Ferozepur News

ਜਸਵਿੰਦਰ ਸਿੰਘ ਰੌਕੀ ਦੀ ਭੈਣ ਬੀਬੀ ਰਾਜਦੀਪ ਕੌਰ ਨੇ ਕਿੱਤਾ ਪਿੰਡਾਂ ਦਾ ਤੂਫਾਨੀ ਦੌਰਾ

ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ) : ਚੁਣਾਵੀਂ ਦੰਗਲ ਸ਼ੁਰੂ ਹੋ ਚੁਕਿਆ ਹੈ।  ਹਰੇਕ ਉਮੀਦਵਾਰ ਨੇ ਆਪਣੀ ਕਿਸਮਤ ਅਜਮਾਉਂਣ ਦੇ ਲਈ ਜਨਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਂਣੀ ਸ਼ੁਰੂ ਕਰ ਦੀਤੀ ਹੈ। ਹਰੇਕ ਉਮੀਦਵਾਰ ਆਪਣੀ ਜਿੱਤ ਨੂੰ ਯਕੀਨੀ ਬਣਾਉਂਣ ਦੇ ਲਈ ਜਨਤਾ ਦੇ ਸਾਹਮਣੇ ਸੱਚੇ ਝੂਠੇ ਵਾਅਦਿਆਂ ਦੀ ਝੜੀ ਲਗਾ ਰਿਹਾ ਹੈ ਅਤੇ ਲੋਕਾਂ ਨੂੰ ਹਰ ਪੱਖੋ ਵਲਚਾੳਂੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਅੱਜ ਦੇ ਮਲਟੀਮੀਡਿਆ ਯੁੱਗ ਵਿੱਚ ਲੋਕ ਵੀ ਸਿਆਣੇ ਹੋ ਗਏ ਹਨ। ਉਹ ਲੀਡਰਾਂ ਨੂੰ ਉਹਨਾਂ ਦੀ ਯੋਗਤਾ, ਕੰਮ ਅਤੇ ਛੱਵੀ ਦੀ ਕਸੋਟੀ ਤੇ ਪੱਰਖਣ ਲੱਗ ਪਏ ਹਨ। ਇਸੇ ਕਰਕੇ ਜਨਤਾ ਦੇ ਦਰਬਾਰ ਤੋ ਕਿਸੇ ਨੂੰ ਪਿਆਰ, ਕਿਸੇ ਨੂੰ ਸਤਿਕਾਰ ਤੇ ਕਿਸੇ ਨੂੰ ਦੁਤਕਾਰ ਹਾਸਿਲ ਹੋ ਰਿਹਾ ਹੈ।
ਪਰ ਬੀਬੀ ਰਾਜਦੀਪ ਕੌਰ ਦੇ ਨਾਲ ਲੋਕਾਂ ਦਾ ਪਿਆਰ ਇੱਕ ਮਿਸਾਲ ਬਣਦਾ ਨਜ਼ਰ ਆ ਰਿਹਾ ਹੈ। ਮਰਹੂਮ ਯੁਵਾ ਨੇਤਾ ਜਸਵਿੰਦਰ ਸਿੰਘ ਰੌਕੀ ਨੇ ਆਮ ਜਨਤਾ ਦੇ ਦਿਲ ਵਿੱਚ ਬੜੀ ਡੁੂੰਘੀ ਥਾਂ ਹਾਸਿਲ ਕੀਤੀ ਸੀ। ਲੋਕ ਉਸਨੂੰ ਇੱਕ ਮਸੀਹੇ ਦੇ ਵਾਂਗ ਅੱਜ ਵੀ ਯਾਦ ਕਰਦੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਤੋਰ ਤੇ ਪੰਜਾਬ ਸਰਕਾਰ ਦੇ ਮੌਜੂਦਾ ਸਮਾਂ ਵਿੱਚ ਮੰਤਰੀ ਰਹੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਚੋਣ ਲੜ ਕੇ ਉਹਨਾਂ ਨੂੰ ਵੱਡੀ ਟੱਕਰ ਦੇਣ ਵਾਲਾ ਰੌਕੀ ਭਾਵੇ ਜਿੱਤ ਤਾਂ ਹਾਸਲ ਨਹੀ ਕਰ ਸਕਿਆ ਪਰ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਵੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਫਾਜ਼ਿਲਕਾ ਦੇ ਸਾਬਕਾ ਐਮ.