤੇ ਕਰਜਾ ਦੇਣ ਸਮੇ ਗੁਰੂ ਹਰ ਸਹਾਏ ਬਰਾਚ ਦੇ ਅਧਿਕਾਰੀਆ ਵਲੋਂ 5ਕਿਸਾਨਾਂ ਪਾਸੋਂ ਲਈ 10 percent ਰਿਸ਼ਵਤ ਦੀ ਜਾਂਚ ਟੀਮ ਵੱਲੋਂ 22ਅਕਤੂਬਰ ਨੂੰ ਪੀੜਤਾਂ ਨੂੰ ਸੱਦਿਆ ਗਿਆ ਹੈ ਤੇ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਮੌਕੇ ਕਰਜਾ ਮੁਆਫੀ ਤੋ ਮੁੱਕਰਨ ਵਾਲੀ ਕੈਪਟਨ ਦੀ ਸਰਕਾਰ ਦੀ ਸਖਤ ਨਿਖੇਦੀ ਕਰਦਿਆ ਐਲਾਨ ਕੀਤਾ ਕਿ ਜਿਲ੍ਹਾ ਫਿਰੋਜਪੁਰ ਦੇ ਹਜਾਰਾਂ ਕਰਜਾ ਪੀੜਤਾ  ਕਿਸਾਨਾਂ ਦੀਆਂ ਅਦਾਲਤਾਂ ਵੱਲੋ ਆ ਰਹੀਆ ਕੁਰਕੀਆ ਗ੍ਰਿਫਤਾਰੀਆ ਦਾ ਪਿੰਡਾਂ ਵਿਚ ਸਖਤ ਵਿਰੋਧ ਕੀਤਾ ਜਾਵੇਗਾ ਤੇ ਪਿੰਡਾਂ ਵਿਚ ਆਏ ਅਧਿਕਾਰੀਆ ਦੇ ਘਿਰਾਉ ਕੀਤੇ ਜਾਣਗੇ। ਮੁੱਖ ਮੰਤਰੀ ਵੱਲੋ ਕਿਸਾਨਾ ਨਾਲ ਬੋਲੇ ਗਏ ਝੂਠ ਤੇ ਮਕਾਰੀ ਵਿਰੁੱਧ ਕਿਸਾਨ ਆਗੂਆ ਨੇ ਕਰਜਾ ਨਾਂਹ ਮੋੜਨ ਦਾ ਐਲਾਨ ਕੀਤਾ ਤੇ ਕਰਜਾ ਮੁਆਫੀ ਦੇ ਸੱਘਰਸ਼ ਨੂੰ ਪੰਜਾਬ ਪੱਧਰ ਉੱਤੇ ਹੋਰ ਤੇਜ ਕਰਨ ਤੇ ਇਸ ਕਿਸਾਨ ਮਜ਼ਦੂਰਾ ਨੂੰ ਪਰਿਵਾਰ ਸਮੇਤ ਮੈਦਾਨੇ ਜੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਧਰਮ ਸਿੰਘ ਸਿੰਧੂ, ਨਰਿੰਦਰਪਾਲ ਸਿੰਘ ਜੁਤਾਲਾ , ਸੁਖਵੰਤ ਸਿੰਘ ਮਾਦੀਕੇ, ਫੁੰਮਣ ਸਿੰਘ ਰਾਉਕੇ, ਮੇਜਰ ਸਿੰਘ ਰਾਜਨੀਵਾਲਾ, ਜਸਵੰਤ ਸਿੰਘ ਸ਼ਰੀਹਵਾਲਾ, ਰਣਜੀਤ ਸਿੰਘ ਖੱਚਰਵਾਲਾ , ਬਚਿੱਤਰ ਸਿੰਘ ਕੁਤਬਦੀਨ, ਖਿਲਾਰਾ ਸਿੰਘ ਆਸਲ ਆਦਿ ਆਗੂ ਵੀ ਹਾਜ਼ਰ ਸਨ।     

Related Articles

Back to top button