Ferozepur News

ਝੋਕ ਹਰੀਹਰ ਦੇ ਲੋਕਾਂ ਨੇ ਆਸ਼ੂ ਬੰਗੜ ਨੂੰੰ ਦਿੱਤਾ ਭਰਪੂਰ ਸਮਰਥਨ

ਸੂਬੇ ਦੀ ਕਾਇਆ ਕਲਪ ਲਈ ਕਾਂਗਰਸ ਜ਼ਰੂਰੀ-ਆਸ਼ੂ ਬੰਗੜ

ਝੋਕ ਹਰੀਹਰ ਦੇ ਲੋਕਾਂ ਨੇ ਆਸ਼ੂ ਬੰਗੜ ਨੂੰੰ ਦਿੱਤਾ ਭਰਪੂਰ ਸਮਰਥਨ

ਝੋਕ ਹਰੀਹਰ ਦੇ ਲੋਕਾਂ ਨੇ ਆਸ਼ੂ ਬੰਗੜ ਨੂੰੰ ਦਿੱਤਾ ਭਰਪੂਰ ਸਮਰਥਨ

ਸੂਬੇ ਦੀ ਕਾਇਆ ਕਲਪ ਲਈ ਕਾਂਗਰਸ ਜ਼ਰੂਰੀ-ਆਸ਼ੂ ਬੰਗੜ

ਫਿ਼ਰੋਜ਼ਪੁਰ 11.2.2022 – ਆਪਣੀ ਕਾਬਲੀਅਤ ਨਾਲ ਹਲਕੇ ਵਿਚ ਵਿਚਰਣ ਕਰਕੇ ਕਾਂਗਰਸ ਪਾਰਟੀ ਵੱਲੋਂ ਜਿਥੇ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਟਿਕਟ ਨਾਲ ਨਿਵਾਜਿਆ ਗਿਆ ਹੈ, ਉਥੇ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਲੋਕ ਵੀ ਆਪਣੇ ਮਹਿਬੂਬ ਨੇਤਾ ਨੂੰੰ ਅੱਗੇ ਹੋ ਮਿਲ ਰਹੇ ਹਨ ਅਤੇ ਭਰਪੂਰ ਵੋਟਾਂ ਦੇਣ ਦਾ ਵਿਸਵਾਸ਼ ਦਿਵਾ ਰਹੇ ਹਨ। ਅੱਜ ਫਿ਼ਰੋਜ਼ਪੁਰ ਦੇ ਪਿੰਡ ਝੋਕ ਹਰੀਰ ਵਿਖੇ ਹੋਇਆ ਸਮਾਗਮ ਉਦੋਂ ਯਾਦਗਾਰੀ ਹੋ ਨਿਬੜਿਆ ਜਦੋਂ ਵੱਡੀ ਤਦਾਦ ਲੋਕਾਂ ਨੇ ਕਾਂਗਰਸ ਦੇ ਖੇਮੇ ਵਿਚ ਨਿੱਤਰਦਿਆਂ ਕਾਂਗਰਸੀ ਉਮੀਦਵਾਰ ਆਸ਼਼ੂ ਬੰਗੜ ਨੂੰ ਜਿਤਾਉਣ ਦਾ ਪ੍ਰਣ ਲਿਆ। ਅੱਜ ਦਾ ਪਹਿਲਾ ਸਮਾਗਮ ਫਿ਼ਰੋਜ਼ਪੁਰ ਦੇ ਪਿੰਡ ਝੋਕ ਹਰੀਹਰ ਵਿਖੇ ਕਰਦਿਆਂ ਜਿਥੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਹਲਕਾ ਨਿਵਾਸੀਆਂ ਵੱਲੋਂ ਮਿਲ ਰਹੇ ਪਿਆਰ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਆਪਣੇ-ਆਪ ਨੂੰ ਲੋਕਾਂ ਦੇ ਪਿਆਰ ਵਿਚ ਬੰੰਨਿਆ ਕਰਾਰ ਦਿੱਤਾ। ਭਾਵੁਕ ਹੁੰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਪਿਆਰ ਦੇ ਰਹੇ ਹਨ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਅਕਾਲੀ, ਭਾਜਪਾ ਅਤੇ ਆਪ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹ੍ਹਾਂ ਜਾਣੂ ਹਨ ਅਤੇ ਪੂਰੇ ਪੰਜਾਬ ਵਾਂਗ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵਾਸੀ ਵੀ ਕਾਂਗਰਸ ਨੂੰ ਵੋਟਾਂ ਦਾ ਸਮਰਥਨ ਦੇ ਕੇ ਸੂਬੇ ਦੀ ਕਾਇਆ ਕਲਪ ਕਰਨ ਲਈ ਸਤ੍ਹਾ ਸੌਂਪਣ ਦਾ ਮਨ ਬਣਾਈ ਬੈਠੇ ਹਨ।ਵਿਰੋਧੀਆਂ `ਤੇ ਤਾਬੜਤੋੜ ਹਮਲੇ ਕਰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਕਿਹਾ ਕਿ ਇਹ ਲੋਕ ਜਿੰਨੇ ਮਰਜ਼ੀ ਝੂਠ ਬੋਲ ਲੈਣ, ਲੋਕ ਇਨ੍ਹਾਂ ਨੂੰ ਕਈ ਵਾਰ ਮੌਕਾ ਦੇ ਚੁੱਕੇ ਹਨ, ਪਰ ਇਨ੍ਹਾਂ ਨੇ ਹਲਕਾ ਨਿਵਾਸੀਆਂ ਨਾਲ ਧ੍ਰੋਹ ਹੀ ਕਮਾਇਆ ਹੈ, ਜਿਸ ਦੇ ਚਲਦਿਆਂ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾ ਰਹੇ।

