Ferozepur News

ਜਿਲ•ਾ ਪ੍ਰੀਸ਼ਦ ਦੀ ਮੀਟਿੰਗ ਵਿਚ ਚੇਅਰਮੈਨ ਨੇ ਵਿਕਾਸ ਕਾਰਜਾਂ/ਸਕੀਮਾਂ ਦਾ ਜਾਇਜਾ ਲਿਆ

neelmaਫਿਰੋਜਪੁਰ 11 ਮਾਰਚ (ਏ. ਸੀ. ਚਾਵਲਾ) ਜਿਲ•ਾ ਪ੍ਰੀਸ਼ਦ ਫਿਰੋਜਪੁਰ ਦੀ ਮੀਟਿੰਗ ਚੇਅਰਮੈਨ ਬਲਦੇਵ ਰਾਜ ਕੰਬੋਜ ਦੀ ਪ੍ਰਧਾਨਗੀ ਹੇਠ ਜਿਲ•ਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਵਿਚ ਵਧੀਕ ਡਿਪਟੀ ਕਮਿਸਨਰ (ਵਿਕਾਸ) ਮੈਡਮ ਨੀਲਮਾਂ, ਐਮ.ਪੀ, ਵਿਧਾਇਕਾਂ ਦੇ ਨੁਮਾਂਇੰਦਿਆਂ, ਜਿਲ•ਾ ਪ੍ਰੀਸ਼ਦ ਮੈਬਰਾਂ, ਬਲਾਕ ਸੰਮਤੀਆਂ ਦੇ ਚੇਅਰਮੈਨਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਮਿਤੀ 11 ਦਸੰਬਰ, 2014 ਨੂੰ ਹੋਈ ਮੀਟਿੰਗ ਦੀ ਪ੍ਰੌੜਤਾ ਕੀਤੀ ਗਈ। ਇਸ ਉਪਰੰਤ ਜਿਲ•ਾ ਪ੍ਰੀਸ਼ਦ ਦੇ ਸਾਲ 2015-16 ਦੇ ਬਜਟ, ਪੰਚਾਇਤ ਸੰਮਤੀਆਂ ਦੇ ਬਜਟ ਦੀ ਪ੍ਰਵਾਨਗੀ, ਮਨਰੇਗਾ ਦੀ ਸਾਲ 2015-16 ਦੇ ਬਜਟ ਦੀ ਪ੍ਰਵਾਨਗੀ ਅਤੇ ਜਿਲ•ਾ ਪ੍ਰੀਸ਼ਦ ਅਧੀਨ ਚੱਲਦੀਆਂ ਵੱਖ-ਵੱਖ ਸਕੀਮਾਂ ਤੇ ਉਨ•ਾਂ ਦੀ ਪ੍ਰਗਤੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਚੇਅਰਮੈਨ ਸ੍ਰੀ ਬਲਦੇਵ ਰਾਜ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਵਰਗਾਂ ਦੀਆਂ ਸਕੀਮਾਂ ਅਤੇ ਵਿਕਾਸ ਕਾਰਜਾਂ ਦਾ ਲਾਭ ਹੇਠਲੇ ਪੱਧਰ ਤੇ ਪਹੁੰਚਣਾ ਚਾਹੀਦਾ ਹੈ। ਉਨ•ਾਂ ਸਮੂਹ ਮੈਬਰਾਂ ਨੂੰ ਕਿਹਾ ਕਿ ਉਹ ਸਮੇ-ਸਮੇ ਸਿਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਵਿਕਾਸ ਕਾਰਜਾਂ ਦਾ ਖੁਦ ਨਿਰੀਖਣ ਵੀ ਕਰਨ।

Related Articles

Back to top button