ਐਲ.ਏ ਡਾ. ਮਹਿੰਦਰ ਕੁਮਾਰ ਰਿਣਵਾ ਨੂੰ ਪਛਾੜਦੇ ਹੋਏ ਦੂਜੇ ਨੰਬਰ ਤੇ ਰਿਹਾ। ਜਿਨਂੇ ਘੱਟ ਮਾਰਜਨ ਤੋ ਉਹ ਹਾਰਿਆ ਸੀ ਉਸ ਤੋ ਇਹ ਸਾਬਤ ਹੋ ਗਿਆ ਸੀ ਕਿ ਸਮਾਜਿਕ ਕੰਮਾਂ ਵਿੱਚ ਰੌਕੀ ਕਾਫੀ ਅੱਗੇ ਨਿਕਲ ਚੁੱਕਿਆ ਸੀ। ਕਿਹਾ ਜਾਂਦਾ ਸੀ ਕਿ ਜੋ ਫੈਸਲੇ ਸਰਕਾਰ, ਅਦਾਲਤ ਅਤੇ ਥਾਨਿਆਂ ਦੇ ਵਿੱਚ ਸਿਰੇ ਨਹੀ ਚੜ੍ਹਦੇ ਸਨ ਉਹ ਜਸਵਿੰਦਰ ਸਿੰਘ ਰੌਕੀ ਦੇ ਇੱਕ ਫੋਨ ਤੇ ਹੀ ਨੇਪੜੇ ਚੜ ਜਾਂਦੇ ਸਨ। ਰੌਕੀ ਨੇ ਸਹੁਰੇ ਘਰਾਂ ਤੋ ਬੇਘਰ ਕੀਤੀਆਂ ਕਈ ਧੀਆਂ ਦੇ ਮੁੜ ਤੋ ਘਰ ਵਸਾਏ ਸਨ ਅਤੇ ਉਹ ਲੰਮੇ ਸਮੇ ਤੋ ਚਲਦੇ ਆ ਰਹੇ ਕਈ ਪਰਿਵਾਰਿਕ ਝੱਗੜਿਆਂ ਨੂੰ ਵੀ ਆਪਸੀ ਤਾਲਮੇਲ ਨਾਲ ਸੁਲਝਾ ਦੇਂਦਾ ਸੀ।
ਰੌਕੀ ਦੇ ਸਮਾਜ ਭਲਾਈ ਵਿੱਚ ਕੀਤੇ ਇਹਨਾਂ ਕੰਮਾ ਦਾ ਲਾਹਾ ਅੱਜ ਉਸ ਦੀ ਭੈਣ ਰਾਜਦੀਪ ਕੌਰ ਨੂੰ ਮਿਲ ਰਿਹਾ ਹੈ। ਉਹ ਜਿੱਥੇ ਵੀ ਜਾਂਦੀ ਹੈ ਲੋਕਾਂ ਦਾ ਹਜੂਮ ਉਸਨੁੰ ਸੁਨਣ ਦੇ ਦੇਖਣ ਲਈ ਇਕੱਠਾ ਹੋ ਜਾਂਦਾ ਹੈ। ਲੋਕਾ ਨੂੰ ਉਸ ਦੇ ਵਿੱਚ ਰੌਕੀ ਦਾ ਅੱਕਸ ਨਜ਼ਰ ਆਉਦਾ ਹੈ। ਅੱਜ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਬੀਬੀ ਰਾਜਦੀਪ ਕੌਰ ਨੇ ਕਿਹਾ ਕਿ ਉਹ ਰੌਕੀ ਦੇ ਸਪਨੇ ਨੂੰ ਸਾਕਾਰ ਕਰਨਾ ਚਾਹੁੰਦੀ ਹੈ ਅਤੇ ਜਿਸ ਤਰ੍ਹਾਂ ਉਸਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤਾ ਉਹ ਦਿਨ ਦੂਰ ਨਹੀ ਜਦੋ ਉਹ ਵੱਡੀ ਜਿੱਤ ਹਾਸਲ ਕਰਕੇ ਰੌਕੀ ਦੇ ਸਪਨੇ ਨੂੰ ਹਕੀਕਤ ਵਿੱਚ ਬਦਲ ਕੇ ਦਿਖਾਵੇਗੀ। ਇਸੇ ਮੌਕੇ ਉਹਨਾਂ ਦੇ ਨਾਲ ਅਨੁਰਾਗ ਕੰਬੋਜ, ਸੋਨੂ ਰਾਮਪੁਰੀਆ, ਸੁਭਾਸ਼ ਬਾਘਲਾ, ਰੋਮਣ ਭੁੱਲਰ ਅਤੇ ਹੋਰ ਵਰਕਰ ਵੀ ਹਾਜ਼ਰ ਸਨ।
 

Related Articles

Back to top button