ਪਿੰਡ ਝੋਕ ਹਰੀਹਰ ਵਿਖੇ ਪੁੱਜੇ ਕਾਂਗਰਸੀ ਉਮੀਦਵਾਰ ਨੂੰ ਇਲਾਕੇ ਵਿਚ ਪੂਰਨ ਸਮਰਥਨ ਦਿਵਾਉਣ ਦਾ ਦਾਅਵਾ ਕਰਦਿਆਂ ਜਥੇਦਾਰ ਮਲਕੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਹਲਕਾ ਨਿਵਾਸੀ ਪੜ੍ਹੇ-ਲਿਖੇ, ਸੂਝਵਾਨ ਉਸ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਮਨ ਬਣਾਈ ਬੈਠੇ ਹਨ, ਜਿਸ ਨੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਹੀ ਲੋਕਾਈ ਦੇ ਹਿੱਤ ਵਿਚ ਨਿਰਣੇ ਲਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਭਾਵੇਂ ਇਹ ਪਹਿਲੀ ਚੋਣ ਲੜ ਰਿਹੈ, ਪਰ ਉਸ ਨੇ ਮਨੁੱਖਤਾ ਨੂੰ ਬਚਾਉਣ ਲਈ ਜਿਸ ਤਰ੍ਹਾਂ ਹਸਪਤਾਲ ਖੋਲੇ ਹਨ, ਉਹ ਕਾਬਿਲੇ-ਤਾਰੀਫ ਹਨ ਅਤੇ ਹਲਕਾ ਨਿਵਾਸੀ ਉਸ ਦੀ ਇਸੇ ਸੋਚ ਨੂੰ ਪ੍ਰਣਾਮ ਕਰਦੇ ਹੋਏ ਵੋਟਾਂ ਦਾ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਵਿਚਰਦਿਆਂ ਕਾਂਗਰਸੀ ਉਮੀਦਵਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੀ ਸਹੂਲਤ ਦੇਣ ਦਾ ਵਿਸਵਾਸ਼ ਦਿਵਾਉਂਦੇ ਹੋਏ ਸਪੱਸ਼ਟ ਕਰ ਰਹੇ ਹਨ ਕਿ ਹਲਕੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ। ਇਸ ਮੌਕੇ ਜਥੇਦਾਰ ਮਲਕੀਤ ਸਿੰਘ ਸਰਪੰਚ, ਗੁਰਮੀਤ ਸਿੰਘ ਉਪਲ, ਗੁਰਬਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਜਸਵਿੰਦਰ ਸਿੰਘ ਪ੍ਰ੍ਰਧਾਨ ਕੋਆਪਰੇਟਿਵ ਸੁਸਾਇਟੀ, ਨਿਰਮਲ ਸਿੰਘ ਚੇਅਰਮੈਨ ਹਾਈ ਸਕੂਲ ਕਮੇਟੀ, ਗਿਆਨੀ ਬਲਵਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਨੰਬਰਦਾਰ, ਹਰਨੇਕ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਟਰਾਂਸਪੋਰਟ, ਬਲਜੀਤ ਸਿੰਘ ਲੀਡਰ, ਗਮਦੂਰ ਸਿੰਘ ਸੰਧੂ, ਜਗਜੀਤ ਸਿੰਘ ਜੈਲਦਾਰ, ਮਲਕੀਤ ਸਿੰਘ ਧੀਰਾ ਪੱਤਰਾ, ਜਗਦੀਸ਼ ਚੀਮਾ ਨੂਰਪੁਰ, ਹਰਬੰਸ ਸਿੰਘ ਸਾਬਕਾ ਸਰਪੰਚ ਨੂਰਪੁਰ, ਹੀਰਾ ਸਿੰਘ ਜੀਆਂ ਬੱਗਾ ਸਾਬਕਾ ਸਰਪੰਚ ਨੂਰਪੁਰ, ਹੀਰਾ ਸਿੰਘ ਜੀਆਂ ਬੱਗਾ ਸਾਬਕਾ ਸਰਪੰਚ, ਕਰਨੈਲ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਲੱਖਾ ਮੈਂਬਰ, ਮਹਿੰਦਰਪਾਲ ਸਾਬਕਾ ਸਰੰਚ, ਦੌਲਤ ਮੈਂਬਰ, ਸਿਮਰਜੀਤ ਸਿੰਘ ਸੰਧੂ, ਪਲਵਿੰਦਰ ਸਿੰਘ ਸੰਧੂ, ਰਣਜੋਧ ਸਿੰਘ, ਰਮਨਦੀਪ ਸਿੰਘ ਰਜਨਾ, ਪਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ, ਪਰਮਜੀਤ ਸਿੰਘ ਪੰਮਾ ਠੇਕੇਦਾਰ, ਅਜੀਤ ਸਿੰਘ ਸਰਪੰਚ, ਗੁਰਮੀਤ ਸਿੰਘ ਉਪਲ, ਗੁਰਬਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button