Ferozepur News

ਝੋਕ ਹਰੀ ਹਰ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਫ਼ਿਰੋਜ਼ਪੁਰ, 9 ਸਤੰਬਰ- ਸੰਧੂ ਗੋਤ ਦੇ ਜਠੇਰੇ ਧੰਨ-ਧੰਨ ਬਾਬਾ ਕਾਲਾ ਮਹਿਰ ਨੂੰ ਸਮਰਪਿਤ ਝੋਕ ਹਰੀ ਹਰ ਓਪਨ ਕਬੱਡੀ ਕੱਪ ਬੜੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਸਹਿਯੋਗ ਨਾਲ ਕਰਵਾਏ ਗਏ ਓਪਨ ਕਬੱਡੀ ਕੱਪ 'ਚ 40 ਤੋਂ ਵਧੇਰੇ ਟੀਮਾਂ ਨੇ ਭਾਗ ਲਿਆ। ਜੇਤੂਆਂ ਨੂੰ ਇਨਾਮ ਵੰਡਣ ਲਈ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ•ਾਂ ਨੇ ਖੇਡ ਖੇਤਰ ਨੂੰ ਹੋਰ ਉੱਚਾ ਚੁੱਕਣ ਲਈ ਅਤੇ ਪਿੰਡ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦਾ ਐਲਾਨ ਵੀ ਕੀਤਾ। ਦੇਰ ਰਾਤ ਤੱਕ ਚੱਲੇ ਗਹਿ-ਗੱਚ ਫਸਵੇਂ ਮੁਕਾਬਲਿਆਂ ਬਾਅਦ ਫਾਈਨਲ ਮੁਕਾਬਲੇ ਵਿਚ ਪਟਿਆਲਾ ਜ਼ਿਲ•ੇ ਦੇ ਦੁਤਾਲ ਪਿੰਡ ਦੇ ਗੱਭਰੂਆਂ ਨੇ ਵੱਡੇ ਫ਼ਰਕ ਨਾਲ ਮੋੜ ਨਾਭਾ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਲਿਆ, ਜਿਨ•ਾਂ ਨੂੰ ਗੁਰਵਿੰਦਰ ਸਿੰਘ ਟਰਾਂਸਪੋਰਟਰ ਐਲ.ਐਲ.ਸੀ. ਡੁਬਈ, ਜੌਲੀ ਡੁਬਈ, ਸੌਰਵ, ਰਣਜੋਧ ਸਿੰਘ ਬੈਂਸ ਹੁਰਾਂ ਵਲੋਂ ਕੁਲਵਿੰਦਰ ਸਿੰਘ ਬੱਬੂ ਡੁਬਈ ਦੇ ਪਿਤਾ ਕਾਬਲ ਸਿੰਘ ਸੰਧੂ ਅਤੇ ਗੁਰਮੀਤ ਸਿੰਘ ਸੰਧੂ ਵਲੋਂ ਪਹਿਲਾ ਨਗਦ ਇਨਾਮ 71 ਹਜ਼ਾਰ ਰੁਪਏ ਅਤੇ ਕੱਪ ਦਿੱਤਾ ਗਿਆ। ਉਪ ਜੇਤੂ ਰਹੀ ਮੋੜ ਨਾਭਾ ਦੀ ਟੀਮ ਨੂੰ ਸਵ: ਦਸੌਂਧਾ ਸਿੰਘ ਸੰਧੂ, ਹਰੀ ਸਿੰਘ ਸੰਧੂ ਸਾਬਕਾ ਸਰਪੰਚ, ਬਲਵੀਰ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ ਹੁਰਾਂ ਦੀ ਯਾਦ 'ਚ ਸੰਧੂ ਪਰਿਵਾਰ ਦੇ ਮੁਖੀ ਅਜਮੇਰ ਸਿੰਘ ਸੰਧੂ ਸੇਵਾ-ਮੁਕਤ ਕਮਾਡੈਂਟ ਬੀ.ਐੱਸ.ਐਫ. ਵਲੋਂ 51 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੈੱਸਟ ਰੇਡਰ ਮੰਨਾ ਦੁਤਾਲ ਅਤੇ ਬੈੱਸਟ ਜਾਫ਼ੀ ਘੋੜਾ ਤੇ ਜਸ਼ਨ ਨੂੰ ਗੁਰਪ੍ਰੀਤ ਸਿੰਘ ਕੈਨੇਡਾ ਅਤੇ ਸੁਖਬੀਰ ਸਿੰਘ ਜਰਮਨ ਵਲੋਂ ਐਲ.ਈ.ਡੀਆਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਕਬੱਡੀ ਸ਼ੋਅ ਮੁਕਾਬਲੇ 'ਚ ਅੰਮ੍ਰਿਤਸਰ ਜੇਤੂ ਰਿਹਾ ਅਤੇ ਤਰਨਤਾਰਨ ਉਪ ਜੇਤੂ ਰਿਹਾ, ਜਿਨ•ਾਂ ਨੂੰ ਕਸ਼ਮੀਰ ਸਿੰਘ ਧਨੋਆ ਝੋਕ ਹਰੀ ਹਰ ਦੇ ਸਪੁੱਤਰ ਜਸ਼ਨਵੀਰ ਸਿੰਘ ਧਨੋਆ ਕੈਨੇਡਾ ਅਤੇ ਹਰਪ੍ਰੀਤ ਸਿੰਘ ਧਨੋਆ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 65 ਕਿੱਲੋ ਕਬੱਡੀ ਮੁਕਾਬਲੇ 'ਚ ਪੰਜਾਬ ਭਰ ਤੋਂ 50 ਦੇ ਕਰੀਬ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿਚ ਜ਼ਿਲ•ਾ ਬਰਨਾਲਾ ਦੇ ਪਿੰਡ ਧੂਰਕੋਟ ਦੇ ਗੱਭਰੂ ਜੇਤੂ ਅਤੇ ਬੁਰਜ ਦੀਵਾਨ ਉਪ ਜੇਤੂ ਰਹੇ, ਜਿਨ•ਾਂ ਨੂੰ ਸਵ: ਜਸਪਾਲ ਸਿੰਘ ਨੰਬਰਦਾਰ ਦੀ ਯਾਦ 'ਚ ਉਨ•ਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਸੰਧੂ, ਕਰਨਬੀਰ ਸਿੰਘ ਸੰਧੂ, ਗਗਨਬੀਰ ਸਿੰਘ ਸੰਧੂ, ਹਰਿੰਦਰ ਸਿੰਘ ਹਿੰਦਾ ਵਲੋਂ 25 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਖੇਡ ਮੇਲੇ ਦੌਰਾਨ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਅਸ਼ੀਰਵਾਦ ਦੇਣ ਲਈ ਜਿੱਥੇ ਸਿੱਖ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਧਾਰਮਿਕ ਸ਼ਖ਼ਸੀਅਤ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ ਪਹੁੰਚੇ, ਉੱਥੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਸਪੁੱਤਰ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਜ਼ਿਲ•ਾ ਯੂਥ ਅਕਾਲੀ ਦਲ ਐੱਸ.ਸੀ. ਵਿੰਗ, ਰਾਸ਼ਟਰ ਪੱਧਰੀ ਖਿਡਾਰੀ ਲੈਕਚਰਾਰ ਮਨਜੀਤ ਸਿੰਘ, ਡਾ: ਸ਼ੀਤਲ ਫ਼ਿਰੋਜ਼ਪੁਰ ਛਾਉਣੀ, ਗੁਰਮੇਜ ਸਿੰਘ ਸੱਭਰਵਾਲ ਨੂਰਪੁਰ ਸੇਠਾਂ, ਰਾਸ਼ਟਰੀ ਬਾਡੀ ਬਿਲਡਰ ਠਾਕੁਰ ਮਨਦੀਪ ਸਿੰਘ ਮੌਂਟੀ, ਮਨਵਿੰਦਰ ਸਿੰਘ ਮਣੀ ਸਰਪੰਚ ਪਟੇਲ ਨਗਰ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਤੋਂ ਵਰਿੰਦਰ ਸਿੰਘ ਵੈਰੜ, ਹਰਦੇਵ ਸਿੰਘ ਸੰਧੂ ਮਹਿਮਾ, ਸੁਖਬੀਰ ਸਿੰਘ ਹੁੰਦਲ ਛੂਛਕ, ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਸੰਧੂ, ਪੰਜਾਬ ਰਾਜ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਗੁਰਦੇਵ ਸਿੰਘ ਮਹਿਮਾ, ਹਰਪਾਲ ਸਿੰਘ ਪੈਟਰੋਲ ਪੰਪ ਵਾਲੇ ਆਦਿ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ। ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਲਈ ਜਥੇਦਾਰ ਮਲਕੀਤ ਸਿੰਘ ਸੰਧੂ ਸੀਨੀਅਰ ਕਾਂਗਰਸੀ ਆਗੂ, ਭਜਨ ਸਿੰਘ ਸੰਧੂ ਸਾਬਕਾ ਸਰਪੰਚ, ਮੇਜਰ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਪਰਮਿੰਦਰ ਸਿੰਘ ਕੈਨੇਡਾ, ਪਰਮਜੀਤ ਸਿੰਘ ਸੰਧੂ ਕੈਨੇਡਾ, ਮਨਜਿੰਦਰ ਸਿੰਘ ਭੁੱਲਰ ਮੌਲਵੀ ਵਾਲਾ ਕੈਨੇਡਾ, ਹੇਮੰਤ ਮਿੱਤਲ ਚੌਧਰੀਆਂ ਦੀ ਹੱਟੀ ਵਾਲੇ ਆਦਿ ਵਲੋਂ ਵੱਡੇ ਵਿੱਤੀ ਸਹਿਯੋਗ ਦਿੱਤੇ ਗਏ। ਮੇਲੇ ਦੇ ਪ੍ਰਬੰਧਕ ਪ੍ਰਧਾਨ ਰਸ਼ਪਾਲ ਸਿੰਘ ਸੰਧੂ, ਚੇਅਰਮੈਨ ਹਰਦੇਵ ਸਿੰਘ ਸੰਧੂ, ਲੰਗਰ ਕਮੇਟੀ ਚੇਅਰਮੈਨ ਜਗਸੀਰ ਸਿੰਘ ਸੰਧੂ ਸਾਬਕਾ ਪ੍ਰਧਾਨ, ਦਵਿੰਦਰ ਸਿੰਘ ਬਿੰਦੀ, ਦਲਜੀਤ ਸਿੰਘ ਸੰਧੂ, ਮਨਦੀਪ ਸਿੰਘ ਸੰਧੂ, ਗੁਰਭੇਜ ਸਿੰਘ ਸੰਧੂ, ਜਗਸੀਰ ਸਿੰਘ ਜੱਜ ਧਨੋਆ ਆਦਿ ਨੇ ਗ੍ਰਾਮ ਪੰਚਾਇਤ ਅਤੇ ਸਮੂਹ ਸਹਿਯੋਗੀਆਂ ਦਾ ਸਾਥ ਦੇਣ 'ਤੇ ਧੰਨਵਾਦ ਕੀਤਾ। ਮੇਲੇ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 

Related Articles

Back to top button