Ferozepur News

ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸਤਪਾਲ ਚੋਪੜਾ ਨੂੰ ਸੇਵਾ ਮੁਕਤੀ &#39ਤੇ ਦਿੱਤੀ ਵਿਦਾਇਗੀ ਪਾਰਟੀ

ਫਿਰੋਜ਼ਪੁਰ: ਸ਼ਾਖਾ ਬਗਦਾਦੀ ਗੇਟ ਫ਼ਿਰੋਜ਼ਪੁਰ ਸ਼ਹਿਰ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸਤਪਾਲ ਚੋਪੜਾ ਨੂੰ ਉਨ੍ਹਾਂ ਦੀ 36 ਸਾਲਾਂ ਬੇਦਾਗ਼ ਨੌਕਰੀ ਕਰਨ ਉਪਰੰਤ ਹੋਈ ਸੇਵਾ ਮੁਕਤੀ ਤੇ ਪੰਜਾਬ ਨੈਸ਼ਨਲ ਕਲੱਬ ਅਤੇ ਬੈਂਕ ਕਰਮਚਾਰੀਆਂ ਨੇ ਵਧਾਈ ਦਿੰਦਿਆਂ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਸੁਮਨ ਢੀਗਰਾ, ਨੇਹਾ, ਰੁਕਮਨੀ ਜੈਨ, ਰੀਟਾ ਸਰਦਾਨਾ, ਅਸ਼ੋਕ ਯਾਦਵ, ਰਾਮ ਲਾਲ, ਅਸ਼ੋਕ ਮਹਿਤਾ, ਲਖਵਿੰਦਰ ਸਿੰਘ, ਆਸ਼ੂਤੋਸ਼, ਕਰਨ, ਰਮੇਸ਼ ਕੁਮਾਰ, ਲਵਪ੍ਰੀਤ ਸਿੰਘ, ਅਸ਼ੋਕ ਅਰੋੜਾ, ਦਿਲਬਾਗ, ਸੁਖਦੇਵ, ਪਲਵਿੰਦਰ, ਗਿਰਧਾਰੀ ਲਾਲ, ਗੁਰਸੇਵਕ ਸਿੰਘ, ਕਰਮਜੀਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ। ਜਾਣਕਾਰੀ ਮੁਤਾਬਿਕ ਸਤਪਾਲ ਚੋਪੜਾ ਨੇ 4 ਮਾਰਚ 1981 ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਨੌਕਰੀ ਸ਼ੁਰੂ ਕੀਤੀ ਸੀ। 36 ਸਾਲਾ ਨੌਕਰੀ ਦੌਰਾਨ ਸਤਪਾਲ ਚੋਪੜਾ ਨੇ ਜਿੱਥੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ, ਉਥੇ ਪੰਜਾਬ ਨੈਸ਼ਨਲ ਬੈਂਕ ਅਤੇ ਗਾਹਕਾਂ ਵਿਚ ਅਦਾਨ-ਪ੍ਰਦਾਨ ਸੇਵਾ ਨੂੰ ਹੋਰ ਬਿਹਤਰ ਬਨਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।

Related Articles

Back to top button