Ferozepur News

ਸਾਲ 2015-16 ਦਾ ਸਲਾਨਾ ਕਰਜ਼ਾ ਯੋਜਨਾਂ ਤਹਿਤ 522168.37 ਕਰੋੜ ਰੁਪਏ ਖ਼ਰਚ ਕਰਨ ਦਾ ਟੀਚਾ ਮਿਥਿਆ ਗਿਆ: ਖਰਬੰਦਾ  

DSC00110ਫਿਰੋਜ਼ਪੁਰ 31 ਦਸੰਬਰ (ਏ.ਸੀ.ਚਾਵਲਾ) ਸਾਲ 2015 -16 ਦਾ ਸਲਾਨਾ ਕਰਜ਼ ਯੋਜਨਾਂ ਤਹਿਤ 522168.37 ਕਰੋੜ ਰੁਪਏ ਖ਼ਰਚ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿਚੋਂ ਬੈਂਕਾਂ ਨੇ ਦੂਜੀ ਤਿਮਾਹੀ ਦੌਰਾਨ 272917.07 ਕਰੋੜ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਵੱਖ-ਵੱਖ ਬੈਕ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ•ਾਂ ਦੱਸਿਆ ਕਿ ਬੈਂਕਾਂ ਵੱਲੋਂ ਹਾਸਲ ਕੀਤਾ ਗਿਆ ਟੀਚਾ 50 ਫ਼ੀਸਦੀ ਬਣਦਾ ਹੈ। ਉਨ•ਾਂ ਨੇ ਸਮੂਹ ਬੈਂਕਾਂ ਨੂੰ ਕਿਹਾ ਕਿ ਸਾਰੇ ਬੈਂਕ ਆਪਣੀਆਂ ਬਰਾਂਚਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਸੁਰੱਖਿਆ ਗਾਰਡ ਰੱਖਣ ਤਾਂ ਜੋ ਕਿਸੇ ਵੀ ਤਰ•ਾਂ ਦੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ। ਸ਼੍ਰੀ ਖਰਬੰਦਾ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕੋਤਾਹੀ ਨਾ ਵਰਤੀ ਜਾਵੇ ਅਤੇ ਲੰਬਿਤ ਪਏ ਕਰਜ਼ਿਆਂ ਦੇ ਕੇਸਾਂ ਦੇ ਲਾਭਪਾਤਰੀਆਂ ਨੂੰ ਤੁਰੰਤ ਕਰਜ਼ੇ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਉਨ•ਾਂ ਬੈਂਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ•ਾ ਪ੍ਰਸ਼ਾਸਨ ਬੈਂਕਾਂ ਨਾਲ ਹਰ ਤਰ•ਾਂ ਦਾ ਸਹਿਯੋਗ ਕਰੇਗਾ ਅਤੇ ਉਨ•ਾਂ ਦੀਆਂ ਜੋ ਵੀ ਲੋੜਾਂ ਹੋਣਗੀਆਂ ਉਨ•ਾਂ ਨੂੰ ਪੂਰਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਹੁਨਰ ਵਿਕਾਸ ਕੇਂਦਰ ਫਿਰੋਜ਼ਪੁਰ ਤੋ ਟ੍ਰੇਨਿੰਗ ਪੂਰੀ ਕਰਨ ਉਪਰੰਤ 30 ਤੋ 40  ਲੜਕੇ/ਲੜਕੀਆਂ ਨੂੰ ਡੀ.ਆਰ.ਆਈ ਸਕੀਮ ਤਹਿਤ ਮਿਤੀ 1 ਜਨਵਰੀ 2016 ਨੂੰ ਸਥਾਨਕ ਚੇਤਨਾ ਹਾਲ ਨਜ਼ਦੀਕ ਅਮਰ ਟਾਕੀਜ਼ ਫਿਰੋਜ਼ਪੁਰ ਛਾਉਣੀ ਵਿਖੇ ਵੱਖ-ਵੱਖ ਬੈਂਕਾਂ ਵੱਲੋਂ ਚੈਕ ਦੇ ਕੇ ਲੋਨ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸ੍ਰੀ.ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ.ਐਸ.ਐਸ ਧਾਲੀਵਾਲ ਜ਼ਿਲ•ਾ ਲੀਡ ਬੈਕ ਅਫ਼ਸਰ, ਸ੍ਰੀ.ਬੀ.ਸੀ.ਖੁਰਾਨਾ ਡਿਪਟੀ ਚੀਫ਼ ਮੈਨੇਜਰ (ਲੀਡ ਬੈਕ) ਸਮੇਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

Related Articles

Back to top button