Ferozepur News

ਬਲਾਕ ਪੰਚਾਇਤ ਦਫ਼ਤਰ ਫ਼ਿਰੋਜ਼ਪੁਰ ਦੇ ਮੁਲਾਜ਼ਮ 6 ਮਹੀਨਿਆਂ ਤੋਂ ਤਨਖਾਹੋਂ ਵਾਂਝੇ

ਫਿਰੋਜ਼ਪੁਰ 30 ਅਪ੍ਰੈਲ (ਏ.ਸੀ.ਚਾਵਲਾ) ਬਲਾਕ ਪੰਚਾਇਤ ਦਫ਼ਤਰ ਫ਼ਿਰੋਜ਼ਪੁਰ ਦੇ ਮੁਲਾਜ਼ਮ ਪਿਛਲੇ ਬਣਦੇ ਫਰਜ਼ਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੇ ਬਾਵਜੂਦ ਵੀ 6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹੋਣ ਕਰਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਗੁਰਦੇਵ ਸਿੰਘ ਅਤੇ ਯੂਨੀਅਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਸਿਕ ਵੇਤਨ ਨਾ ਮਿਲਣ ਕਾਰਨ ਬੱਚਿਆਂ ਦੇ ਸਕੂਲੀ ਦਾਖ਼ਲੇ, ਫ਼ੀਸਾਂ ਭਰਨ ਤੋਂ ਅਸਮਰਥ ਤੇ ਘਰ ਦਾ ਗੁਜ਼ਾਰਾ ਕਰਨ ਲਈ ਔਖੀਆਂ ਘੜੀਆਂ ਜੁਟਾ ਰਹੇ ਮੁਲਾਜ਼ਮ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਇਸ ਮੌਕੇ ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਸੁਸ਼ੀਲ ਬਜਾਜ ਆਦਿ ਨੇ ਪੰਜਾਬ ਸਰਕਾਰ ਤੇ ਜ਼ਿਲ•ਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ। ਸਬੰਧਤ ਅਧਿਕਾਰੀਆਂ ਵਲੋਂ ਕੈਸ਼ ਬੁੱਕ ਨਾ ਲਿਖਣ ਤੇ ਬਲਾਕ ਦੇ ਖਾਤੇ ਸਮੇਂ-ਸਮੇਂ ਸਿਰ ਪੂਰੇ ਨਾ ਕਰਨ ਕਾਰਨ ਤਨਖਾਹ ਜਾਰੀ ਨਾ ਹੋਣ ਦਾ ਖਮਿਆਜਾ ਪੰਚਾਇਤ ਸੈਕਟਰੀ, ਪੰਚਾਇਤ ਅਫ਼ਸਰ, ਸੁਪਰਡੈਂਟ, ਸੰਮਤੀ ਕਲਰਕ ਆਦਿ ਮੁਲਾਜ਼ਮ ਭੁਗਤ ਰਹੇ ਹਨ।

Related Articles

Back to top button