Ferozepur News

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 38 ਨਾਮਜ਼ਦਗੀ ਪੱਤਰ ਹੋਏ ਦਾਖਲ : ਜ਼ਿਲਾ ਚੋਣ ਅਫ਼ਸਰ

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 38 ਨਾਮਜ਼ਦਗੀ ਪੱਤਰ ਹੋਏ ਦਾਖਲ : ਜ਼ਿਲਾ ਚੋਣ ਅਫ਼ਸਰ

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 38 ਨਾਮਜ਼ਦਗੀ ਪੱਤਰ ਹੋਏ ਦਾਖਲ : ਜ਼ਿਲਾ ਚੋਣ ਅਫ਼ਸਰ

ਫਿਰੋਜ਼ਪੁਰ 1 ਫਰਵਰੀ 2022 : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗਿਰਿਸ਼ ਦਿਆਲਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲੇ ਅੰਦਰ ਅੱਜ ਮੰਗਲਵਾਰ ਨੂੰ 38  ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਿਸ ਵਿੱਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ- 11, ਫਿਰੋਜ਼ਪੁਰ ਦਿਹਾਤੀ- 14 , ਗੁਰੂਹਰਸਹਾਏ- 4  ਅਤੇ ਜ਼ੀਰਾ ਵਿਖੇ- 9 ਨਾਮਜ਼ਦਗੀਆਂ ਦਾਖਲ ਹੋਇਆ ਹਨ।

            ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗਿਰਿਸ਼ ਦਿਆਲਨ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ  ਦਿੰਦਿਆਂ ਦੱਸਿਆ ਕਿ ਹਲਕਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ ਤੋਂ ਜਨਤਾ ਬ੍ਰਿਗੇਡ ਪਾਰਟੀ ਤੋਂ ਬਿਮਲਾ ਰਾਣੀ, ਆਜ਼ਾਦ ਦੇ ਤੋਰ ਤੇ ਪਰਵਿੰਦਰ ਸਿੰਘ, ਲਖਵਿੰਦਰ ਸਿੰਘ, ਹਰੀ ਚੰਦ ਗੁਪਤਾ, ਜੁਗਰਾਜ ਸਿੰਘ ਤੇ ਸਤਪਾਲ ਸਿੰਘ, ਆਮ ਆਦਮੀ ਪਾਰਟੀ ਤੋਂ ਰਣਬੀਰ ਸਿੰਘ, ਰਣਬੀਰ ਸਿੰਘ, ਕੁਲਦੀਪ ਸਿੰਘ, ਐਨ.ਏ.ਟੀ.ਜੇ.ਯੂ.ਪੀ. ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਰਾਮਾ ਅਤੇ ਆਈ.ਐਲ.ਵੀ.ਕੇ. ਇਂਸਾਨੀਅਤ ਲੋਕ ਵਿਕਾਸ ਪਾਰਟੀ ਤੋਂ ਸੁਨੀਲ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

          ਫਿਰੋਜ਼ਪੁਰ ਦਿਹਾਤੀ ਤੋਂ ਜਨ ਆਸਰਾ ਪਾਰਟੀ ਤੋਂ ਲਵਪ੍ਰੀਤ ਕੌਰ, ਸਰਬਜੀਤ ਸਿੰਘ, ਆਜ਼ਾਦ ਦੇ ਤੌਰ ਤੇ ਮੋੜਾ ਸਿੰਘ, ਥੋਮਸ, ਜੋਗਿੰਦਰ, ਸਾਦਕ ਅਤੇ ਬਲਦੇਵ ਸਿੰਘ, ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਪਾਰਟੀ ਤੋਂ ਸੁਰੇਸ਼ ਕੁਮਾਰ, ਆਸ ਪੰਜਾਬ ਪਾਰਟੀ ਤੋਂ ਰਾਜ ਕੁਮਾਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਤੋਂ ਸੁਰਜੀਤ ਸਿੰਘ, ਪੰਜਾਬ ਲੋਕ ਕਾਂਗਰਸ ਜਸਵਿੰਦਰ ਸਿੰਘ,  ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਨਸੀਬ ਕੌਰ, ਆਮ ਆਦਮੀ ਪਾਰਟੀ ਤੋਂ ਰਜਨੀਸ਼ ਦਹੀਯਾ, ਰਜਨੀਸ਼ ਦਹੀਯਾ ਨੇ ਨਾਮਜ਼ਦਗੀ ਦਾਖਲ ਕਰਵਾਏ ਹਨ।

            ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਆਜ਼ਾਦ ਦੇ ਤੌਰ ਤੇ ਗੁਰਭੇਜ ਸਿੰਘ ਤੇ ਮਲਕੀਤ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਕੁਲਵੰਤ ਸਿੰਘ ਅਤੇ ਇੰਡੀਆ ਪਰਜਾ ਬੰਧੂ ਪਾਰਟੀ ਤੋਂ ਜੋਗਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

      ਵਿਧਾਨ ਸਭਾ ਹਲਕਾ ਜ਼ੀਰਾ ਤੋਂ ਇਨਸਾਨਿਅਤ ਲੋਕ ਵਿਕਾਸ ਪਾਰਟੀ ਤੋਂ ਪ੍ਰਿਯੰਕਾ ਰਾਣੀ, ਆਜ਼ਾਦ ਦੇ ਤੌਰ ਤੇ ਮੇਘ ਰਾਜ, ਨਰੇਸ਼ ਕੁਮਾਰ ਤੇ ਕੁਲਬੀਰ ਸਿੰਘ, ਬੀ.ਜੇ.ਪੀ. ਤੋਂ ਅਵਤਾਰ ਸਿੰਘ ਜ਼ੀਰਾ ਤੇ ਜਸਵਿੰਦਰ ਕੌਰ, ਨੈਸਲਿਸਟ ਜਸਟਿਸ ਪਾਰਟੀ ਤੋਂ ਸੁਖਵਿੰਦਰ ਸਿੰਘ, ਆਪ ਤੋਂ ਨਰੇਸ਼ ਕਟਾਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਇਕਬਾਲ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।

Related Articles

Leave a Reply

Your email address will not be published. Required fields are marked *

Back to top button